ਨਵੀਂ ਦਿੱਲੀ– ਭਾਰਤੀ ਬਿਜ਼ਨੈੱਸ ਮੈਗਨੇਟ ਅਤੇ ਸਟਾਕ ਮਾਰਕੀਟ ਇਨਵੈਸਟਰ ਰਾਕੇਸ਼ ਝੁਨਝੁਨਵਾਲਾ ਪ੍ਰਮੋਟੇਡ ਅਕਾਸਾ ਏਅਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਡੀ. ਜੀ. ਸੀ. ਏ. ਤੋਂ ਗੈਰ-ਇਤਰਾਜ਼ ਸਰਟੀਫਿਕੇਟ (ਐੱਨ. ਓ. ਸੀ.) ਮਿਲ ਗਿਆ ਹੈ। ਰਿਪੋਰਟਾਂ ਮੁਤਾਬਕ, ਅਕਾਸਾ ਏਅਰ 2021 ਦੇ ਅਖੀਰ ਤੱਕ ਸੰਚਾਲਨ ਸ਼ੁਰੂ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ।
ਰਿਪੋਰਟ ਮੁਤਾਬਕ ਅਕਾਸਾ ਏਅਰ ਦੇ ਨੈਰੋ-ਬਾਡੀ ਏਅਰਕ੍ਰਾਫਟ ਦੇ ਬੋਇੰਗ ਫਲੀਟ ਨੂੰ ਚੁਣਨ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ ਅਤੇ ਉਮੀਦ ਹੈ ਕਿ ਏਅਰ ਆਪ੍ਰੇਟਰ ਪਰਮਿਟ ਜਹਾਜ਼ ਦੀ ਪ੍ਰਾਪਤੀ ਤੋਂ ਬਾਅਦ ਮਿਲੇਗਾ।
ਇਸ ਤੋਂ ਪਹਿਲਾਂ 28 ਜੁਲਾਈ ਨੂੰ ਰਿਪੋਰਟਸ ’ਚ ਸਾਹਮਣੇ ਆਇਆ ਕਿ ਝੁਨਝੁਨਵਾਲਾ 4 ਸਾਲ ’ਚ ਇਕ ਨਵੇਂ ਏਅਰਲਾਈਨ ਵੈਂਚਰ ਲਈ 70 ਜਹਾਜ਼ ਰੱਖਣ ਦੀ ਯੋਜਨਾ ਬਣਾ ਰਹੇ ਸਨ, ਜਿਸ ਨੂੰ ਉਨ੍ਹਾਂ ਨੇ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਝੁਨਝੁਨਵਾਲਾ ਕੋਲ ਨਵੀਂ ਏਅਰਲਾਈਨ ’ਚ ਲਗਭਗ 40 ਫੀਸਦੀ ਹਿੱਸੇਦਾਰੀ ਹੋਣ ਦੀ ਉਮੀਦ ਹੈ ਅਤੇ ਉਹ ਇਸ ਵੈਂਚਰ ’ਚ 35 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ’ਤੇ ਵਿਚਾਰ ਕਰ ਰਹੇ ਹਨ। ਰਿਪੋਰਟਾਂ ਮੁਤਾਬਕ, ਘਰੇਲੂ ਏਅਰਲਾਈਨ ਇੰਡੀਗੋ ਦੇ ਸਾਬਕਾ ਮੁਖੀ ਆਦਿੱਤਿਆ ਘੋਸ਼, ਝੁਨਝੁਨਵਾਲਾ ਅਤੇ ਜੈੱਟ ਏਅਰਵੇਜ਼ ਦੇ ਸਾਬਕਾ ਸੀ. ਈ. ਓ. ਵਿਨੇ ਦੁਬੇ ਨਾਲ ਅਕਾਸਾ ਦੇ ਸਹਿ-ਸੰਸਥਾਪਕ ਹੋਣਗੇ। ਜਿਵੇਂ ਕਿ ਕੋਵਿਡ-19 ਨੇ ਹਵਾਬਾਜ਼ੀ ਖੇਤਰ ਨੂੰ ਪ੍ਰਭਾਵਤ ਕੀਤਾ ਹੈ, ਬੇਂਗਲੂਰੁ ਆਧਾਰਿਤ ਏਅਰਲਾਈਨ ਸ਼ੁਰੂ ਵਿਚ ਇਸ ਦੇ ਨੇੜੇ ਰੂਟ ਨੈੱਟਵਰਕ ਦੀ ਯੋਜਨਾ ਬਣਾ ਸਕਦੀ ਹੈ।
USA ਵਿਦੇਸ਼ੀ ਨਾਗਰਿਕਾਂ ਲਈ ਜ਼ਰੂਰੀ ਕਰ ਸਕਦਾ ਹੈ ਕੋਰੋਨਾ ਟੀਕਾ ਲੱਗਾ ਹੋਣਾ
NEXT STORY