ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਕਿ ਭਾਰਤ ਕਸ਼ਮੀਰ ਵਿਚ ਕੰਟਰੋਲ ਰੇਖਾ (ਐੱਲ. ਓ. ਸੀ.) ਨੇੜੇ ਕਿਸੇ ਵੀ ਸਮੇਂ ਫੌਜੀ ਹਮਲਾ ਕਰ ਸਕਦਾ ਹੈ। ਆਸਿਫ਼ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੈ। ਆਸਿਫ਼ ਨੇ ਕਿਹਾ ਕਿ ਨਵੀਂ ਦਿੱਲੀ ਨੂੰ ਇਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਉਥੇ ਹੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਫ ਮੁਨੀਰ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ‘ਕੌਮੀ ਵੱਕਾਰ’ ਦੀ ਰੱਖਿਆ ਤੇ ਲੋਕਾਂ ਦੀ ਭਲਾਈ ਲਈ ‘ਪੂਰੀ ਤਾਕਤ’ ਨਾਲ ਜਵਾਬ ਦੇਵੇਗਾ। ਫੌਜ ਵੱਲੋਂ ਜਾਰੀ ਬਿਆਨ ਅਨੁਸਾਰ ਜਨਰਲ ਮੁਨੀਰ ਨੇ ਜੀ. ਐੱਚ. ਕਿਊ. ’ਚ 15ਵੀਂ ਰਾਸ਼ਟਰੀ ਵਰਕਸ਼ਾਪ ਬਲੋਚਿਸਤਾਨ ਦੇ ਭਾਗੀਦਾਰਾਂ ਨਾਲ ਗੱਲਬਾਤ ਦੌਰਾਨ ਇਹ ਟਿੱਪਣੀਆਂ ਕੀਤੀਆਂ। ਓਧਰ, ਸੰਯੁਕਤ ਰਾਸ਼ਟਰ ਨੇ ਭਾਰਤ-ਪਾਕਿਸਤਾਨ ਨੂੰ ਤਣਾਅ ਘਟਾਉਣ ਲਈ ਕਿਹਾ ਹੈ।
ਪਾਕਿਸਤਾਨ ਦਾ ਸੁੱਕਣ ਲੱਗਾ ਹਲਕ, ਸਿੰਧੂ-ਚਿਨਾਬ ਦਾ ਪਾਣੀ ਬੰਦ ਕਰਦੇ ਹੀ ਤੜਫਣ ਲੱਗਾ PAK
NEXT STORY