ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ ਪਰ ਹਾਲੇ ਵੀ ਸੋਨਾ 46 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੋਂ ਸਸਤਾ ਹੈ। ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਵਿਚ ਤੇਜ਼ੀ ਦੇ ਰੁਝਾਨਾ ਵਿਚਕਾਰ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 159 ਰੁਪਏ ਚੜ੍ਹ ਕੇ 45,130 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।
ਪਿਛਲੇ ਦਿਨ ਦੇ ਕਾਰੋਬਾਰ ਵਿਚ ਸੋਨਾ 44,971 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 99 ਰੁਪਏ ਦੀ ਹਲਕੀ ਤੇਜ਼ੀ ਨਾਲ ਅੱਜ 61,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਇਸ ਤੋਂ ਪਿਛਲੇ ਕਾਰੋਬਾਰ ਵਿਚ ਚਾਂਦੀ 61,151 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,733 ਡਾਲਰ ਪ੍ਰਤੀ ਔਂਸ 'ਤੇ ਉੱਚਾ ਰਿਹਾ, ਜਦੋਂ ਕਿ ਚਾਂਦੀ 23.36 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹਿੰਦੇ ਹੋਏ ਕਾਰੋਬਾਰ ਕਰ ਰਹੀ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕਾਮੈਕਸ ਵਿਚ ਬੁੱਧਵਾਰ ਨੂੰ ਸੋਨੇ ਦੀ ਉੱਚੀ ਕੀਮਤ ਰਹੀ। ਹਾਜ਼ਰ ਵਿਚ ਇਹ 1,733 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੀ ਸੀ।''
KFC, ਪੀਜ਼ਾ ਹਟ ਚਲਾਉਣ ਵਾਲੀ ਸੈਫਾਇਰ ਫੂਡਸ ਲੈ ਕੇ ਆ ਰਹੀ ਹੈ IPO
NEXT STORY