ਮੁੰਬਈ—ਸਰਕਾਰੀ ਬੈਂਕਾਂ ਦੀਆਂ ਅਜਿਹੀਆਂ ਕੰਪਨੀਆਂ ਨੂੰ ਕਰਜ਼ ਦੇਣ ਲਈ ਆਲੋਚਨਾ ਹੋ ਰਹੀ ਹੈ, ਜੋ ਇਸ ਨੂੰ ਚੁਕਾਉਣ 'ਚ ਨਾਕਾਮ ਰਹੀਆਂ। ਉੱਧਰ ਦੂਜੇ ਪਾਸੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਲਾਈਫ ਇੰਸ਼ੋਰੈਂਸ ਕੰਪਨੀ ਐੱਲ.ਆਈ.ਸੀ. ਨੇ ਇਨ੍ਹਾਂ 'ਚੋਂ ਕੁਝ ਕੰਪਨੀਆਂ 'ਚ ਕਾਫੀ ਨਿਵੇਸ਼ ਕੀਤਾ ਸੀ। ਇਨਸਾਲਵੈਂਸੀ ਕੋਡ, 2016 ਦੇ ਤਹਿਤ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ 'ਚ ਜੋ ਐਪਲੀਕੇਸ਼ਨ ਸਵੀਕਾਰ ਕੀਤੀ ਗਈ ਹੈ ਉਨ੍ਹਾਂ 'ਚੋਂ ਕਈ ਕੰਪਨੀਆਂ 'ਚ ਐੱਲ.ਆਈ.ਸੀ. ਦਾ ਪੈਸਾ ਲੱਗਿਆ ਹੋਇਆ ਹੈ।
ਇਹ ਲਿਸਟ ਇਥੇ ਖਤਮ ਨਹੀਂ ਹੁੰਦੀ। ਐੱਲ.ਆਈ.ਸੀ.ਸ਼ਾਇਦ ਗੀਤਾਂਜਲੀ ਜੇਮਸ, ਵਕ੍ਰਾਂਗੀ ਅਤੇ ਵੀਡੀਓਗੋਨ ਇੰਡਸਟਰੀਜ਼ 'ਚ ਵੀ ਸਭ ਤੋਂ ਵੱਡੀ ਸੰਸਥਾਗਤ ਨਿਵੇਸ਼ਕ ਹੈ ਜੋ ਵੱਖ-ਵੱਖ ਕਾਰਨਾਂ ਕਾਰਨ ਹਾਲ ਹੀ 'ਚ ਵਿਵਾਦਿਤ ਹੋ ਰਹੀ ਹੈ। ਇਨ੍ਹਾਂ ਕੰਪਨੀਆਂ 'ਤੇ ਖਰਾਬ ਕਾਰਪੋਰੇਟ ਗਵਰਨਰਸਦੇ ਦੋਸ਼ ਲੱਗੇ ਹਨ। ਐੱਲ.ਆਈ.ਸੀ. ਦੇ ਪੋਰਟਫੋਲੀਓ 'ਚ ਰਿਲਾਇੰਸ ਕਮਿਊਨਿਕੇਸ਼ਨ,ਜੀ.ਟੀ.ਐੱਲ. ਇੰਫਰਾਸਟਰਕਚਰ, ਇਲੈਕਟ੍ਰੋਸਟੀਲ ਸਟੀਲਸ, ਆਟੋ ਸੀਕਰਟਸ,ਜਾਇਲਾਗ ਸਿਸਟਮਸ, ਰੋਲਟਾ ਇੰਡੀਆ, ਅਬਾਨ ਆਫਸ਼ੋਰ, ਸ਼੍ਰੀ ਰੇਣੁਕਾ ਸ਼ੁਗਰਸ ਅਤੇ ਮੋਨੇਟ ਇੰਡਸਟਰੀਜ਼ ਵੀ ਸ਼ਾਮਲ ਹੈ ਜਿਨ੍ਹਾਂ ਦੇ ਸ਼ੇਅਰ ਪ੍ਰਾਈਸ 'ਚ ਪੀਕ ਲੈਵਲ 'ਚ ਕਾਫੀ ਗਿਰਾਵਟ ਆਈ ਹੈ।
ਦਸੰਬਰ 2017 ਦੇ ਅੰਤ ਤੱਕ ਐੱਲ.ਆਈ.ਸੀ. ਦੀ 378 ਕੰੰਪਨੀਆਂ 'ਚੋਂ ਇਕ ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਸੀ। ਇਨ੍ਹਾਂ 'ਚੋਂ 68 ਕੰਪਨੀਆਂ ਭਾਵ ਹਰ ਪੰਜ 'ਚੋਂ ਇਕ ਕੰਪਨੀ ਦਾ ਮਾਰਕਿਟ ਕੈਪੀਟਲਾਈਜੇਸ਼ਨ 100 ਕਰੋੜ ਰੁਪਏ ਤੋਂ ਘੱਟ ਸੀ। ਇਹ ਇਸ ਧਾਰਨਾ ਨਾਲ ਮੇਲ ਖਾਂਦਾ ਕਿ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਖਾਸ ਤੌਰ 'ਤੇ ਬਲਿਊ ਚਿੱਪ ਭਾਵ ਵੱਡੀਆਂ ਕੰਪਨੀਆਂ 'ਚ ਨਿਵੇਸ਼ ਕਰਦੀ ਹੈ।
ਇਕਨਾਮਿਕ ਟਾਈਮਜ਼ ਨੇ ਇਸ ਬਾਰੇ 'ਚ ਐੱਲ.ਆਈ.ਸੀ. ਨੂੰ ਈਮੇਲ ਭੇਜ ਕੇ ਸਵਾਲ ਪੁੱਛੇ ਸਨ। ਸਰਕਾਰੀ ਲਾਈਫ ਇੰਸ਼ੋਰੈਂਸ ਕੰਪਨੀ ਤੋਂ ਉਸ ਦੀ ਇਨਵੈਸਟਮੈਂਟ ਫਿਲਾਸਫੀ ਅਤੇ ਇੰਨੀ ਛੋਟੀਆਂ ਕੰਪਨੀਆਂ 'ਚ ਨਿਵੇਸ਼ ਦੇ ਬਾਰੇ 'ਚ ਜਾਣਕਾਰੀ ਮੰਗੀ ਗਈ ਸੀ ਪਰ ਖਬਰ ਲਿਖੇ ਜਾਣ ਤੱਕ ਇਨ੍ਹਾਂ ਦੀ ਜਵਾਬ ਨਹੀਂ ਮਿਲਿਆ ਸੀ।
Fitch ਦਾ ਅਨੁਮਾਨ, ਅਗਲੇ ਸਾਲ ਭਾਰਤ ਦੀ GDP ਗਰੋਥ ਵਧ ਕੇ ਹੋਵੇਗੀ 7.3%
NEXT STORY