ਕਰਨਾਟਕ — ਕਰਨਾਟਕ ਵਿਚ ਰੈਸਟੋਰੈਂਟ ਦੇ ਭੋਜਨ 'ਚ ਜੇਕਰ ਤੁਹਾਨੂੰ ਪਿਆਜ਼ ਮਿਲੇ ਤਾਂ ਹੈਰਾਨ ਨਾ ਹੋਣਾ ਕਿਉਂਕਿ ਸੂਬੇ ਦੀ ਹੋਲਸੇਲ ਮਾਰਕਿਟ 'ਚ ਪਿਆਜ਼ 1 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪਿਛਲੇ ਇਕ ਹਫਤੇ 'ਚ ਪਿਆਜ਼ ਦੀਆਂ ਕੀਮਤਾਂ ਵਿਚ ਭਾਰੀ ਕਮੀ ਆਈ ਹੈ। ਇਸ ਕਾਰਨ ਪਿਆਜ਼ ਦੀ ਖੇਤੀ ਕਰਨ ਵਾਲੇ ਕਿਸਾਨ ਭਾਰੀ ਪਰੇਸ਼ਾਨੀ ਵਿਚ ਦਿਖਾਈ ਦੇ ਰਹੇ ਹਨ।

ਇਕ ਰਿਪੋਰਟ ਮੁਤਾਬਕ ਹੁਬਲੀ, ਧਾਰਵਾੜ, ਹਵੇਰੀ, ਗੜਕ, ਬਾਗਲਕੋਟ, ਬੇਲਗਾਮ ਅਤੇ ਚਿਤਰਦੁਰਗਾ 'ਚ ਪਿਆਜ਼ ਦੀ ਇਕ ਕਵਿੰਟਰ ਦੀ ਬੋਰੀ 100 ਰੁਪਏ 'ਚ ਵਿਕ ਰਹੀ ਹੈ ਜਦੋਂਕਿ ਇਕ ਹਫਤਾ ਪਹਿਲਾਂ ਪਿਆਜ਼ 500 ਰੁਪਏ ਪ੍ਰਤੀ ਕਵਿੰਟਲ ਮਿਲ ਰਿਹਾ ਸੀ ਅਤੇ ਇਕ ਦਿਨ ਬਾਅਦ ਹੀ ਇਹ 200 ਰੁਪਏ ਪ੍ਰਤੀ ਕਵਿੰਟਲ 'ਤੇ ਆ ਗਿਆ। ਪਿਆਜ਼ ਦੀਆਂ ਲਗਾਤਾਰ ਘੱਟ ਰਹੀਆਂ ਕੀਮਤਾਂ ਨੇ ਬੇਲਗਾਂਵ, ਬੀਜਾਪੁਰ, ਧਾਰਵਾੜ, ਹਵੇਰੀ, ਗੜਕ, ਦੇਵਨਾਗਰੀ, ਚਿਤਰਦੁਰਗਾ ਅਤੇ ਹੋਰ ਥਾਵਾਂ 'ਤੇ ਪਿਆਜ਼ ਕਿਸਾਨਾਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ ਕਿਉਂਕਿ ਇਨ੍ਹਾਂ ਥਾਵਾਂ 'ਤੇ ਪਿਆਜ਼ ਦੀ ਖੇਤੀ ਹੁੰਦੀ ਹੈ।

ਧਾਰਵਾੜ ਦੇ ਇਕ ਕਿਸਾਨ ਮੁਤਾਬਕ ਇਸ ਸਾਲ ਪਿਆਜ਼ ਦੀ ਚੰਗੀ ਪੈਦਾਵਾਰ ਹੋਈ ਹੈ। ਇਸ ਵਾਰ ਕਿਸਾਨਾਂ ਨੂੰ ਪਿਆਜ਼ ਦੀਆਂ ਘੱਟ ਕੀਮਤਾਂ ਮਿਲ ਰਹੀਆਂ ਹਨ। ਲਾਗਤ ਦਾ ਦੂਰ ਦੀ ਗੱਲ ਹੈ ਕਿਸਾਨ ਤਾਂ ਟਰਾਂਸਪੋਰਟ ਲਾਗਤ ਵੀ ਪੂਰੀ ਨਹੀਂ ਕਰ ਪਾ ਰਹੇ। ਕਰਨਾਟਕ ਦਾ ਪਿਆਜ਼ ਤਾਮਿਲਨਾਡੂ ਅਤੇ ਕੇਰਲ ਨੂੰ ਜਾਂਦਾ ਹੈ ਟਰੱਕ ਡਰਾਈਵਰ ਗਾਜਾ ਤੂਫਾਨ ਕਾਰਨ ਤਾਮਿਲਨਾਡੂ ਨਹੀਂ ਜਾ ਰਹੇ ਜਿਸ ਕਾਰਨ ਪਿਆਜ਼ ਦੀਆਂ ਕੀਮਤਾਂ 'ਚ ਕਮੀ ਆਈ ਹੈ।
ਹੁਬਲੀ ਦੇ ਇਕ ਵਪਾਰੀ ਨੇ ਦੱਸਿਆ ਕਿ ਤਾਮਿਲਨਾਡੂ 'ਚ ਸਪਲਾਈ ਖੁੱਲਣ ਲਈ ਅਜੇ ਕੁਝ ਹੋਰ ਸਮਾਂ ਲੱਗੇਗਾ। ਇਸ ਲਈ ਹੋਰ ਕੋਈ ਵਿਕਲਪ ਨਹੀਂ ਹੈ। ਕਿਸਾਨ ਆਪਣੇ ਪਿਆਜ਼ ਨੂੰ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਲਈ ਮਜ਼ਬੂਰ ਹੋ ਰਹੇ ਹਨ।
ਰੁਪਏ ਦੀ ਮਜ਼ਬੂਤ ਸ਼ੁਰੂਆਤ, 31 ਪੈਸੇ ਵਧ ਕੇ 71.14 'ਤੇ ਖੁੱਲ੍ਹਿਆ
NEXT STORY