ਨਵੀਂ ਦਿੱਲੀ- ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਅਤੇ ਸਰਕਾਰ ਨੇ ਆਈ. ਡੀ. ਬੀ. ਆਈ. ਬੈਂਕ ਵਿਚ ਆਪਣੀ ਪੂਰੀ ਹਿੱਸੇਦਾਰੀ ਵੇਚਣ ਦਾ ਫ਼ੈਸਲਾ ਕੀਤਾ ਹੈ। ਨਿਵੇਸ਼ ਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਅਤੇ ਐੱਲ. ਆਈ. ਸੀ. ਆਈ. ਡੀ. ਬੀ. ਆਈ. ਬੈਂਕ ਵਿਚ ਆਪਣੀ ਸਾਰੀ ਹਿੱਸੇਦਾਰੀ ਵੇਚਣਾ ਚਾਹੁੰਦੇ ਹਨ।
ਇਸ ਸਮੇਂ ਐੱਲ. ਆਈ. ਸੀ. ਦੀ ਆਈ. ਡੀ. ਬੀ. ਆਈ. ਬੈਂਕ ਵਿਚ 49.24 ਫ਼ੀਸਦ ਅਤੇ ਸਰਕਾਰ ਦੀ 45.48 ਫ਼ੀਸਦ ਹਿੱਸੇਦਾਰੀ ਹੈ। ਬਾਕੀ 5.29 ਫ਼ੀਸਦ ਗੈਰ-ਪ੍ਰਮੋਟਰਾਂ ਕੋਲ ਹੈ। ਸੰਭਾਵਤ ਬੋਲੀਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਦੀਪਮ ਨੇ ਸ਼ੁੱਕਰਵਾਰ ਨੂੰ ਕਿਹਾ, "ਜਲਦ ਹੋਣ ਵਾਲੇ ਟ੍ਰਾਂਜੈਕਸ਼ਨ ਵਿਚ ਆਈ. ਡੀ. ਬੀ. ਆਈ. ਬੈਂਕ ਵਿਚ ਭਾਰਤ ਸਰਕਾਰ ਅਤੇ ਐੱਲ. ਆਈ. ਸੀ. ਦੀ ਹਿੱਸੇਦਾਰੀ ਵੇਚੀ ਜਾਵੇਗੀ। ਇਸ ਦੇ ਨਾਲ ਹੀ ਮੈਨੇਜਮੈਂਟ ਕੰਟਰੋਲ ਵੀ ਟ੍ਰਾਂਸਫਰ ਹੋਵੇਗਾ।"
ਦੀਪਮ ਨੇ ਇਹ ਵੀ ਕਿਹਾ ਕਿ ਸੇਬੀ ਦੀਆਂ ਹਦਾਇਤਾਂ ਤਹਿਤ ਓਪਨ ਆਫਰ ਆਉਣ ਦੀ ਵੀ ਸੰਭਾਵਨਾ ਹੈ। ਉਸ ਨੇ ਦੱਸਿਆ ਕਿ ਆਈ. ਡੀ. ਬੀ. ਆਈ. ਬੈਂਕ ਵਿਚ ਸਰਕਾਰ ਤੇ ਐੱਲ. ਆਈ. ਸੀ. ਦੀ 100 ਫ਼ੀਸਦ ਹਿੱਸੇਦਾਰੀ ਵੇਚਣ ਦੇ ਪ੍ਰਸਤਾਵ ਨੂੰ ਆਰਥਿਕ ਮਾਮਲਿਆਂ ਦੀ ਕੈਬਨਿਟ ਕੰਪਨੀ ਦੀ ਮਨਜ਼ੂਰੀ ਮਿਲ ਚੁੱਕੀ ਹੈ। ਸ਼ੁੱਕਰਵਾਰ ਨੂੰ ਆਈ. ਡੀ. ਬੀ. ਆਈ. ਬੈਂਕ ਦੇ ਸ਼ੇਅਰ ਦਾ ਮੁੱਲ 3.19 ਫ਼ੀਸਦ ਚੜ੍ਹ ਕੇ 38.80 ਰੁਪਏ 'ਤੇ ਬੰਦ ਹੋਇਆ ਸੀ।
ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! SpiceJet ਨੇ ਸ਼ੁਰੂ ਕੀਤੀ 42 ਸ਼ਹਿਰਾਂ ਲਈ ਸਿੱਧੀ ਫਲਾਈਟ
NEXT STORY