ਨਵੀਂ ਦਿੱਲੀ - ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼ (ਐੱਫ. ਐੱਮ. ਸੀ. ਜੀ.) ਕੰਪਨੀਆਂ ਨੇ ਟੈਕਸ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮਸ਼ਹੂਰ ਘੱਟ ਕੀਮਤ ਵਾਲੇ ਉਤਪਾਦਾਂ ਦੀਆਂ ਕੀਮਤਾਂ ’ਚ ਕਟੌਤੀ ਨਹੀਂ ਕਰਨਗੀਆਂ। ਇਨ੍ਹਾਂ ’ਚ 5 ਰੁਪਏ ਦਾ ਬਿਸਕੁਟ, 10 ਰੁਪਏ ਦਾ ਸਾਬਣ ਅਤੇ 20 ਰੁਪਏ ਦਾ ਟੁੱਥਪੇਸਟ ਵਰਗੇ ਉਤਪਾਦ ਸ਼ਾਮਲ ਹਨ, ਜਦਕਿ ਇਨ੍ਹਾਂ ਉਤਪਾਦਾਂ ’ਤੇ ਟੈਕਸ ਦਰ ਘਟਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ ਘੱਟ ਜਾਣੀਆਂ ਚਾਹੀਦੀਆਂ ਸਨ।
ਇਹ ਵੀ ਪੜ੍ਹੋ : ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ
ਕੰਪਨੀਆਂ ਦਾ ਤਰਕ ਹੈ ਕਿ ਖਪਤਕਾਰ ਇਨ੍ਹਾਂ ਉਤਪਾਦਾਂ ਨੂੰ ਇੱਕ ਨਿਸ਼ਚਿਤ ਕੀਮਤ ’ਤੇ ਖਰੀਦਣ ਦੇ ਆਦੀ ਹਨ। ਜੇਕਰ ਇਨ੍ਹਾਂ ਦੀਆਂ ਕੀਮਤਾਂ 9 ਰੁਪਏ ਜਾਂ 18 ਰੁਪਏ ਤੱਕ ਘਟਾ ਦਿੱਤੀਆਂ ਜਾਂਦੀਆਂ ਹਨ, ਤਾਂ ਇਹ ਖਪਤਕਾਰਾਂ ਵਿਚ ਭੰਬਲਭੂਸਾ ਪੈਦਾ ਕਰੇਗਾ ਅਤੇ ਲੈਣ-ਦੇਣ ਵਿਚ ਅਸੁਵਿਧਾ ਪੈਦਾ ਹੋਵੇਗੀ। ਇਸ ਦੀ ਬਜਾਏ ਕੰਪਨੀਆਂ ਨੇ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ (ਸੀ.ਬੀ.ਆਈ.ਸੀ.) ਨੂੰ ਸੁਝਾਅ ਦਿੱਤਾ ਹੈ ਕਿ ਉਹ ਕੀਮਤ ਜਿਵੇਂ ਹੈ, ਉਸੇ ਤਰ੍ਹਾਂ ਰੱਖਣਗੇ, ਪਰ ਪੈਕੇਟ ਵਿਚ ਮਾਤਰਾ ਵਧਾਉਣਗੇ। ਯਾਨੀ ਹੁਣ ਜੇਕਰ ਕੋਈ ਗਾਹਕ 20 ਰੁਪਏ ਦਾ ਬਿਸਕੁਟ ਖਰੀਦਦਾ ਹੈ, ਤਾਂ ਉਸਨੂੰ ਪਹਿਲਾਂ ਨਾਲੋਂ ਜ਼ਿਆਦਾ ਮਾਤਰਾ ਮਿਲੇਗੀ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਰਿਪੋਰਟ ਦੇ ਅਨੁਸਾਰ ਕਈ ਵੱਡੀਆਂ ਐੱਫ. ਐੱਮ. ਸੀ. ਜੀ. ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀਆਂ ਨੇ ਕਿਹਾ ਕਿ ਉਸੇ ਕੀਮਤ ’ਤੇ ਵਧੇਰੇ ਮਾਤਰਾ ਪ੍ਰਦਾਨ ਕਰ ਕੇ ਘਟੇ ਹੋਏ ਜੀ.ਐੱਸ.ਟੀ. ਦਾ ਲਾਭ ਖਪਤਕਾਰਾਂ ਤੱਕ ਬਿਨਾਂ ਕਿਸੇ ਸਮੱਸਿਆ ਦੇ ਪਹੁੰਚੇਗਾ।
ਬੀਕਾਜੀ ਫੂਡਜ਼ ਦੇ ਸੀ. ਐੱਫ. ਓ. ਰਿਸ਼ਭ ਜੈਨ ਨੇ ਪੁਸ਼ਟੀ ਕੀਤੀ ਕਿ ਕੰਪਨੀ ਛੋਟੇ ਪੈਕੇਟਾਂ ਦਾ ਭਾਰ ਵਧਾਏਗੀ ਤਾਂ ਜੋ ਖਪਤਕਾਰ ਨੂੰ ਵਧੇਰੇ ਮੁੱਲ ਮਿਲੇ। ਇਸ ਦੌਰਾਨ ਡਾਬਰ ਦੇ ਸੀ.ਈ.ਓ. ਮੋਹਿਤ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਜੀ. ਐੱਸ. ਟੀ. ਕਟੌਤੀ ਦਾ ਲਾਭ ਵੀ ਯਕੀਨੀ ਤੌਰ ’ਤੇ ਖਪਤਕਾਰਾਂ ਤੱਕ ਪਹੁੰਚਾਏਗੀ। ਉਨ੍ਹਾਂ ਅੱਗੇ ਕਿਹਾ ਕਿ ਘਟੇ ਹੋਏ ਟੈਕਸ ਨਾਲ ਹਰ ਉਤਪਾਦ ਦੀ ਮੰਗ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਦੋਸਤਾਂ ਨੂੰ ਆਪਣੇ Credit card 'ਤੇ Shopping ਕਰਵਾਉਣਾ ਪੈ ਸਕਦੈ ਭਾਰੀ
ਇਹ ਵੀ ਪੜ੍ਹੋ : ਚਾਂਦੀ ਨੇ ਬਣਾਇਆ ਨਵਾਂ ਰਿਕਾਰਡ, ਸੋਨੇ ਦੇ ਫਿਰ ਚੜ੍ਹੇ ਭਾਅ, ਜਾਣੋ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਮਿਲਨਾਡੂ ਸਰਕਾਰ ਨੇ ਕੀਤਾ ਕਾਜੂ ਬੋਰਡ ਦਾ ਗਠਨ
NEXT STORY