ਨਵੀਂ ਦਿੱਲੀ - ਅਮਰੀਕਾ ਵਿਚ ਮਜ਼ਦੂਰਾਂ ਦੀ ਕਮੀ ਅਤੇ ਮਜ਼ਦੂਰੀ ਦੀ ਵਧਦੀ ਦਰ ਦਰਮਿਆਨ ਕੰਪਨੀਆਂ ਰੋਬੋਟਿਕ ਸੈਕਟਰ ਵਿਚ ਨਿਵੇਸ਼ ਵਧਾ ਰਹੀਆਂ ਹਨ। ਹੁਣੇ ਜਿਹੇ ਫੈਡਰਲ ਰਿਜ਼ਰਵ ਦੇ ਸਰਵੇਖਣ 'ਚ ਇਹ ਸਾਹਮਣੇ ਆਇਆ ਹੈ ਕਿ ਜਿਥੇ ਮਜ਼ਦੂਰੀ ਦਾ ਕੰਮ ਜ਼ਿਆਦਾ ਹੁੰਦਾ ਹੈ ਉਸ ਸੈਕਟਰ ਦੀਆਂ ਇਕ ਤਿਹਾਈ ਫਰਮਾਂ ਵਿਚ ਮਜ਼ਦੂਰਾਂ ਦੀ ਥਾਂ 'ਤੇ ਰੋਬੋਟਿਕ ਮਸ਼ੀਨਾਂ ਦੀ ਵਰਤੋਂ ਹੋਣ ਜਾ ਰਹੀ ਹੈ। ਕਈ ਕੰਪਨੀਆਂ ਨੇ ਇਸ ਬਾਰੇ ਪੁਸ਼ਟੀ ਵੀ ਕੀਤੀ ਹੈ।
ਇਹ ਵੀ ਪੜ੍ਹੋ : ਬਦਲ ਰਹੇ ਹਨ ਪੈਕੇਜਿੰਗ ਦੇ ਨਿਯਮ, 1 ਅਪ੍ਰੈਲ ਤੋਂ ਹੋਣ ਵਾਲੀ ਹੈ ਇਹ ਵਿਵਸਥਾ
ਦੁਨੀਆ ਭਰ 'ਚ ਮਸ਼ਹੂਰ ਡਾਮਿਨੋਜ਼ ਪਿੱਜ਼ਾ ਇੰਕ ਕੰਪਨੀ ਦੇ ਸੀ.ਈ.ਓ. ਰਿਚ ਐਲਿਸਨ ਦਾ ਕਹਿਣਾ ਹੈ ਕਿ ਦਿਨੋਂ-ਦਿਨ ਵਧ ਰਹੇ ਮਜ਼ਦੂਰ ਸੰਕਟ ਕਾਰਨ ਅਸੀਂ ਪਿੱਜ਼ਾ ਬਣਾਉਣ ਲਈ ਵਰਤੇ ਜਾਣ ਵਾਲੇ ਆਟੇ ਦੇ ਘੋਲ ਲਈ ਮਸ਼ੀਨ ਦਾ ਇਸਤੇਮਾਲ ਕਰਨ ਜਾ ਰਹੇ ਹਾਂ।
ਹਾਰਮਲ ਫੂਡ ਕਾਰਪ ਦੇ ਗਰੁੱਪ ਵਾਈਸ ਪ੍ਰੈਜ਼ੀਡੈਂਟ ਮਾਰਕ ਕਾਫੀ ਦਾ ਕਹਿਣਾ ਹੈ ਕਿ ਮਜ਼ਦੂਰ ਸੰਕਟ ਦੇ ਕਾਰਨ ਹੁਣ ਅਸੀਂ ਆਟੋਮੇਸ਼ਨ 'ਤੇ ਜ਼ਿਆਦਾ ਨਿਵੇਸ਼ ਕਰਾਂਗੇ। ਰੋਬੋਟਿਕ ਮਸ਼ੀਨਾਂ ਦਾ ਇਸਤੇਮਾਲ ਦੁਨੀਆਭਰ ਦੇ ਕਾਰਖਾਨਿਆਂ ਵਿਚ ਦੁੱਗਣਾ ਹੋ ਗਿਆ ਹੈ। ਇਨ੍ਹਾਂ ਦੀ ਸੰਖਿਆ ਹੁਣ ਕਰੀਬ 30 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਆਟੋਮੇਸ਼ਨ ਹੁਣ ਸਰਵਿਸ ਬਿਜ਼ਨੈੱਸ 'ਚ ਵੀ ਤੇਜ਼ੀ ਨਾਲ ਅਪਣਾਇਆ ਜਾਣ ਲੱਗਾ ਹੈ।
ਅਮਰੀਕਾ 'ਚ 1.40 ਕਰੋੜ ਅਹੁਦਿਆਂ 'ਤੇ ਭਰਤੀਆਂ ਸ਼ੁਰੂ ਹੋ ਰਹੀਆਂ ਹਨ। ਮਹਾਮਾਰੀ ਦਰਮਿਆਨ ਰਿਕਾਰਡ ਸੰਖਿਆ 'ਚ ਨੌਕਰੀਆਂ ਛੱਡਣ ਦੇ ਬਾਅਦ ਹੁਣ ਪੁਰਾਣੇ ਮੁਲਾਜ਼ਮਾਂ ਨੂੰ ਇੰਸੈਂਟਿਵ ਦੇ ਆਫਰ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੀ ਭਾਰਤ ਛੱਡ ਲੰਡਨ ਜਾ ਰਹੇ ਨੇ ਮੁਕੇਸ਼ ਅੰਬਾਨੀ ? RIL ਨੇ ਦਿੱਤਾ ਇਹ ਸਪੱਸ਼ਟੀਕਰਨ
ਨੋਟ - ਕੀ ਰੋਬੋਟਿਕ ਮਸ਼ੀਨਾਂ ਨਾਲ ਬੇਰੁਜ਼ਗਾਰੀ ਹੋਰ ਵਧੇਗੀ?ਕੁਮੈਂਟ ਕਰਕੇ ਦਿਓ ਆਪਣੀ ਰਾਏ
NABFID ਦੇ ਪ੍ਰਬੰਧ ਨਿਰਦੇਸ਼ਕ, ਉਪ-ਪ੍ਰਬੰਧ ਨਿਰਦੇਸ਼ਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰੇਗਾ ਵਿੱਤ ਮੰਤਰਾਲਾ
NEXT STORY