ਨਵੀਂ ਦਿੱਲੀ- ਇੰਜੀਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਵੱਡੀ ਕੰਪਨੀ ਲਾਰਸਨ ਐਂਡ ਟੂਬਰੋ (ਐੱਲ. ਐਂਡ ਟੀ.) ਨੇ ਪਣਬਿਜਲੀ ਪ੍ਰਾਜੈਕਟ ਦੀ ਸਾਰੀ ਹਿੱਸੇਦਾਰੀ ਵੇਚ ਦਿੱਤੀ ਹੈ। ਲਾਰਸਨ ਐਂਡ ਟੂਬਰੋ ਨੇ ਬੁੱਧਵਾਰ ਇਸ ਦੀ ਜਾਣਕਾਰੀ ਦਿੱਤੀ।
ਇੰਜੀਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਦਿੱਗਜ ਕੰਪਨੀ ਐੱਲ. ਐਂਡ ਟੀ. ਨੇ ਕਿਹਾ ਕਿ ਉਸ ਨੇ ਪਣਬਿਜਲੀ ਵਿਚ 100 ਫ਼ੀਸਦੀ ਹਿੱਸੇਦਾਰੀ ਰੀਨਿਊ ਪਾਵਰ ਸਰਵਿਸਿਜ਼ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ।
ਇਹ ਸੌਦਾ 985 ਕਰੋੜ ਰੁਪਏ ਦਾ ਹੈ। ਰੀਨਿਊ ਪਾਵਰ ਸਰਵਿਸਿਜ਼, ਰੀਨਿਊ ਪਾਵਰ ਪ੍ਰਾਈਵੇਟ ਲਿਮਟਡ ਦੀ ਪੂਰਣ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।
ਐੱਲ. ਐਂਡ ਟੀ. ਨੇ ਇਕ ਬਿਆਨ ਵਿਚ ਕਿਹਾ ਕਿ ਇਹ ਗੈਰ-ਮੁੱਖ ਸੰਪਤੀਆਂ ਦੇ ਵਿਨਿਵੇਸ਼ ਅਤੇ ਸ਼ੇਅਰਧਾਰਕਾਂ ਦੇ ਮੁੱਲ ਵਿਚ ਸੁਧਾਰ ਦੇ ਕੰਪਨੀ ਦੇ ਦੱਸੇ ਗਏ ਟੀਚਿਆਂ ਅਨੁਸਾਰ ਹੈ। ਕੰਪਨੀ ਨੇ ਕਿਹਾ, ''ਲਾਰਸਨ ਐਂਡ ਟੂਬਰੋ ਨੇ ਅੱਜ ਆਪਣੀ ਸਹਿਯੋਗੀ ਐੱਲ. ਐਂਡ ਟੀ. ਉੱਤਰਾਂਚਲ ਹਾਈਡ੍ਰੋਪਾਵਰ ਲਿਮਟਿਡ (ਐੱਲ. ਟੀ. ਯੂ. ਐੱਚ. ਪੀ. ਐੱ.ਲ) ਦੀ ਮਲਕੀਅਤ ਵਾਲੇ 99 ਮੈਗਾਵਾਟ ਸਮਰੱਥਾ ਦੇ ਪਣਬਿਜਲੀ ਪ੍ਰਾਜੈਕਟ ਵਿਚ 100 ਫ਼ੀਸਦੀ ਹਿੱਸੇਦਾਰੀ ਰੀਨਿਊ ਪਾਵਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੂੰ ਵੇਚਣ ਦਾ ਐਲਾਨ ਕੀਤਾ ਹੈ।''
ਸੋਨੇ ਵਿਚ ਹਲਕਾ ਉਛਾਲ, ਹੁਣ ਵੀ 46 ਹਜ਼ਾਰ ਰੁਪਏ ਤੋਂ ਹੈ ਇੰਨਾ ਸਸਤਾ
NEXT STORY