ਨਵੀਂ ਦਿੱਲੀ- ਟਾਇਰ ਕੰਪਨੀ ਜੇ. ਕੇ. ਟਾਇਰ ਦੀ ਯੋਜਨਾ ਆਪਣੀ ਉਤਪਾਦਨ ਸਮਰੱਥਾ ਵਧਾਉਣ ਲਈ ਅਗਲੇ ਦੋ ਸਾਲਾਂ ਦੌਰਾਨ 2,00 ਕਰੋੜ ਰੁਪਏ ਖ਼ਰਚ ਕਰਨ ਦੀ ਹੈ।
ਕੰਪਨੀ ਨੇ ਬੀਤੇ ਵਿੱਤੀ ਸਾਲ ਵਿਚ ਆਪਣੇ ਕਰਜ਼ ਦੇ ਬੋਝ ਨੂੰ 929 ਕਰੋੜ ਰੁਪਏ ਘੱਟ ਕੀਤਾ ਹੈ। ਜੇ. ਕੇ. ਟਾਇਰ ਨੇ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਉਹ ਬਿਹਤਰ ਤਰੀਕੇ ਨਾਲ ਪੂੰਜੀ ਖ਼ਰਚ ਕਰੇਗੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਅੱਗੇ ਚੱਲ ਕੇ ਕੰਪਨੀ ਦੀ ਯੋਜਨਾ ਆਪਣੇ ਪਲਾਂਟਾਂ ਦੀ ਉਤਪਾਦਨ ਸਮਰੱਥਾ ਵਧਾਉਣ ਲਈ 200 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਹੈ। ਕੰਪਨੀ ਇਹ ਨਿਵੇਸ਼ ਅੰਦਰੂਨੀ ਸਰੋਤਾਂ ਜ਼ਰੀਏ ਕਰੇਗੀ। ਕੰਪਨੀ ਦੇ 10 ਨਿਰਮਾਣ ਕਾਰਖਾਨੇ ਹਨ, ਜਿਨ੍ਹਾਂ ਸਾਲਾਨਾ ਉਤਪਾਦਨ ਸਮਰੱਥ 5,75,00 ਟਨ ਜਾਂ ਤਕਰੀਬਨ 3.2 ਕਰੋੜ ਟਾਇਰਾਂ ਦੀ ਹੈ। ਕੰਪਨੀ ਨੇ ਕਿਹਾ ਕਿ ਬੀਤੇ ਵਿੱਤੀ ਸਾਲ 2020-21 ਵਿਚ ਉਸ ਨੇ ਆਪਣੇ ਕਰਜ਼ ਦੇ ਬੋਝ ਨੂੰ 929 ਕਰੋੜ ਰੁਪਏ ਘੱਟ ਕੀਤਾ ਹੈ। ਐੱਨ. ਐੱਸ. ਈ. 'ਤੇ ਕੰਪਨੀ ਦਾ ਸ਼ੇਅਰ 0.2 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 137.85 ਰੁਪਏ 'ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰ 'ਚ ਰੌਣਕ, ਸੈਂਸੈਕਸ ਤੇ ਨਿਫਟੀ ਦੋਵੇਂ ਨਵੇਂ ਰਿਕਾਰਡ ਪੱਧਰ 'ਤੇ ਹੋਏ ਬੰਦ
NEXT STORY