ਨਵੀਂ ਦਿੱਲੀ— ਸਕੂਟਰ-ਮੋਟਰਸਾਈਕਲਾਂ ਤੇ ਕਾਰਾਂ ਦੀ ਵਿਕਰੀ 'ਚ ਸੁਸਤੀ ਕਾਰਨ ਹੁਣ ਡੀਲਰਾਂ ਵੱਲੋਂ ਛਾਂਟੀ ਸ਼ੁਰੂ ਹੋ ਗਈ ਹੈ। ਵਾਹਨ ਡੀਲਰਜ਼ ਸੰਗਠਨ (ਫਾਡਾ) ਮੁਤਾਬਕ, ਵਿਕਰੀ 'ਚ ਭਾਰੀ ਗਿਰਾਵਟ ਕਾਰਨ ਭਾਰਤ 'ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਆਟੋਮੋਬਾਇਲ ਡੀਲਰਸ਼ਿਪ ਸਟੋਰਾਂ ਤੋਂ ਦੋ ਲੱਖ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਹੈ। ਫਾਡਾ ਵੱਲੋਂ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਅਗਲੇ ਕੁਝ ਮਹੀਨਿਆਂ 'ਚ ਇਸ ਰੁਝਾਨ 'ਚ ਸੁਧਾਰ ਨਹੀਂ ਹੋਣ ਜਾ ਰਿਹਾ। ਇਸ ਕਾਰਨ ਵੱਡੇ ਪੱਧਰ 'ਤੇ ਬੇਰੋਜ਼ਗਾਰੀ ਵਧਣ ਦਾ ਖਦਸ਼ਾ ਹੈ।
ਇਸ ਸੰਗਠਨ ਦਾ ਕਹਿਣਾ ਹੈ ਕਿ ਨੌਕਰੀਆਂ 'ਚ ਛਾਂਟੀ ਦਾ ਦੌਰ ਮਈ 'ਚ ਸ਼ੁਰੂ ਹੋਇਆ ਸੀ, ਜੋ ਕਿ ਜੂਨ ਤੇ ਜੁਲਾਈ ਮਹੀਨੇ 'ਚ ਵੀ ਜਾਰੀ ਰਿਹਾ। ਫਾਡਾ ਨੇ ਇਸ ਮਾਮਲੇ 'ਚ ਸਰਕਾਰ ਨੂੰ ਤਤਕਾਲ ਪ੍ਰਭਾਵ ਨਾਲ ਕਦਮ ਚੁੱਕਣ ਦੀ ਮੰਗ ਕੀਤੀ ਹੈ। ਸੰਗਠਨ ਦੀ ਮੰਗ ਮੁਤਾਬਕ, ਸਰਕਾਰ ਨੂੰ ਜੀ. ਐੱਸ. ਟੀ. ਦਰਾਂ 'ਚ ਕਮੀ ਕਰਕੇ ਮੰਦੀ ਨਾਲ ਜੂਝ ਰਹੀ ਵਾਹਨ ਇੰਡਸਟਰੀ ਨੂੰ ਰਾਹਤ ਦੇਣੀ ਚਾਹੀਦੀ ਹੈ।
ਫਾਡਾ ਮੁਖੀ ਅਸ਼ੀਸ਼ ਹਰਸ਼ਰਾਜ ਨੇ ਕਿਹਾ, ''ਵਿਕਰੀ 'ਚ ਗਿਰਾਵਟ ਦੀ ਵਜ੍ਹਾ ਨਾਲ ਡੀਲਰਾਂ ਕੋਲ ਕਿਰਤ ਬਲ 'ਚ ਕਟੌਤੀ ਦਾ ਹੀ ਬਦਲ ਹੈ।'' ਸਭ ਤੋਂ ਵੱਧ ਕਟੌਤੀ ਸੇਲਜ਼ ਜੌਬ 'ਚ ਹੋ ਰਹੀ ਹੈ ਪਰ ਸੁਸਤੀ ਦਾ ਇਹ ਰੁਖ਼ ਜਾਰੀ ਰਹਿੰਦਾ ਹੈ ਤਾਂ ਤਕਨੀਕੀ ਰੋਜ਼ਗਾਰ ਵੀ ਪ੍ਰਭਾਵਿਤ ਹੋ ਸਕਦੇ ਹਨ। ਫਾਡਾ ਮੁਖੀ ਹਰਸ਼ਰਾਜ ਮੁਤਾਬਕ, 15,000 ਵਾਹਨ ਡੀਲਰਾਂ ਨੇ 26,000 ਸ਼ੋਅਰੂਮਾਂ 'ਚ ਤਕਰੀਬਨ 25 ਲੱਖ ਲੋਕਾਂ ਨੂੰ ਸਿੱਧੇ ਨੌਕਰੀ ਦਿੱਤੀ ਹੋਈ ਹੈ। ਇਸੇ ਤਰ੍ਹਾਂ 25 ਲੱਖ ਲੋਕਾਂ ਨੂੰ ਅਸਿੱਧੇ ਰੋਜ਼ਗਾਰ ਮਿਲਿਆ ਹੈ। ਮਤਲਬ ਇਹ ਖੇਤਰ 50 ਹਜ਼ਾਰ ਲੋਕਾਂ ਰੋਜ਼ਗਾਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਚੁਣਾਵੀਂ ਨਤੀਜੇ ਬਿਹਤਰ ਰਹਿਣ ਤੇ ਬਜਟ ਦੇ ਬਾਵਜੂਦ ਵਾਹਨ ਖੇਤਰ 'ਚ ਸੁਸਤੀ ਹੈ।
ਜੰਮੂ-ਕਸ਼ਮੀਰ:ਰੇਲਵੇ ਟਿਕਟ ਕੈਂਸਲ ਕਰਨ 'ਤੇ ਕੋਈ ਚਾਰਜ ਨਹੀਂ, 2 ਦਿਨਾਂ ਤੱਕ ਛੋਟ
NEXT STORY