ਨਵੀਂ ਦਿੱਲੀ–ਮੰਦੀ ਦੀ ਮਾਰ ਝੱਲ ਰਹੀਆਂ ਆਈ. ਟੀ. ਕੰਪਨੀਆਂ ਧੜਾਧੜ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਫੇਸਬੁੱਕ ਟਵਿਟਰ ਨਾਲ ਈ-ਕਾਮਰਸ ਕੰਪਨੀ ਐਮਾਜ਼ੋਨ ਵੀ 18000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ ਪਰ ਕਰਮਚਾਰੀਆਂ ਨੂੰ ਕੱਢਣ ਦਾ ਇਹ ਫੈ਼ਸਲਾ ਕੰਪਨੀ ਦੇ ਸੰਸਥਾਪਕ ਜੈੱਫ ਬੇਜੋਸ ਲਈ ਭਾਰੀ ਪੈ ਗਿਆ ਹੈ। ਛਾਂਟੀ ਦੇ ਐਲਾਨ ਤੋਂ ਸਿਰਫ਼ ਇਕ ਦਿਨ ਦੇ ਅੰਦਰ ਹੀ ਬੇਜੋਸ ਦੀ ਜਾਇਦਾਦ 670 ਮਿਲੀਅਨ ਡਾਲਰ ਘਟ ਗਿਆ ਹੈ।
ਦੱਸ ਦਈਏ ਕਿ ਐਮਾਜ਼ੋਨ ਨੇ ਬੀਤੇ ਸਾਲ 10000 ਕਰਮਚਾਰੀਆਂ ਨੂੰ ਕੱਢਣ ਦਾ ਐਲਾਨ ਕੀਤਾ ਸੀ ਪਰ ਬੁੱਧਵਾਰ ਨੂੰ ਇਕੱਠੇ ਵਾਧੂ 8000 ਹੋਰ ਕਰਮਚਾਰੀਆਂ ਦੀ ਛਾਂਟੀ ਦੀ ਖਬਰ ਸਾਹਮਣੇ ਆਈ। ਛਾਂਟੀ ਦੀ ਇਸ ਖਬਰ ਨੂੰ ਕੰਪਨੀ ਦੇ ਨਿਵੇਸ਼ਕਾਂ ਨੇ ਲੰਬੇ ਹੱਥੀਂ ਲਿਆ ਅਤੇ ਅਮਰੀਕੀ ਬਾਜ਼ਾਰ ’ਚ ਵਿਕਰੀ ਦਰਮਿਆਨ ਐਮਾਜ਼ੋਨ ਦਾ ਸ਼ੇਅਰ 1 ਫੀਸਦੀ ਡਿਗ ਗਿਆ ਅਤੇ 85.14 ਡਾਲਰ ’ਤੇ ਬੰਦ ਹੋਇਆ। ਇਸ ਉਤਰਾਅ-ਚੜਾਅ ਕਾਰਣ ਕੰਪਨੀ ਦੇ ਸੰਸਥਾਪਕ ਜੈੱਫ ਬੇਜੋਸ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।
ਘਟ ਗਈ ਜੈੱਫ ਬੇਜੋਸ ਦੀ ਨੈੱਟਵਰਥ
ਐਮਾਜ਼ੋਨ ਸਟਾਕ ਦੇ ਡਿਗਣ ਨਾਲ ਸੰਸਥਾਪਕ ਬੇਜੋਸ ਦੀ ਗ੍ਰਾਸ ਅਸੈਟਸ ਘਟ ਗਈਆਂ ਹਨ। ਬਲੂਮਬਰਗ ਅਰਬਪਤੀ ਸੂਚਕ ਮੁਤਾਬਕ ਬੁੱਧਵਾਰ ਦੇ ਕਰੀਬ ਤੱਕ ਬੇਜੋਸ ਦੀ ਜਾਇਦਾਦ ’ਚ 675 ਮਿਲੀਅਨ ਡਾਲਰ ਦੀ ਗਿਰਾਵਟ ਆਈ। ਇਸ ਸਮੇਂ ਅਰਬਪਤੀ ਕਾਰੋਬਾਰੀ ਬੇਜੋਸ ਦੀ ਕੁੱਲ ਜਾਇਦਾਦ 108 ਬਿਲੀਅਨ ਡਾਲਰ ਦੀ ਹੈ ਅਤੇ ਉਹ ਦੁਨੀਆ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਹਨ। ਜ਼ਿਕਰਯੋਗ ਹੈ ਕਿ ਬੇਜੋਸ ਹਾਲ ਹੀ ਦੇ ਮਹੀਨਿਆਂ ’ਚ ਅਮੀਰਾਂ ਦੀ ਸੂਚੀ ’ਚ ਕਈ ਸਥਾਨ ਹੇਠਾਂ ਖਿਸਕੇ ਹਨ। ਪਿਛਲੇ ਸਾਲ ਦਸੰਬਰ ’ਚ ਭਾਰਤੀ ਉਦਯੋਗਪਤੀ ਅਤੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਨੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣਨ ਲਈ ਐਮਾਜ਼ੋਨ ਦੇ ਬੇਜੋਸ ਨੂੰ ਪਿੱਛੇ ਛੱਡ ਦਿੱਤਾ ਸੀ।
ਐਮਾਜ਼ੋਨ ਦੀ ਬਾਜ਼ਾਰ ਹਿੱਸੇਦਾਰੀ ਘਟੀ
ਈ-ਕਾਮਰਸ ਦਿੱਗਜ਼ ਦੇ ਬਾਜ਼ਾਰ ਮੁਲਾਂਕਣ ’ਚ ਵੀ ਪਿਛਲੇ ਸਾਲ ਵੱਡੀ ਗਿਰਾਵਟ ਆਈ ਹੈ। 2022 ’ਚ ਬਾਜ਼ਾਰ ਪੂੰਜੀਕਰਣ ’ਚ 834.06 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ। ਪਿਛਲੇ ਇਕ ਸਾਲ ’ਚ ਮਾਰਕੀਟ ਕੈਪ ਦੇ ਮਾਮਲੇ ’ਚ ਐਮਾਜ਼ੋਨ ਅਤੇ ਐਪਲ ਦੋ ਸਭ ਤੋਂ ਵੱਡੇ ਲੂਜ਼ਰ ਸਾਬਤ ਹੋਏ ਸਨ। ਐਪਲ ਦਾ ਵੈਲਿਊਏਸ਼ਨ ਕਰੀਬ 846.34 ਅਰਬ ਡਾਲਰ ਘਟਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।
ਦੇਸ਼ ਦਾ ਖੰਡ ਉਤਪਾਦਨ 3.63 ਫੀਸਦੀ ਘਟ ਕੇ 3.45 ਕਰੋੜ ਟਨ ਰਹਿਣ ਦਾ ਅਨੁਮਾਨ : AISTA
NEXT STORY