ਨਵੀਂ ਦਿੱਲੀ–ਰਿਲਾਇੰਸ ਜੀਓ ਨੇ 4 ਹੋਰ ਸ਼ਹਿਰਾਂ ’ਚ ਟਰੂ 5ਜੀ ਨੈੱਟਵਰਕ ਸੇਵਾ ਲਾਂਚ ਕੀਤੀ। ਇਹ ਸ਼ਹਿਰ ਹਨ ਗਵਾਲੀਅਰ, ਜਬਲਪੁਰ, ਲੁਧਿਆਣਾ ਅਤੇ ਸਿਲੀਗੁੜੀ। ਦਿੱਲੀ ਐੱਨ. ਸੀ. ਆਰ. ’ਚ ਅਜਿਹਾ ਪਹਿਲਾਂ ਹੀ ਹੋ ਗਿਆ ਹੈ। ਇਸ ਤੋਂ ਇਲਾਵਾ ਮੁੰਬਈ, ਕੋਲਕਾਤਾ, ਵਾਰਾਣਸੀ, ਚੇਨਈ, ਬੇਂਗਲੁਰੂ, ਹੈਦਰਾਬਾਦ, ਪੁਣੇ, ਨਾਥਦੁਆਰਾ, ਕੋਚੀ, ਵਿਜੇਵਾੜਾ, ਗੁੰਟੂਰ, ਡੇਰਾਬੱਸੀ, ਭੋਪਾਲ, ਇੰਦੌਰ, ਲਖਨਊ ਵਰਗੇ ਸ਼ਹਿਰਾਂ ’ਚ ਵੀ ਇਹ ਸੇਵਾ ਸ਼ੁਰੂ ਹੋ ਗਈ ਹੈ।
ਰਿਲਾਇੰਸ ਜੀਓ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲੇ ਤੱਕ ਦੇਸ਼ ਦੇ 72 ਸ਼ਹਿਰਾਂ ’ਚ ਆਪਣਾ ਟਰੂ 5ਜੀ ਨੈੱਟਵਰਕ ਲਾਂਚ ਕਰ ਦਿੱਤਾ ਹੈ। ਇਨ੍ਹਾਂ ਸ਼ਹਿਰਾਂ ’ਚ ਗਵਾਲੀਅਰ, ਜਬਲਪੁਰ ਅਤੇ ਲੁਧਿਆਣਾ ਤਾਂ ਅਜਿਹੇ ਸ਼ਹਿਰ ਹਨ, ਜਿੱਥੇ 5ਜੀ ਟੈਲੀਕਾਮ ਸੇਵਾ ਸ਼ੁਰੂ ਕਰਨ ਵਾਲਾ ਜੀਓ ਇਕੋ-ਇਕ ਆਪ੍ਰੇਟਰ ਹੈ। ਇਨ੍ਹਾਂ ਸ਼ਹਿਰਾਂ ਦੀ ਸੂਚੀ ਰਿਲਾਇੰਸ ਜੀਓ ਦੀ ਵੈੱਬਸਾਈਟ ਜਾਂ ਐਪ ’ਤੇ ਦੇਖੀ ਜਾ ਸਕਦੀ ਹੈ।
ਦੁਨੀਆ ’ਚ ਵਧੇਗੀ ਰੁਪਏ ਦੀ ਧਾਕ ਤੇ ਖਤਮ ਹੋਵੇਗੀ ਡਾਲਰ ਦੀ ‘ਦਾਦਾਗਿਰੀ’ , ਜਾਣੋ RBI ਦਾ ਪਲਾਨ
NEXT STORY