ਗੈਜੇਟ ਡੈਸਕ– ਟੈੱਕ ਕੰਪਨੀ ਐੱਲ.ਜੀ. ਨੇ ਹਾਲ ਹੀ ’ਚ ਸਮਾਰਟਫੋਨ ਨਾ ਬਣਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਕੰਪਨੀ ਫਿਰ ਵੀ ਸਮਾਰਟਫੋਨ ਵਿਕਰੀ ਦੇ ਕਾਰੋਬਾਰ ’ਚ ਸ਼ਾਮਲ ਰਹੇਗੀ। ਇਸ ਲਈ ਐੱਲ.ਜੀ. ਨੇ ਐਪਲ ਨਾਲ ਸਾਂਝੇਦਾਰੀ ਕੀਤੀ ਹੈ। ਮਤਲਬ ਐੱਲ.ਜੀ. ਆਪਣੇ ਰਿਟੇਲ ਸਟੋਰ ’ਤੇ ਆਈਫੋਨ ਦੀ ਵਿਕਰੀ ਕਰੇਗੀ। ਦੱਸ ਦੇਈਏ ਕਿ ਐੱਲ.ਜੀ. ਗਰੁੱਪ ਦੱਖਣੀ ਕੋਰੀਆ ਦਾ ਚੌਥਾ ਸਭ ਤੋਂ ਵੱਡਾ ਸਮੂਹ ਹੈ। ਅਜਿਹੇ ’ਚ ਜ਼ਾਹਿਰ ਤੌਰ ’ਤੇ ਐਪਲ ਨੂੰ ਇਸ ਦਾ ਫਾਇਦਾ ਮਿਲੇਗਾ। ਜਿਨ੍ਹਾਂ ਥਾਵਾਂ ’ਤੇ ਐਪਲ ਸਟੋਰ ਨਹੀਂ ਮੌਜੂਦ ਹਨ, ਉਥੇ ਐੱਲ.ਜੀ. ਆਪਣੇ ਸਟੋਰਾਂ ਰਾਹੀਂ ਆਈਫੋਨ ਦੀ ਵਿਕਰੀ ਕਰੇਗੀ।
ਸੈਮਸੰਗ ਦੀ ਵਧੀ ਚਿੰਤਾ
ਹਾਲਾਂਕਿ, ਐੱਲ.ਜੀ. ਦੀ ਐਪਲ ਨਾਲ ਇਸ ਡੀਲ ਨੇ ਸੈਮਸੰਗ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਦਰਅਸਲ ਸੈਮਸੰਗ ਵੀ ਐੱਲ.ਜੀ. ਦੀ ਤਰ੍ਹਾਂ ਇਕ ਸਾਈਥ ਕੋਰੀਆਈ ਕੰਪਨੀ ਹੈ, ਜਿਥੇ ਉਸ ਦਾ ਵੱਡਾ ਮਾਰਕੀਟ ਸ਼ੇਅਰ ਮੌਜੂਦ ਹੈ ਪਰ ਐੱਲ.ਜੀ. ਲੋਕਲ ਬਾਜ਼ਾਰ ’ਚ ਆਈਫੋਨ ਦੀ ਵਿਕਰੀ ਵਧਾਉਣ ’ਚ ਮਦਦ ਕਰੇਗੀ। ਐੱਲ.ਜੀ. ਦੇ ਸਾਊਥ ਕੋਰੀਆ ’ਚ ਕਰੀਬ 400 ਸੋਟਰ ਮੌਜੂਦ ਹਨ। ਇਨ੍ਹਾਂ ਸਟੋਰਾਂ ’ਤੇ ਐੱਲ.ਜੀ. ਲੋਕਲ ਕੰਜ਼ਿਊਮਰ ਨੂੰ ਆਈਫੋਨ ਦੀ ਵਿਕਰੀ ਕਰੇਗੀ। ਐੱਲ.ਜੀ. ਨੇ ਹਾਲ ਹੀ ’ਚ ਆਈਫੋਨ, ਆਈਪੈਡ ਅਤੇ ਐਪਲ ਦੇ ਹੋਰ ਲਾਈਫਕੇਅਰ ਪ੍ਰੋਡਕਟ ਦੀ ਵਿਕਰੀ ਲਈ ਇਕ ਸਪੈਸ਼ਲ ਪ੍ਰਮੋਸ਼ਨ ਆਫਰ ਸ਼ੁਰੂ ਕੀਤਾ ਹੈ। ਸੂਤਰਾਂ ਮੁਤਾਬਕ, ਐੱਲ.ਜੀ. ਦੇ ਆਨਲਾਈਨ ਸ਼ਾਪਿੰਗ ਮਾਲ ’ਤੇ ਕਰਮਚਾਰੀ ਐਪਲ ਪ੍ਰੋਡਕਟ ਨੂੰ ਵੇਚਣਗੇ। ਇਹ ਸ਼ਾਇਦ ਪਹਿਲਾ ਮੌਕਾ ਹੋਵੇਗਾ, ਜਦੋਂ ਕੋਈ ਮੋਬਾਇਲ ਸਮੂਹ ਕਿਸੇ ਦੂਜੇ ਬ੍ਰਾਂਡ ਦੇ ਸਮਾਰਟਫੋਨ ਦੀ ਵਿਕਰੀ ਕਰੇਗਾ। ਐੱਲ.ਜੀ. ਦੇ ਮੋਬਾਇਲ ਬਿਜ਼ਨੈੱਸ ਦੇ ਕਾਰੋਬਾਰ ’ਚੋਂ ਨਿਕਲਣ ਤੋਂ ਬਾਅਦ ਐਪਲ ਸਾਊਥ ਕੋਰੀਆਈ ਬਾਜ਼ਾਰ ’ਚ ਤੇਜ਼ੀ ਨਾਲ ਆਪਣੇ ਪੈਰ ਪਸਾਰਣ ਦੀ ਕੋਸ਼ਿਸ਼ ਕਰ ਰਹੀ ਹੈ।
ਸਮਾਰਟਫੋਨ ਕਾਰੋਬਾਰ ’ਚੋਂ ਨਿਕਲੀ ਐੱਲ.ਜੀ.
ਐੱਲ.ਜੀ. ਇਲੈਕਟ੍ਰੋਨਿਕਸ ਨੇ ਬੀਤੇ ਇਸੇ ਸਾਲ ਅਪ੍ਰੈਲ ਮਹੀਨੇ ’ਚ ਐਲਾਨ ਕੀਤਾ ਸੀ ਕਿ ਉਹ ਇਸ ਸਾਲ ਜੁਲਾਈ ਤਕ ਸਮਾਰਟਫੋਨ ਦੇ ਕਾਰੋਬਾਰ ’ਚੋਂ ਬਾਹਰ ਨਿਕਲ ਜਾਵੇਗੀ। ਐੱਲ.ਜੀ. ਨੂੰ ਪਿਛਲੇ ਕੁਝ ਸਾਲਾਂ ’ਚ ਸਮਾਰਟਫੋਨ ਨਿਰਮਾਣ ਦੇ ਕਾਰੋਬਾਰ ’ਚ ਨੁਕਸਾਨ ਹੋ ਰਿਹਾ ਸੀ। ਇਸ ਦੇ ਚਲਦੇ ਕੰਪਨੀ ਨੇ ਸਮਾਰਟਫੋਨ ਕਾਰੋਬਾਰ ’ਚੋਂ ਨਿਕਲਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਹੁਣ ਐੱਲ.ਜੀ. ਕੰਪਨੀ ਐਪਲ ਨਾਲ ਮਿਲ ਕੇ ਅੱਗੇ ਦਾ ਕਾਰੋਬਾਰ ਕਰੇਗੀ। ਕੰਪਨੀ ਨਾ ਸਿਰਫ ਐਪਲ ਪ੍ਰੋਡਕਟ ਦੀ ਵਿਕਰੀ ਕਰੇਗੀ ਸਗੋਂ ਐਪਲ ਆਈਫੋਨ ਨਿਰਮਾਣ ਲਈ ਕੰਪਨੀ ਇਲੈਕਟ੍ਰੋਨਿਕ ਪਾਰਟਸ, ਡਿਸਪਲੇਅ ਅਤੇ ਕੈਮਰਾ ਮਾਡਿਊਲ ਦੀ ਸਪਲਾਈ ਕਰੇਗੀ।
Zomato-Swiggy ਵਿਰੁੱਧ CCI ਪਹੁੰਚਿਆ ਰੈਸਟੋਰੈਂਟ ਸੰਗਠਨ
NEXT STORY