ਵਾਸ਼ਿੰਗਟਨ: ਅਮਰੀਕਾ ਨੇ ਵਿਸ਼ਵ ਭਰ ਦੀਆਂ ਸ਼ਿਪਿੰਗ ਕੰਪਨੀਆਂ ਨੂੰ ਇਕ ਬੇਹੱਦ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਹੋਰਮੁਜ਼ (Strait of Hormuz) ਤੋਂ ਸੁਰੱਖਿਅਤ ਲੰਘਣ ਲਈ ਈਰਾਨ ਨੂੰ ਕਿਸੇ ਵੀ ਕਿਸਮ ਦਾ ਭੁਗਤਾਨ ਨਾ ਕੀਤਾ ਜਾਵੇ। ਅਮਰੀਕੀ ਟ੍ਰੇਜ਼ਰੀ ਦੇ ਅਧੀਨ ਕੰਮ ਕਰਨ ਵਾਲੇ 'ਆਫਿਸ ਆਫ ਫੌਰਨ ਐਸੇਟਸ ਕੰਟਰੋਲ' (OFAC) ਨੇ ਸਪੱਸ਼ਟ ਕੀਤਾ ਹੈ ਕਿ ਜਿਹੜੀਆਂ ਕੰਪਨੀਆਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨਗੀਆਂ, ਉਨ੍ਹਾਂ ਨੂੰ ਗੰਭੀਰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕੀ ਪ੍ਰਸ਼ਾਸਨ ਅਨੁਸਾਰ, ਇਹ ਪਾਬੰਦੀ ਸਿਰਫ਼ ਨਕਦ ਭੁਗਤਾਨ ਤੱਕ ਹੀ ਸੀਮਤ ਨਹੀਂ ਹੈ। ਇਸ 'ਚ ਡਿਜੀਟਲ ਕਰੰਸੀ, ਕਿਸੇ ਵਸਤੂ ਦੇ ਰੂਪ 'ਚ ਭੁਗਤਾਨ, ਗੈਰ-ਰਸਮੀ ਲੈਣ-ਦੇਣ ਅਤੇ ਇੱਥੋਂ ਤੱਕ ਕਿ ਦਾਨ ਵੀ ਸ਼ਾਮਲ ਹੈ। ਜੇਕਰ ਕੋਈ ਕੰਪਨੀ ਸੁਰੱਖਿਅਤ ਰਸਤੇ ਦੇ ਬਦਲੇ ਈਰਾਨ ਨੂੰ ਕੋਈ "ਟੋਲ" ਜਾਂ ਫੀਸ ਦਿੰਦੀ ਹੈ, ਤਾਂ ਉਹ ਅਮਰੀਕੀ ਪਾਬੰਦੀਆਂ ਦੇ ਘੇਰੇ ਵਿੱਚ ਆ ਜਾਵੇਗੀ।
ਊਰਜਾ ਮਾਰਗ 'ਤੇ ਵਧਿਆ ਤਣਾਅ
ਦਰਅਸਲ, ਪਿਛਲੇ ਕੁਝ ਮਹੀਨਿਆਂ ਤੋਂ ਈਰਾਨ ਨੇ ਹੋਰਮੁਜ਼ ਵਿੱਚ ਆਪਣੀ ਫੌਜੀ ਅਤੇ ਆਰਥਿਕ ਪਕੜ ਮਜ਼ਬੂਤ ਕਰ ਲਈ ਹੈ। ਰਿਪੋਰਟਾਂ ਅਨੁਸਾਰ, ਈਰਾਨ ਨੇ ਆਪਣੀ ਤੱਟ ਰੇਖਾ ਦੇ ਨੇੜਿਓਂ ਲੰਘਣ ਵਾਲੇ ਜਹਾਜ਼ਾਂ ਤੋਂ ਸੁਰੱਖਿਅਤ ਰਸਤਾ ਦੇਣ ਦੇ ਬਦਲੇ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ। ਇਹ ਸਮੁੰਦਰੀ ਰਸਤਾ ਦੁਨੀਆ ਦੇ ਸਭ ਤੋਂ ਅਹਿਮ ਊਰਜਾ ਮਾਰਗਾਂ ਵਿੱਚੋਂ ਇੱਕ ਹੈ, ਜਿੱਥੋਂ ਵਿਸ਼ਵ ਦੇ ਤੇਲ ਅਤੇ ਗੈਸ ਦਾ ਵੱਡਾ ਹਿੱਸਾ ਗੁਜ਼ਰਦਾ ਹੈ।
ਅਮਰੀਕਾ ਵੱਲੋਂ ਆਰਥਿਕ ਘੇਰਾਬੰਦੀ
ਇਸ ਸਥਿਤੀ ਦੇ ਮੱਦੇਨਜ਼ਰ, ਅਮਰੀਕਾ ਨੇ ਈਰਾਨ 'ਤੇ ਆਰਥਿਕ ਦਬਾਅ ਵਧਾਉਣ ਲਈ ਸਖ਼ਤ ਕਦਮ ਚੁੱਕੇ ਹਨ। ਅਮਰੀਕਾ ਨੇ ਈਰਾਨ ਦੇ ਤੇਲ ਨਿਰਯਾਤ ਨੂੰ ਰੋਕਣ ਲਈ ਨੌਸੈਨਿਕ ਨਾਕਾਬੰਦੀ ਵੀ ਲਾਗੂ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਖੇਤਰ 'ਚ ਵਧ ਰਿਹਾ ਤਣਾਅ ਪੂਰੀ ਦੁਨੀਆ ਦੇ ਊਰਜਾ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਤੇਲ ਦੀਆਂ ਕੀਮਤਾਂ 'ਚ ਉਛਾਲ ਆ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ 'ਚ ਈਰਾਨ ਨੇ ਦੋ ਵਿਅਕਤੀਆਂ ਨੂੰ ਦਿੱਤੀ ਫਾਂਸੀ
NEXT STORY