ਨੂਰਮਹਿਲ (ਸ਼ਰਮਾ)- ਨੂਰਮਹਿਲ ਵਿਖੇ ਗ੍ਰੰਥੀ ਅਤੇ ਸੇਵਾਦਾਰ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਇਥੋਂ ਦੇ ਕਰੀਬੀ ਪਿੰਡ ਉੱਪਲ ਖਾਲਸਾ-ਉੱਪਲ ਜਗੀਰ ਪਿੰਡ ਨਿਵਾਸੀਆਂ ਨੇ ਥਾਣਾ ਨੂਰਮਹਿਲ ਪੁਲਸ ਨੂੰ ਦਰਜ ਕਾਰਵਾਈ ਲਿਖਤੀ ਸ਼ਿਕਾਇਤ ਵਿਚ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਨਜੀਤ ਸਿੰਘ ਪੁੱਤਰ ਜਗਤ ਸਿੰਘ ਵਾਸੀ ਪਿੰਡ ਮੀਰਾਪੁਰ ਜ਼ਿਲ੍ਹਾ ਜਲੰਧਰ ਅਤੇ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਗੁਰਚਰਨ ਸਿੰਘ ਪੁੱਤਰ ਆਸਰਾ ਸਿੰਘ ਵਾਸੀ ਪਿੰਡ ਬੜੂੰਦੀ ਠਾਠ ਜ਼ਿਲ੍ਹਾ ਲੁਧਿਆਣਾ, ਜੋ ਆਨੰਦ ਈਸੁਰ ਠਾਠ ਗੁਰਦੁਆਰਾ ਸਾਹਿਬ ਨਕੋਦਰ ਰੋਡ ਉੱਪਲ ਜਗੀਰ ਤੇ ਉੱਪਲ ਖਾਲਸਾ ਵਿਚ ਸੇਵਾ ਕਰਨ ਵਾਸਤੇ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਆਪਸ ਵਿਚ ਮਿਲ ਕੇ ਪਿਛਲੇ ਦਿਨੀਂ ਸ੍ਰੀ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਕੇ ਕਿਧਰੇ ਲੈ ਗਏ ਹਨ ਅਤੇ ਸੰਗਤਾਂ ਨੂੰ ਭਰਮ ਵਿਚ ਪਾਈ ਰੱਖਣ ਵਾਸਤੇ ਮੰਜੀ ਸਾਹਿਬ ਉੱਪਰ ਰੁਮਾਲਾ ਰੱਖ ਕੇ ਉਸ ਨੂੰ ਢੱਕ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਲੋਕ

ਤਿੰਨ-ਚਾਰ ਦਿਨ ਸੰਗਤਾਂ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦੀ ਹਜੂਰੀ ਤੋਂ ਬਿਨਾਂ ਪਾਵਨ ਸਰੂਪਾਂ ਨੂੰ ਮੱਥਾ ਟੇਕਦੀਆਂ ਰਹੀਆਂ ਅਤੇ ਬਾਅਦ ਵਿਚ ਵੇਖਣ ’ਤੇ ਪਤਾ ਲੱਗਾ ਕਿ ਗੁਰੂ ਸਾਹਿਬ ਦੇ ਪਾਵਨ ਸਰੂਪ ਇਥੋਂ ਗਾਇਬ ਸਨ ਅਤੇ ਇਸ ਦੇ ਨਾਲ ਸਮੂਹ ਸੰਗਤਾਂ ਨੂੰ ਬਹੁਤ ਠੇਸ ਪਹੁੰਚੀ। ਸ਼ਿਕਾਇਤ ਵਿਚ ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਸੇਵਾਦਾਰਾਂ ਨੇ ਆਪਸੀ ਮਿਲੀ ਭੁਗਤ ਕਰਕੇ ਇਥੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹਨ੍ਹੇਰੇ-ਸਵੇਰੇ ਚੋਰੀ ਕੀਤਾ ਹੈ ਅਤੇ ਹੁਣ ਗੁਰਦੁਆਰਾ ਸਾਹਿਬ ਵਿਚੋਂ ਸੰਗਤਾਂ ਵੱਲੋਂ ਰੱਖਿਆ ਗਿਆ ਸਾਮਾਨ ਚੁੱਕਣ ਵਾਸਤੇ ਆ ਗਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਵਾਸੀਆਂ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਪਲਾਟ ਤੇ ਮਕਾਨ, ਪੰਚਾਇਤ ਦਾ ਵੱਡਾ ਫ਼ੈਸਲਾ
ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਮਨਜੀਤ ਸਿੰਘ ਗ੍ਰੰਥੀ ਅਤੇ ਗੁਰਚਰਨ ਸਿੰਘ (ਸੇਵਾਦਾਰ) ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਕੋਲੋਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬਰਾਮਦ ਕਰਕੇ ਵੱਲੋਂ ਫਿਰ ਗੁਰਦੁਆਰਾ ਸਾਹਿਬ ਵਿਚ ਮਾਣ ਮਰਿਆਦਾ ਮੁਤਾਬਕ ਬਿਰਾਜਮਾਨ ਕਰਵਾਇਆ ਜਾਵੇ। ਇਸ ਮੌਕੇ ਸੁੱਖਪਾਲ ਸਿੰਘ ਡੀ. ਐੱਸ. ਪੀ. ਨਕੋਦਰ ਅਤੇ ਪਰਮਜੀਤ ਸਿੰਘ ਥਾਣਾ ਮੁਖੀ ਨੂਰਮਹਿਲ, ਸੁਖਦੇਵ ਸਿੰਘ ਥਾਣਾ ਮੁਖੀ ਸਦਰ ਨਕੋਦਰ ਅਤੇ ਜਗਤਾਰ ਸਿੰਘ ਇੰਚਾਰਜ਼ ਪੁਲਸ ਚੌਂਕੀ ਸ਼ੰਕਰ ਨੇ ਮੌਕੇ ’ਤੇ ਪਹੁੰਚ ਕੇ ਦੋਹਾਂ ਪਿੰਡਾਂ ਦੇ ਬਿਆਨ ਕਲਮਬੰਦ ਕੀਤੇ ਅਤੇ ਦੇਵਾਂ ਵਿਅਕਤੀਆਂ ਨੂੰ ਗੱਡੀ ਟਾਟਾ 709 ਨੰਬਰ ਪੀ. ਬੀ. 10 ਐੱਚ. ਐਕਸ 3897 ਸਮੇਤ ਸਾਮਾਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨੂਰਮਹਿਲ ਪੁਲਸ ਨੇ ਦੋਹਾਂ ਦੇ ਖ਼ਿਲਾਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲਈ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਟਿਆਲਾ ਵਾਸੀਆਂ ਲਈ ਰਾਹਤ ਭਰੀ ਖ਼ਬਰ, ਹੌਲੀ-ਹੌਲੀ ਸ਼ਾਂਤ ਹੋਣ ਲੱਗਾ ਘੱਗਰ
NEXT STORY