ਨਵੀਂ ਦਿੱਲੀ— ਵਿੱਤੀ ਮੁਸ਼ਕਲਾਂ 'ਚ ਫਸੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਹੀਂ ਦਿਖਾਈ ਦੇ ਰਹੀਆਂ ਹਨ। ਉਸ ਦੇ ਪਾਇਲਟਾਂ ਦੇ ਇਕ ਸੰਗਠਨ ਨੈਸ਼ਨਲ ਐਵੀਏਟਰਸ ਗਿਲਡ (ਐੱਨ.ਏ.ਜੀ) ਨੇ ਫੈਸਲਾ ਕੀਤਾ ਹੈ ਕਿ ਉਹ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਉਡਾਣਾਂ ਨਹੀਂ ਭਰਨਗੇ। ਨਿੱਜੀ ਏਅਰਲਾਈਸ ਦੇ 1,600 ਪਾਇਲਟਾਂ 'ਚੋਂ 1,100 ਐੱਨ.ਏ.ਜੀ. ਦੇ ਮੈਂਬਰ ਹਨ। ਸੰਗਠਨ ਦੇ ਇਕ ਸੂਤਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ ਸਵੇਰੇ 10 ਵਜੇ ਤੋਂ ਨਾ ਭਰਨ ਦਾ ਫੈਸਲਾ ਕੀਤਾ ਹੈ। ਇੰਜੀਨੀਅਰਾਂ ਅਤੇ ਪ੍ਰਬੰਧਨ ਦੇ ਸੀਨੀਅਰ ਮੈਂਬਰਾਂ ਦੇ ਨਾਲ ਪਾਇਲਟਾਂ ਨੂੰ ਵੀ ਜਨਵਰੀ ਦੀ ਤਨਖਾਹ ਨਹੀਂ ਮਿਲੀ ਹੈ। ਹੋਰ ਕਰਮਚਾਰੀਆਂ ਨੂੰ ਪਹਿਲਾਂ ਤਨਖਾਹ ਦਾ ਭੁਗਤਾਨ ਕੀਤਾ ਜਾ ਰਿਹਾ ਸੀ, ਪਰ ਉਨ੍ਹਾਂ ਨੂੰ ਵੀ ਮਾਰਚ ਦੀ ਤਨਖਾਹ ਹੁਣ ਤੱਕ ਨਹੀਂ ਮਿਲੀ ਹੈ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਰਿਣਦਾਤਾ ਬੈਂਕਾਂ ਦੇ ਕੰਸੋਟਿਅਮ ਵਲੋਂ ਸ਼ੁਰੂ ਕੀਤੀ ਗਈ ਸਮਾਧਾਨ ਪ੍ਰਕਿਰਿਆ ਦੇ ਤਹਿਤ ਜਦੋਂ ਹੀ ਨਕਦੀ ਆਉਂਦੀ ਹੈ ਕਰਮਚਾਰੀਆਂ ਦੀ ਤਨਖਾਹ ਦਾ ਭੁਗਤਾਨ ਉਸ ਦੇ ਨਾਲ ਹੀ ਕਰ ਦਿੱਤਾ ਜਾਵੇਗਾ। ਭਾਰਤੀ ਸਟੇਟ ਬੈਂਕ ਦੀ ਨੁਮਾਇੰਦਗੀ ਵਾਲੇ ਕੰਸੋਟਿਰਅਮ ਨੇ 1,500 ਕਰੋੜ ਰੁਪਏ ਦੀ ਨਕਦੀ ਦੇਣ ਦਾ ਭਰੋਸਾ ਦਿੱਤਾ ਹੈ। ਕੰਸੋਟਿਰਅਮ ਨੇ ਏਅਰਲਾਈਸ ਦੀ 75 ਫੀਸਦੀ ਤੱਕ ਹਿੱਸਾਦਾਰੀ ਵੇਚਣ ਲਈ ਬੋਲੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਐੱਲ ਐਂਡ ਟੀ ਇਸ ਸਾਲ 1,500 ਲੋਕਾਂ ਦੀ ਕਰੇਗੀ ਨਿਯੁਕਤੀ
NEXT STORY