ਸ਼੍ਰੀਨਗਰ– ਸ਼੍ਰੀਨਗਰ ਏਅਰਪੋਰਟ ’ਤੇ ਦੇਰ ਸ਼ਾਮ ਸਪਾਈਸ ਜੈੱਟ ਦੀ ਉਡਾਣ ਰੱਦ ਹੋਣ ਨਾਲ ਯਾਤਰੀਆਂ ਨੇ ਜ਼ੋਰਦਾਰ ਹੰਗਾਮਾ ਕੀਤਾ।
ਇਕ ਨਿੱਜੀ ਚੈਨਲ ਮੁਤਾਬਕ ਸਪਾਈਸ ਜੈੱਟ ਦੀ ਉਡਾਣ ਤਕਨੀਕੀ ਕਾਰਨਾਂ ਕਰ ਕੇ ਰੱਦ ਹੋਣ ਜਾਣ ਕਾਰਨ ਅਮਰਨਾਥ ਯਾਤਰਾ ਲਈ ਗਏ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਮੁਤਾਬਕ ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ ਤਾਂ ਉਨ੍ਹਾਂ ਦਾ ਗੁੱਸਾ ਸਤਵੇਂ ਆਸਮਾਨ ’ਤੇ ਪੁੱਜ ਗਿਆ। ਉਨ੍ਹਾਂ ਸਪਾਈਸ ਜੈੱਟ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਖਰਾਬ ਮੌਸਮ ਨੇ ਵਿਗਾੜਿਆ ਉਡਾਣਾਂ ਦਾ ਸ਼ਡਿਊਲ, ਏਅਰਪੋਰਟ ਤੋਂ ਬਦਲਿਆ 6 ਜਹਾਜ਼ਾਂ ਦਾ ਰੂਟ
NEXT STORY