ਨਵੀਂ ਦਿੱਲੀ-ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਰਿਲਾਇੰਸ ਜਿਓ ਦੇ ਮਾਨਸੂਨ ਹੰਗਾਮਾ ਆਫਰ ਦੇ ਤਹਿਤ ਗਾਹਕ ਕਿਸੇ ਵੀ ਕੰਪਨੀ ਦੇ ਫੀਚਰ ਫੋਨ ਅਤੇ 501 ਦੇ ਬਦਲੇ ਜਿਓ ਫੋਨ ਖਰੀਦ ਸਕਦੇ ਹਨ। ਕੰਪਨੀ ਨੇ ਇਹ ਜਾਣਕਾਰੀ ਦਿੱਤੀ ਕਿ ਮਾਨਸੂਨ ਹੰਗਾਮਾ ਆਫਰ ਸ਼ੁੱਕਰਵਾਰ ਤੋਂ ਲਾਂਚ ਹੋ ਰਿਹਾ ਹੈ। 20 ਜੁਲਾਈ ਨੂੰ ਸ਼ਾਮ 5 ਵਜੇ ਤੋਂ ਇਸ ਆਫਰ ਦੀ ਸ਼ੁਰੂਆਤ ਹੋਵੇਗੀ। ਇਸ ਆਫਰ ਦੇ ਤਹਿਤ ਗਾਹਕ 501 ਰੁਪਏ 'ਚ ਕਿਸੇ ਵੀ ਕੰਪਨੀ ਦੇ ਕਿਸੇ ਵੀ ਮਾਡਲ ਦਾ ਪੁਰਾਣਾ ਫੀਚਰ ਫੋਨ, ਜਿਓ ਫੋਨ ਦੇ ਮੌਜੂਦਾ ਮਾਡਲ ਨਾਲ ਬਦਲ ਸਕਦੇ ਹਨ।
ਹੁਣ ਜਹਾਜ਼ 'ਚ ਬੈਠ ਕੇ ਵੀ ਕਰ ਸਕੋਗੇ ਫੋਨ 'ਤੇ ਗੱਲਾਂ
NEXT STORY