ਨਵੀਂ ਦਿੱਲੀ (ਭਾਸ਼ਾ) – ਦੁਨੀਆ ਯੂਕ੍ਰੇਨ ’ਚ ਜੰਗ ਅਤੇ ਮੰਦੀ ਦੇ ਜੋਖਮ ਨਾਲ ਪਹਿਲਾਂ ਹੀ ਜੂਝ ਰਹੀ ਸੀ ਕਿ ਇਸ ਦਰਮਿਆਨ ਚੀਨ ’ਚ ਕੋਵਿਡ ਮਹਾਮਾਰੀ ਦੇ ਤਾਜ਼ਾ ਪ੍ਰਕੋਪ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ ਭਾਰਤੀ ਉਦਯੋਗ ਜਗਤ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਭਾਰਤੀ ਉਦਯੋਗ ਜਗਤ ਸਾਵਧਾਨੀ ਵਰਤਣ ਦੇ ਨਾਲ ਹੀ ਇਸ ਗੱਲ ਨੂੰ ਲੈ ਕੇ ਆਸਵੰਦ ਹਨ ਕਿ ਭਾਰਤੀ ਅਰਥਵਿਵਸਥਾ ਦੀ ਜੁਝਾਰੂ ਸਮਰੱਥਾ ਕਿਸੇ ਵੀ ਵੱਡੇ ਪੈਮਾਨੇ ਦੀ ਰੁਕਾਵਟ ਤੋਂ ਬਚਣ ’ਚ ਉਸ ਦੀ ਮਦਦ ਕਰੇਗੀ। ਉਦਯੋਗ ਸੰਸਥਾ ਫਿੱਕੀ ਦੇ ਨਵੇਂ ਨਿਯੁਕਤ ਮੁਖੀ ਸੁਭਰਕਾਂਤ ਪਾਂਡਾ ਨੇ ਕਿਹਾ ਕਿ ਹਾਲੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਨਿਸ਼ਚਿਤ ਤੌਰ ’ਤੇ ਚੌਕਸੀ ਵਰਤਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਗਲੋਬਲ ਸਪਲਾਈ ਚੇਨ ’ਚ ਕਿਸੇ ਵੀ ‘ਛੋਟੇ ਅਤੇ ਤੇਜ਼’ ਰੁਕਾਵਟ ਦਾ ਸਾਹਮਣਾ ਕਰਨ ਦੀ ਸਮਰੱਥਾ ਭਾਰਤੀ ਅਰਥਵਿਵਸਥਾ ਅਤੇ ਉਦਯੋਗ ਜਗਤ ’ਚ ਹੈ।
ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਨ੍ਹਾਂ ਹਾਲਾਤ ’ਚ ਸਰਕਾਰ ਸਰਵੋਪਰਿ ਹੈ ਅਤੇ ਭਾਰਤ ’ਚ ਸਰਕਾਰ ਨੇ ਮਹਾਮਾਰੀ ਨੂੰ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ ਹੈ। ਉਨ੍ਹਾਂ ਨੇ ਪੂਰੀ ਦੁਨੀਆ ਅਤੇ ਖਾਸ ਤੌਰ ’ਤੇ ਚੀਨ ਲਈ ਉਮੀਦ ਪ੍ਰਗਟਾਈ ਹੈ ਕਿ ਇਹ ਮਾਮਲੇ ਹਲਕੀ ਕਿਸਮ ਦੇ ਹੋਣਗੇ ਅਤੇ ਇਕ ਨਿਸ਼ਚਿਤ ਬਿੰਦੂ ਤੋਂ ਵੱਧ ਨੁਕਸਾਨ ਨਹੀਂ ਹੋਵੇਗਾ। ਪਾਂਡਾ ਨੇ ਕਿਹਾ ਕਿ ਜਿੱਥੋਂ ਤੱਕ ਭਾਰਤੀ ਅਰਥਵਿਵਸਥਾ ਅਤੇ ਭਾਰਤੀ ਉਦਯੋਗ ਜਗਤ ਦਾ ਸਬੰਧ ਹੈ ਤਾਂ ਇਨ੍ਹਾਂ ’ਚ ਕਾਫੀ ਜੁਝਾਰੂਪਨ ਹੈ। ਹਾਲਾਂਕਿ ਚੀਨ ਨਾਲ ਜੁੜੇ ਖੇਤਰਾਂ ਨੂੰ ਕੁੱਝ ਰੁਕਾਵਟ ਦਾ ਸਾਹਮਣਾ ਕਰਨਾ ਪਵੇਗਾ।
ਟਵਿਟਰ-ਫੇਸਬੁੱਕ-ਐਮਾਜ਼ੋਨ ਤੋਂ ਬਾਅਦ ਗੂਗਲ 'ਚ ਵੀ ਛਾਂਟੀ! ਅਲਫਾਬੇਟ 10 ਹਜ਼ਾਰ ਕਰਮਚਾਰੀਆਂ ਨੂੰ ਕੱਢੇਗੀ
NEXT STORY