ਵਾਸ਼ਿੰਗਟਨ- ਬਾਈਡੇਨ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ ਲਗਭਗ ਸਾਰੇ ਵਿਦੇਸ਼ੀ ਲੋਕਾਂ ਲਈ ਕੋਰੋਨਾ ਵਾਇਰਸ ਦਾ ਟੀਕਾ ਲੱਗਾ ਹੋਣਾ ਲਾਜ਼ਮੀ ਕਰ ਸਕਦਾ ਹੈ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਕਿ ਬਾਈਡੇਨ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ ਲਗਭਗ ਸਾਰੇ ਬਾਹਰੀ ਲੋਕਾਂ ਲਈ ਟੀਕਾ ਲੱਗਾ ਹੋਣਾ ਜ਼ਰੂਰੀ ਕਰਨ ਦੀ ਦਿਸ਼ਾ ਵਿਚ ਪਹਿਲਾ ਕਦਮ ਚੁੱਕ ਰਿਹਾ ਹੈ।
ਇਹ ਕਦਮ ਯਾਤਰਾ ਦੀ ਅਸਾਨੀ ਲਈ ਚੁੱਕਿਆ ਜਾਣਾ ਹੈ। ਹਾਲਾਂਕਿ, ਅਜੇ ਤੱਕ ਇਸ ਦੀ ਕੋਈ ਸਮਾਂ-ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਕਿਉਂਕਿ ਅੰਤਰ-ਕਾਰਜਕਾਰੀ ਸਮੂਹ ਇਸ ਗੱਲ ਦਾ ਅਧਿਐਨ ਕਰ ਰਹੇ ਹਨ ਕਿ ਕਿਵੇਂ ਅਤੇ ਕਦੋਂ ਸੁਰੱਖਿਅਤ ਢੰਗ ਨਾਲ ਆਮ ਯਾਤਰਾ ਨੂੰ ਦੁਬਾਰਾ ਸ਼ੁਰੂ ਕਰਨ ਵੱਲ ਵਧਣਾ ਹੈ। ਇਹ ਹੈ ਕਿ ਕੋਵਿਡ-19 ਟੀਕਾ ਲੁਆ ਚੁੱਕੇ ਵਿਦੇਸ਼ੀ ਨਾਗਰਿਕਾਂ ਨੂੰ ਕੁਝ ਸੀਮਤ ਢਿੱਲ ਮਿਲ ਸਕਦੀ ਹੈ।
ਇਸ ਸਮੇਂ ਬਾਈਡੇਨ ਪ੍ਰਸ਼ਾਸਨ ਨੇ ਕੋਰੋਨਾ ਦੇ ਡੈਲਟਾ ਸੰਕਰਣ ਦੇ ਫ਼ੈਲਣ ਦੇ ਖ਼ਤਰੇ ਨੂੰ ਦੇਖਦੇ ਹੋਏ ਕੌਮਾਂਤਰੀ ਯਾਤਰਾ 'ਤੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ। ਇਨ੍ਹਾਂ ਨਿਯਮਾਂ ਤਹਿਤ ਗੈਰ-ਯੂ. ਐੱਸ. ਨਿਵਾਸੀ ਜੋ ਪਿਛਲੇ 14 ਦਿਨਾਂ ਵਿਚ ਚੀਨ, ਯੂਰਪੀਅਨ ਸ਼ੈਂਗੇਨ ਖੇਤਰ, ਯੂਨਾਈਟਿਡ ਕਿੰਗਡਮ, ਆਇਰਲੈਂਡ, ਬ੍ਰਾਜ਼ੀਲ, ਦੱਖਣੀ ਅਫਰੀਕਾ ਅਤੇ ਭਾਰਤ ਗਏ ਹਨ, ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਮਨਾਹੀ ਹੈ। ਜਿਨ੍ਹਾਂ ਮੁਲਕਾਂ ਤੋਂ ਨਾਗਰਿਕਾਂ ਨੂੰ ਆਉਣ ਦੀ ਢਿੱਲ ਦਿੱਤੀ ਗਈ ਹੈ ਉਨ੍ਹਾਂ ਲਈ ਯਾਤਰਾ ਤੋਂ ਤਿੰਨ ਪਹਿਲਾਂ ਵਿਚਕਾਰ ਦੀ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣਾ ਲਾਜ਼ਮੀ ਹੈ।
‘ਭਾਰਤ ਨੂੰ ਦੂਰਸੰਚਾਰ ਖੇਤਰ ’ਚ ਤਿੰਨ ਨਿੱਜੀ ਕੰਪਨੀਆਂ ਦੀ ਲੋੜ, ਸਰਕਾਰ ਤੋਂ ਸਮਰਥਨ ਦੀ ਉਮੀਦ : ਗੋਪਾਲ ਵਿੱਠਲ’
NEXT STORY