ਨਵੀਂ ਦਿੱਲੀ (ਏਜੰਸੀ)- ਟੀਵੀ ਅਦਾਕਾਰ ਆਸ਼ਿਸ਼ ਕਪੂਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਕਾਰ ਨੂੰ ਪੂਨੇ ਤੋਂ ਕਥਿਤ ਬਲਾਤਕਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਨਿਆਂਇਕ ਹਿਰਾਸਤ ਵਿੱਚ ਸੀ। ਐਡੀਸ਼ਨਲ ਸੈਸ਼ਨ ਜੱਜ ਭੁਪਿੰਦਰ ਸਿੰਘ ਨੇ 10 ਸਤੰਬਰ ਨੂੰ ਇਹ ਫ਼ੈਸਲਾ ਦਿੱਤਾ, ਜਿਸ ਵਿੱਚ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਅਤੇ ਇਸੇ ਰਾਸ਼ੀ ਦੇ ਸ਼ਿਓਰਿਟੀ ਬਾਂਡ 'ਤੇ ਜ਼ਮਾਨਤ ਦੇ ਦਿੱਤੀ।
ਇਹ ਵੀ ਪੜ੍ਹੋ: ਹਾਈ ਸਕੂਲ 'ਚ ਮੁੰਡੇ ਨੇ ਵਿਦਿਆਰਥੀਆਂ ਨੂੰ ਮਾਰ 'ਤੀਆਂ ਗੋਲੀਆਂ
ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਦੋਸ਼ੀ ਹੁਣ ਜਾਂਚ ਲਈ ਲੋੜੀਂਦਾ ਨਹੀਂ ਹੈ, ਉਹ ਦਿੱਲੀ ਦਾ ਸਥਾਈ ਵਸਨੀਕ ਹੈ ਅਤੇ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਅਦਾਲਤ ਨੇ ਇਹ ਵੀ ਦਰਸਾਇਆ ਕਿ ਪੁਲਸ ਨੇ 5 ਦਿਨਾਂ ਦੀ ਰਿਮਾਂਡ ਮੰਗੀ ਸੀ, ਪਰ ਸਿਰਫ਼ 4 ਦਿਨਾਂ ਦੀ ਇਜਾਜ਼ਤ ਮਿਲੀ ਅਤੇ ਫਿਰ 3 ਦਿਨਾਂ ਬਾਅਦ ਹੀ ਉਸਨੂੰ ਮੁੜ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਵੱਡੀ ਖਬਰ; ਉਭਰਦੀ ਸਟਾਰ ਖਿਡਾਰਣ ਦੀ ਸੜਕ ਹਾਦਸੇ 'ਚ ਮੌਤ, ਟ੍ਰੇਨਿੰਗ ਲਈ ਜਾ ਰਹੀ ਸੀ ਸਟੇਡੀਅਮ
ਅਦਾਲਤ ਨੇ ਜਾਂਚ ਵਿੱਚ ਕਮੀਆਂ ਵੱਲ ਵੀ ਇਸ਼ਾਰਾ ਕੀਤਾ। ਕਿਹਾ ਗਿਆ ਕਿ ਪੁਲਸ ਰਿਮਾਂਡ ਦੌਰਾਨ ਦੋਸ਼ੀ ਦਾ ਮੋਬਾਈਲ ਫ਼ੋਨ ਬਰਾਮਦ ਕਰਨ ਲਈ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ ਗਈ। ਨਾ ਹੀ ਕਿਸੇ ਤਰ੍ਹਾਂ ਦੀ ਕਾਨੂੰਨੀ ਤਲਾਸ਼ੀ ਲਈ ਗਈ। ਰਿਕਾਰਡ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਇਹ ਦਰਸਾਏ ਕਿ ਆਸ਼ਿਸ਼ ਕਪੂਰ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ।
ਇਹ ਵੀ ਪੜ੍ਹੋ: ਵੱਡੀ ਖਬਰ; ਵਿਦੇਸ਼ੀ ਧਰਤੀ 'ਤੇ ਫਿਰ ਡੁੱਲਿਆ ਭਾਰਤੀ ਖੂਨ, ਬੇਰਹਿਮੀ ਨਾਲ ਕੀਤਾ ਗਿਆ ਕਤਲ
ਅਦਾਕਾਰ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਨਸ਼ੇ ਦੀ ਹਾਲਤ ਵਿੱਚ ਪਾਰਟੀ ਵਿੱਚ ਆਈ ਸੀ ਅਤੇ ਉਸਦਾ ਰਵੱਈਆ ਵੀ CCTV ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ। ਵਕੀਲਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਝੂਠਾ ਹੈ ਅਤੇ ਸਿਰਫ਼ ਪੈਸੇ ਵਸੂਲਣ ਲਈ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੁਣ ਸਾਊਥ ਸਿਨੇਮਾ 'ਚ ਧੱਕ ਪਾਵੇਗਾ ਦੋਸਾਂਝਾਂਵਾਲਾ! 'ਕਾਂਤਾਰਾ: ਚੈਪਟਰ 1' 'ਚ ਹੋਣ ਜਾ ਰਹੀ ਸਰਪ੍ਰਾਈਜ਼ ਐਂਟਰੀ
ਦੱਸ ਦੇਈਏ ਕਿ ਕਿ ਆਸ਼ਿਸ਼ ਕਪੂਰ ਨੂੰ 2 ਸਤੰਬਰ ਨੂੰ ਪੂਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਹਿਲਾ ਦੀ ਸ਼ਿਕਾਇਤ 'ਤੇ 11 ਅਗਸਤ ਨੂੰ FIR ਦਰਜ ਹੋਈ ਸੀ, ਜਿਸ ਵਿੱਚ ਗੈਂਗਰੇਪ, ਸੱਟ ਪਹੁੰਚਾਉਣ ਆਦਿ ਨਾਲ ਸਬੰਧਤ ਧਾਰਾਵਾਂ ਸ਼ਾਮਲ ਹਨ। ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਪਾਰਟੀ ਦੌਰਾਨ ਉਸਨੂੰ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕੀਤਾ ਗਿਆ ਅਤੇ ਫਿਰ ਬਾਥਰੂਮ ਵਿੱਚ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ ਗਿਆ।
ਇਹ ਵੀ ਪੜ੍ਹੋ: ਕੁਆਰੀ ਮਾਂ ਬਣੀ ਮਸ਼ਹੂਰ ਸਿੰਗਰ, ਪੁੱਤਰ ਨੂੰ ਦਿੱਤਾ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਧਾਰਥ 'ਅਨਐਕਸਟਮਡ ਅਰਥ' 'ਚ ਫਰੀਡਾ ਪਿੰਟੋ ਨਾਲ ਲੀਡ ਰੋਲ 'ਚ ਆਉਣਗੇ ਨਜ਼ਰ
NEXT STORY