ਨਵੀਂ ਦਿੱਲੀ - ਮਹਿੰਦਰਾ ਐਂਡ ਮਹਿੰਦਰਾ ਦੇਸ਼ ਵਿਚ ਇਕ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਹੈ। ਦੇਸ਼ ਵਿਚ ਕੋਰੋਨਾ ਲਾਗ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਕੰਪਨੀ ਨੇ ਸਰਕਾਰ ਅਤੇ ਲੋਕਾਂ ਦੀ ਸਹਾਇਤਾ ਲਈ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਜਿਸ ਵਿਚ ਕੰਪਨੀ ਆਪਣੇ ਬੋਲੇਰੋ ਪਿਕਅਪ ਟਰੱਕ ਰਾਹੀਂ ਮਹਾਰਾਸ਼ਟਰ ਵਿਚ ਆਕਸੀਜਨ ਸਿਲੰਡਰਾਂ ਦੀ ਸਪਲਾਈ ਨੂੰ ਯਕੀਨੀ ਬਣਾਏਗੀ। ਇਸ ਦੇ ਨਾਲ ਹੀ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਹੈ ਕਿ ਉਹ ਆਪਣੇ 70 ਬੋਲੇਰੋ ਟਰੱਕਾਂ ਰਾਹੀਂ ਆਕਸੀਜਨ ਸਿਲੰਡਰ ਨੂੰ ਇੱਕ ਜਗ੍ਹਾ ਤੋਂ ਦੂਜੀ ਥਾਂ 'ਤੇ ਲਿਜਾਏਗੀ। ਇਸਦੇ ਨਾਲ ਹੀ Anand Mahindra ਨੇ ਦੱਸਿਆ ਕਿ ਮੁੰਬਈ, ਠਾਣੇ, ਨਾਸਿਕ ਅਤੇ ਨਾਗਪੁਰ ਵਿਚ ਇਹ ਸਹੂਲਤ ਅਗਲੇ 24 ਘੰਟਿਆ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਵਿਦੇਸ਼ੀ ਕਰਜ਼ਾ 24 ਫ਼ੀਸਦ ਵਧਿਆ, ਇਨ੍ਹਾਂ ਕੰਪਨੀਆਂ ਨੇ ਸਰਕਾਰੀ ਮਨਜ਼ੂਰੀ ਰਾਹੀਂ ਲਿਆ ਭਾਰੀ ਉਧਾਰ
ਮਹਾਰਾਸ਼ਟਰ ਵਿਚ ਹਨ ਜ਼ਿਆਦਾ ਮਰੀਜ਼
ਮੌਜੂਦਾ ਸਮੇਂ ਵਿਚ ਦੇਸ਼ ਦੇ ਬਹੁਤ ਸਾਰੇ ਸੂਬੇ ਕੋਰੋਨਾ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। ਦੇਸ਼ ਵਿਚ ਸਭ ਤੋਂ ਭੈੜੀ ਸਥਿਤੀ ਮਹਾਰਾਸ਼ਟਰ ਦੀ ਹੈ। ਜਿਥੇ ਹੁਣ ਤੱਕ 46 ਲੱਖ ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਸ ਵਿਚੋਂ ਤਕਰੀਬਨ 68 ਹਜ਼ਾਰ ਲੋਕ ਇਲਾਜ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਜਿਹੀ ਸਥਿਤੀ ਵਿਚ ਮਹਿੰਦਰਾ ਨੇ ਮਹਾਰਾਸ਼ਟਰ ਤੋਂ Oxygen On Wheel ਦੀ ਸ਼ੁਰੂਆਤ ਕੀਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਹੋਈ ਮੌਤ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਸਰਕਾਰੀ ਯੋਜਨਾ ਤੋਂ ਮਿਲਣਗੇ 2 ਲੱਖ ਰੁਪਏ
ਇਹ ਪਹਿਲ ਛੇਤੀ ਹੀ ਦੂਜੇ ਸੂਬਿਆਂ ਵਿਚ ਵੀ ਸ਼ੁਰੂ ਹੋਵੇਗੀ
ਆਨੰਦ ਮਹਿੰਦਰਾ ਨੇ ਕਿਹਾ ਕਿ, ਇਹ ਪਹਿਲ ਇਸ ਸਮੇਂ ਮਹਾਰਾਸ਼ਟਰ ਵਿਚ ਸ਼ੁਰੂ ਕੀਤੀ ਗਈ ਹੈ। ਪਰ ਜਲਦੀ ਹੀ ਇਸ ਨੂੰ ਦੇਸ਼ ਦੇ ਹੋਰ ਸੂਬਿਆਂ ਲਈ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਵਿਚ ਅਸੀਂ ਆਪਣੇ ਭਰੋਸੇਮੰਦ ਸਥਾਨਕ ਡੀਲਰ ਦੀ ਮਦਦ ਵੀ ਲਵਾਂਗੇ ਅਤੇ ਸਥਾਨਕ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਦੇਵਾਂਗੇ।
Oxygen On Wheel ਕਿਵੇਂ ਕੰਮ ਕਰਨਗੇ
ਮਹਿੰਦਰਾ ਨੇ ਇਸ ਪਹਿਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਕੰਟਰੋਲ ਰੂਮ ਬਣਾਇਆ ਹੈ। ਇਸਦੇ ਨਾਲ ਹੀ ਕੰਪਨੀ ਨੇ ਆਕਸੀਜਨ ਸਿਲੰਡਰ ਰੱਖਣ ਲਈ ਗੋਦਾਮ ਵੀ ਤਿਆਰ ਕੀਤਾ ਹੈ। ਜਿਥੇ ਨੇੜੇ ਦੇ ਆਕਸੀਜਨ ਪਲਾਂਟ ਦੇ ਖਾਲੀ ਸਿਲੰਡਰ ਦੁਬਾਰਾ ਵਰਤਣ ਲਈ ਦੁਬਾਰਾ ਭਰੇ ਜਾਂਦੇ ਹਨ।
ਇਹ ਵੀ ਪੜ੍ਹੋ : ‘ਬੀਮਾ ਕੰਪਨੀਆਂ ਇਕ ਘੰਟੇ ਦੇ ਅੰਦਰ ਨਿਪਟਾਉਣ ਕੋਵਿਡ-19 ਦਾ ਕੈਸ਼ਲੈੱਸ ਕਲੇਮ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਿੰਨਾ ਸੰਭਵ ਹੋਵੇਗਾ ਵਿਆਜ ਦਰਾਂ ਨਰਮ ਬਣਾਈ ਰੱਖਾਂਗੇ : ਦਿਨੇਸ਼ ਕੁਮਾਰ ਖਾਰਾ
NEXT STORY