ਨਵੀਂ ਦਿੱਲੀ/ਜਲੰਧਰ (ਸਲਵਾਨ)-ਜੈੱਟ ਏਅਰਵੇਜ਼, ਸਪਾਈਸ ਜੈੱਟ ਅਤੇ ਵਿਸਤਾਰਾ ਨੇ ਆਪਣੇ ਜਹਾਜ਼ਾਂ 'ਚ ਆਈ ਤਕਨੀਕੀ ਖਰਾਬੀਆਂ (ਸਨੈਗ ਡਾਟਾ) ਨੂੰ ਲੈ ਕੇ ਸੰਸਦ 'ਚ ਦਿੱਤੀਆਂ ਜਾਣਕਾਰੀਆਂ 'ਤੇ ਸਵਾਲ ਚੁੱਕੇ ਹਨ। ਤਿੰਨਾਂ ਏਅਰਲਾਈਨਜ਼ ਨੇ ਇਸ ਮੁੱਦੇ 'ਤੇ ਸ਼ਹਿਰੀ ਹਵਾਬਾਜ਼ੀ ਰਾਜਮੰਤਰੀ ਜਯੰਤ ਸਿਨ੍ਹਾ ਨੂੰ ਪੱਤਰ ਲਿਖਿਆ ਹੈ। 13 ਮਾਰਚ ਨੂੰ ਸਿਨ੍ਹਾ ਨੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਦੱਸਿਆ ਸੀ ਕਿ ਕਈ ਏਅਰਲਾਈਨਜ਼ ਦੇ ਜਹਾਜ਼ਾਂ 'ਚ ਪਿਛਲੇ ਸਾਲ 24,700 ਖਰਾਬੀਆਂ ਦੀ ਗੱਲ ਸਾਹਮਣੇ ਆਈ ਸੀ।
ਜਾਣਕਾਰੀ ਨਾਲ ਸੁਰੱਖਿਆ ਨੂੰ ਲੈ ਕੇ ਪੈਦਾ ਹੋ ਰਿਹਾ ਹੈ ਭੁਲੇਖਾ
ਏਅਰਲਾਈਨਜ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਬਾਰੇ ਦਿੱਤੀ ਗਈ ਗਲਤ ਜਾਣਕਾਰੀ ਨਾਲ ਸੁਰੱਖਿਆ ਨੂੰ ਲੈ ਕੇ ਭੁਲੇਖੇ ਦੀ ਸਥਿਤੀ ਪੈਦਾ ਹੋ ਰਹੀ ਹੈ। ਜਯੰਤ ਸਿਨ੍ਹਾ ਨੂੰ ਲਿਖੇ ਪੱਤਰ 'ਚ ਏਅਰਲਾਈਨਜ਼ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਤੋਂ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਸਹੀ ਜਾਣਕਾਰੀ ਸੰਸਦ 'ਚ ਰੱਖੀ ਜਾ ਸਕੇ। ਏਅਰਲਾਈਨਜ਼ ਨੇ 28 ਮਾਰਚ ਨੂੰ ਲਿਖੇ ਪੱਤਰ 'ਚ ਕਿਹਾ ਸੀ ਕਿ ਕਈ ਏਅਰਲਾਈਨਜ਼ ਦੇ ਜਹਾਜ਼ਾਂ 'ਚ ਤਕਨੀਕੀ ਖਰਾਬੀਆਂ ਦੀ ਗੱਲ ਸਾਹਮਣੇ ਆਈ ਹੈ, ਇਹ ਸਹੀ ਨਹੀਂ ਹੈ। ਜੋ ਅੰਕੜੇ ਦੱਸੇ ਗਏ ਹਨ, ਉਨ੍ਹਾਂ 'ਚ ਕਾਫ਼ੀ ਫਰਕ ਹੈ।
ਸਿਨ੍ਹਾ ਨੇ ਰਾਜ ਸਭਾ 'ਚ ਇਹ ਦੱਸਿਆ
ਸਿਨ੍ਹਾ ਨੇ ਰਾਜਸਭਾ 'ਚ ਆਪਣੇ ਲਿਖਤੀ ਜਵਾਬ 'ਚ ਦੱਸਿਆ ਸੀ ਕਿ 2017 'ਚ ਜੈੱਟ ਏਅਰਵੇਜ਼ ਦੇ 110 ਜਹਾਜ਼ਾਂ ਦੇ ਬੇੜੇ 'ਚ ਤਕਨੀਕੀ ਖਰਾਬੀਆਂ ਦੇ 9689 ਮਾਮਲੇ ਸਾਹਮਣੇ ਆਏ। ਖਰਾਬੀਆਂ ਦਾ ਇਹ ਮਾਮਲਾ ਸਾਲਾਨਾ 88.08 ਰਿਹਾ। ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਇੰਡੀਗੋ 'ਚ 340 ਖਰਾਬੀਆਂ ਦੇ ਮਾਮਲੇ ਵੇਖੇ ਗਏ। ਇੰਡੀਗੋ ਦੇ ਕੋਲ 151 ਜਹਾਜ਼ ਹਨ।
ਅਮੂਲ ਡੇਅਰੀ ਦੇ ਪ੍ਰਬੰਧ ਨਿਰਦੇਸ਼ਕ ਕੇ. ਰਤਨਮ ਨੇ ਦਿੱਤਾ ਅਸਤੀਫਾ
NEXT STORY