ਬਿਜ਼ਨੈੱਸ ਡੈਸਕ- ਦੱਖਣੀ ਕੋਰੀਆਈ ਕੰਪਨੀਆਂ ਭਾਰਤੀ ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਆਪਣੀ ਦਿਲਚਸਪੀ ਦਿਖਾ ਰਹੀਆਂ ਹਨ। ਕੁਝ ਮਹੀਨੇ ਪਹਿਲਾਂ ਹੁੰਡਈ ਨੂੰ ਭਾਰਤ ’ਚ ਆਪਣੇ IPO ਲਈ ਮਨਜ਼ੂਰੀ ਮਿਲੀ ਸੀ ਜੋ ਸੰਭਾਵਤ ਤੌਰ ’ਤੇ ਦੇਸ਼ ਦਾ ਸਭ ਤੋਂ ਵੱਡਾ IPO ਹੋ ਸਕਦਾ ਹੈ। ਹੁਣ ਪਾਸੇ ਕੋਰੀਆਈ ਕੰਪਨੀ ਐੱਲ.ਜੀ. ਵੀ ਭਾਰਤੀ ਸ਼ੇਅਰ ਬਾਜ਼ਾਰ ’ਚ ਆਪਣਾ ਆਈ.ਪੀ.ਓ. ਲਿਆਉਣ ’ਤੇ ਵਿਚਾਰ ਕਰ ਰਹੀ ਹੈ। ਐੱਲ.ਦੀ. ਦੇ ਸੀ.ਈ.ਓ. ਬਿਲੀਅਮ ਚੋ ਨੇ ਦੱਸਿਆ ਕਿ ਦਹਾਕਿਆਂ ਪੁਰਾਣੇ ਕੰਜ਼ਿਊਮਰ ਇਲੈਕਟ੍ਰਾਨਿਕਸ ਬਿਜ਼ਨੈੱਸ ਨੂੰ ਮੁੜ-ਸੁਰਜੀਤ ਕਰਨ ਲਈ ਭਾਰਤੀ ਬਾਜ਼ਾਰ ’ਚ ਦਾਖਲੇ ਦੇ ਕਈ ਬਦਲਾਂ ’ਚੋਂ ਇਕ ਹੈ।
ਭਾਰਤ ਦੇ ਸ਼ੇਅਰ ਬਾਜ਼ਾਰ ਦਾ ਆਕਰਸ਼ਣ
ਹੁੰਡਈ ਅਤੇ ਐੱਲ.ਜੀ. ਦੋਵਾਂ ਹੀ ਕੰਪਨੀਆਂ ਭਾਰਤ ਦੇ ਸ਼ੇਅਰ ਬਾਜ਼ਾਰ ਨੂੰ ਆਪਣੀ ਗ੍ਰੋਥ ਲਈ ਮਹੱਤਵਪੂਰਨ ਮੰਨਦੀਆਂ ਹਨ। ਹੁੰਡਈ ਨੂੰ ਆਸ ਹੈ ਕਿ ਭਾਰਤ ’ਚ ਲਿਸਟਿੰਗ ਨਾਲ ਕੰਪਨੀ ਦੀ ਵਿਜ਼ੀਬਿਲਿਟੀ ਅਤੇ ਬਰਾਂਡ ਇਮੇਜ ’ਚ ਸੁਧਾਰ ਹੋਵੇਗਾ ਅਤੇ ਸ਼ੇਅਰਾਂ ਲਈ ਵੱਧ ਲਿਕਵਿਡੀ ਅਤੇ ਪਬਲਿਕ ਮਾਰਕਿਟ ਮੁਹੱਈਆ ਹੋਵੇਗੀ। ਉੱਥੇ ਐੱਲ.ਜੀ. ਦਾ ਟੀਚਾ 2030 ਤੱਕ ਇਲੈਕਟ੍ਰਾਨਿਕਸ ਰੈਵੀਨਿਊ ’ਚ 75 ਫੀਸਦੀ ਡਾਲਰ ਹਾਸਲ ਕਰਨਾ ਹੈ ਅਤੇ ਤੇਜ਼ੀ ਨਾਲ ਵਧਦੇ ਭਾਰਤੀ ਸ਼ੇਅਰ ਬਾਜ਼ਾਰ ’ਚ ਦਾਖਲੇ ਹੋਣ ਦਾ ਵਿਚਾਰ ਕਰ ਰਹੀ ਹੈ।
IPO ਦੇ ਪ੍ਰਤੀ ਵਧਦਾ ਰੁਝਾਣ
ਪੈਂਟੋਮੈਥ ਗਰੁੱਪ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ’ਚ ਹਾਲ ਦੇ ਦਿਨਾਂ ’ਚ ਘਰੇਲੂ IPO ਬਾਜ਼ਾਰ ’ਚ ਜ਼ਬਰਦਸਤ ਉਛਾਲ ਦੇਖਿਆ ਗਿਆ ਹੈ ਜਿਸ ਨਾਲ ਭਾਰਤ ਭਵਿੱਖ ’ਚ ਗਲੋਬਲ ਕੰਪਨੀਆਂ ਲਈ ਨਵੀਂ ਇਕਵਿਟੀ ਫੰਡਿੰਗ ਦਾ ਕੇਂਦਰ ਬਣਨ ਲਈ ਤਿਆਰ ਹੈ।
IPO ਦਾ ਬੂਮ
ਮਾਹਿਰਾਂ ਦਾ ਮੰਨਣਾ ਹੈ ਿਕ ਦੂਜੀ ਛਿਮਾਹੀ ’ਚ ਦੇਸ਼ ਦੀ 55 ਕੰਪਨੀਆਂ ਲਗਭਗ 68000 ਕਰੋੜ ਰੁਪਏ ਇਕੱਠੇ ਕਰਨ ਦੀ ਿਤਆਰੀ ’ਚ ਹੈ। ਬਾਜਾਰ ’ਚ ਬਿਹਤਰ ਸੈਂਟੀਮੈਂਟਸ ਅਤੇ ਸੰਭਾਵਤ ਸਥਿਰ ਆਰਥਿਕ ਮਾਹੌਲ ਕਾਰਨ ਕੰਪਨੀਆਂ ਨੂੰ ਆਪਣਾ ਆਈ.ਪੀ.ਓ. ਲਾਂਚ ਕਰਨ ਲਈ ਪ੍ਰੇਰਿਤ ਕਰ ਰਹੇ ਹਨ। 2024 ਦੀ ਪਹਿਲੀ ਛਿਮਾਹੀ ’ਚ 35 ਮੇਨਬੋਰਡ ਆਈ.ਪੀ.ਓ. ਆਏ ਜਿਸ ਨੂੰ 61 ਗੁਣਾ ਦਾ ਔਸਤ ਸਬਸਕ੍ਰਿਪਸ਼ਨ ਪ੍ਰਾਪਤ ਹੋਇਆ ਅਤੇ ਲਗਭਗ 32000 ਕਰੋੜ ਰੁਪਏ ਜੁਟਾਏ।
ਦੱਖਣੀ ਕੋਰੀਆ ਕੰਪਨੀਆਂ ਦਾ ਭਾਰਤ ’ਚ ਲਿਸਟਿੰਗ ਦਾ ਫੈਸਲਾ
ਦੱਖਣੀ ਕੋਰੀਆ ਕੰਪਨੀਆਂ ਦੇ ਭਾਰਤ ’ਚ ਲਿਸਟਿੰਗ ਦਾ ਇਕ ਪ੍ਰਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਘਰੇਲੂ ਬਾਜ਼ਾਰ ’ਚ ਲੋ-ਵੈਲਿਊਏਸ਼ਨ ਨਾਲ ਸੰਘਰਸ਼ ਕਰਨਾ ਪੈਂਦਾ ਹੈ। ‘ਕੋਰੀਆ ਡਿਸਕਾਊਂਟ’ ਸ਼ਬਦ ਦੀ ਵਰਤੋਂ ਘੱਟ ਡਿਵੀਡੈਂਟ ਅਤੇ ਜੀਓ ਪਾਲੀਟਿਕਲ ਟੈਂਸ਼ਨ ਕਾਰਨ ਗੋਲਬਲ ਵਿਰੋਧੀਆਂ ਦੀ ਤੁਲਨਾ ’ਚ ਦੱਖਣੀ ਕੋਰੀਆਈ ਕੰਪਨੀਆਂ ਦੀ ਘੱਟ ਵੈਲਿਊਏਸ਼ਨ ਨੂੰ ਦਰਸਾਉਣ ਲਈ ਕੀਤਾ ਗਿਆ ਹੈ। ਚੈਬੋਲ, ਦੱਖਣੀ ਕੋਰੀਆ ’ਚ ਵੱਡੇ ਬਿਜ਼ਨੈੱਸ ਗਰੁੱਪਸ ਹਨ ਜੋ ਆਮ ਤੌਰ ’ਤੇ ਪਰਿਵਾਰ ਵੱਲੋਂ ਕੰਟ੍ਰੋਲ ਹੁੰਦੇ ਹਨ ਅਤੇ ਜਿਨ੍ਹਾਂ ਨੂੰ ‘ਰਿਚ ਫੈਮਿਲੀ’ ਜਾਂ ‘ਫੈਮਿਲੀ ਕੰਟ੍ਰੋਲ ਬਿਜ਼ਨੈੱਸ ਗਰੁੱਪ’ ਵੀ ਕਿਹਾ ਜਾਂਦਾ ਹੈ। ਸੈਮਸੰਗ, ਹੁੰਡਈ ਅਤੇ ਐੱਲ.ਜੀ. ਕੁਝ ਵੱਡੇ ਚੈਬੋਲ ਹਨ ਜਿਨ੍ਹਾਂ ਨੇ ਗਲੋਬਲ ਪੱਧਰ ’ਤੇ ਆਪਣੀ ਸਫਲਤਾ ਹਾਸਲ ਕੀਤੀ ਹੈ ਅਤੇ ਦੱਖਣੀ ਕੋਰੀਆ ਨੂੰ ਗਲੋਬਲ ਪਲੇਟਫਾਰਮ ’ਤੇ ਉੱਚੇ ਪੜਾਅ ’ਤੇ ਖੜਾ ਕੀਤਾ ਹੈ।
ਸੈਂਸੇਕਸ ’ਚ ਉਛਾਲ, ਨਿਫਟੀ 25,114 ’ਤੇ ਪੁੱਜਾ
NEXT STORY