ਬਿਜ਼ਨੈੱਸ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਵਿਆਹੇ ਜੋੜਿਆਂ ਲਈ ਦੋ ਬੇਹੱਦ ਖ਼ਾਸ ਅਤੇ ਨਵੇਂ ਜੁਆਇੰਟ ਲਾਈਫ ਇੰਸ਼ੋਰੈਂਸ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਕੋ ਪਾਲਿਸੀ ਦੇ ਅੰਦਰ ਪਤੀ ਅਤੇ ਪਤਨੀ ਦੋਵਾਂ ਨੂੰ ਮਜ਼ਬੂਤ ਲਾਈਫ ਕਵਰ ਮਿਲੇਗਾ। ਮਾਰਕੀਟ ਦੇ ਉਤਾਰ-ਚੜ੍ਹਾਅ ਤੋਂ ਚਿੰਤਤ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ ਕਿਉਂਕਿ ਇਹ ਸਕੀਮਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਨ੍ਹਾਂ ਵਿੱਚ ਗਾਰੰਟੀਡ ਰਿਟਰਨ ਦੇ ਨਾਲ ਤੈਅ ਲਾਭ ਮਿਲਣਗੇ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
ਜੂਨ 2026 ਤੋਂ ਸ਼ੁਰੂ ਹੋਵੇਗੀ ਵਿਕਰੀ LIC ਇਨ੍ਹਾਂ ਦੋਵਾਂ ਯੋਜਨਾਵਾਂ ਨੂੰ ਜੂਨ 2026 ਤੋਂ ਮਾਰਕੀਟ ਵਿੱਚ ਉਤਾਰਨ ਜਾ ਰਹੀ ਹੈ। ਇਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:
ਨਿਊ ਜੀਵਨ ਸਾਥ ਸਿੰਗਲ ਪ੍ਰੀਮੀਅਮ (New Jeevan Saath Single Premium)
ਨਿਊ ਜੀਵਨ ਸਾਥੀ ਲਿਮਟਿਡ ਪ੍ਰੀਮੀਅਮ (New Jeevan Sathi Limited Premium)
ਇਹ ਵੀ ਪੜ੍ਹੋ : 8th Pay Commission : ਕੇਂਦਰੀ ਕਰਮਚਾਰੀਆਂ ਨੂੰ ਲੱਗ ਸਕਦੈ ਝਟਕਾ! ਇਹ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਸਰਕਾਰ
ਇਹ ਪਾਲਿਸੀਆਂ LIC ਦੀ ਵੈੱਬਸਾਈਟ ਰਾਹੀਂ ਆਨਲਾਈਨ ਅਤੇ ਏਜੰਟਾਂ ਜਾਂ ਬ੍ਰੋਕਰਾਂ ਰਾਹੀਂ ਆਫਲਾਈਨ ਖਰੀਦੀਆਂ ਜਾ ਸਕਣਗੀਆਂ।
1. ਨਿਊ ਜੀਵਨ ਸਾਥ ਸਿੰਗਲ ਪ੍ਰੀਮੀਅਮ ਪਲਾਨ: ਇੱਕ ਵਾਰ ਪੈਸਾ ਲਗਾਓ, ਸਾਲਾਂ ਤੱਕ ਟੈਨਸ਼ਨ ਫ੍ਰੀ
ਪ੍ਰੀਮੀਅਮ: ਇਸ ਵਿੱਚ ਸਿਰਫ਼ ਇੱਕ ਵਾਰ (Single Premium) ਪੈਸਾ ਜਮ੍ਹਾਂ ਕਰਨਾ ਹੋਵੇਗਾ।
ਲਾਭ: ਇੱਕ ਵਾਰ ਪ੍ਰੀਮੀਅਮ ਦੇ ਕੇ ਪਤੀ-ਪਤਨੀ ਦੋਵਾਂ ਨੂੰ ਪੂਰੀ ਪਾਲਿਸੀ ਮਿਆਦ ਲਈ ਲਾਈਫ ਕਵਰ ਮਿਲੇਗਾ।
ਗਾਰੰਟੀਡ ਐਡੀਸ਼ਨ: ਹਰ 1,000 ਰੁਪਏ ਦੀ ਬੀਮਾ ਰਾਸ਼ੀ 'ਤੇ 70 ਰੁਪਏ ਦਾ ਗਾਰੰਟੀਡ ਮੁਨਾਫ਼ਾ ਜੋੜਿਆ ਜਾਵੇਗਾ।
ਮਿਆਦ: ਗਾਹਕ 10, 15, 20 ਜਾਂ 25 ਸਾਲ ਤੱਕ ਦੀ ਮਿਆਦ ਚੁਣ ਸਕਦੇ ਹਨ। ਇਸ ਲਈ ਘੱਟੋ-ਘੱਟ 3 ਲੱਖ ਰੁਪਏ ਦਾ ਬੀਮਾ ਕਰਵਾਉਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
2. ਨਿਊ ਜੀਵਨ ਸਾਥੀ ਲਿਮਟਿਡ ਪ੍ਰੀਮੀਅਮ ਪਲਾਨ: ਕਿਸ਼ਤਾਂ ਵਿੱਚ ਭੁਗਤਾਨ ਅਤੇ ਪ੍ਰੀਮੀਅਮ ਮੁਆਫ਼ੀ
ਪ੍ਰੀਮੀਅਮ: ਇਸ ਵਿੱਚ 5, 10 ਜਾਂ 15 ਸਾਲ ਤੱਕ ਕਿਸ਼ਤਾਂ ਵਿੱਚ ਪ੍ਰੀਮੀਅਮ ਚੁਕਾਉਣ ਦਾ ਵਿਕਲਪ ਮਿਲਦਾ ਹੈ।
ਮੁਨਾਫ਼ਾ: ਜਮ੍ਹਾਂ ਪ੍ਰੀਮੀਅਮ 'ਤੇ ਸਾਲਾਨਾ 7% ਤੱਕ ਦਾ ਗਾਰੰਟੀਡ ਐਡੀਸ਼ਨ ਮਿਲੇਗਾ।
ਇਹ ਵੀ ਪੜ੍ਹੋ : ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ
ਪ੍ਰੀਮੀਅਮ ਵੇਵਰ ਬੈਨੀਫਿਟ: ਇਸ ਪਲਾਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇਕਰ ਪਾਲਿਸੀ ਦੌਰਾਨ ਪਤੀ ਜਾਂ ਪਤਨੀ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ, ਤਾਂ ਅਗਲੇ ਸਾਰੇ ਪ੍ਰੀਮੀਅਮ ਮੁਆਫ਼ ਕਰ ਦਿੱਤੇ ਜਾਣਗੇ ਅਤੇ ਪਾਲਿਸੀ ਬਿਨਾਂ ਕਿਸੇ ਰੁਕਾਵਟ ਦੇ ਚਲਦੀ ਰਹੇਗੀ।
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਪੁਰਾਣੇ ਗਾਹਕਾਂ ਨੂੰ ਮਿਲੇਗੀ ਵਿਸ਼ੇਸ਼ ਛੋਟ
LIC ਨੇ ਆਪਣੇ ਪੁਰਾਣੇ ਗਾਹਕਾਂ ਜਾਂ ਮ੍ਰਿਤਕ ਪਾਲਿਸੀ ਧਾਰਕਾਂ ਦੇ ਨਾਮਜ਼ਦ ਵਿਅਕਤੀਆਂ (Nominees) ਨੂੰ ਇਹ ਨਵੇਂ ਪਲਾਨ ਖਰੀਦਣ 'ਤੇ ਪ੍ਰੀਮੀਅਮ ਵਿੱਚ ਵਿਸ਼ੇਸ਼ ਛੋਟ (Rebate) ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਮੈਚਿਓਰਿਟੀ ਜਾਂ ਡੈਥ ਬੈਨੀਫਿਟ ਦਾ ਪੈਸਾ ਇਕੱਠਾ ਲੈਣ ਦੀ ਬਜਾਏ 5, 10 ਜਾਂ 15 ਸਾਲ ਦੀਆਂ ਕਿਸ਼ਤਾਂ ਵਿੱਚ ਵੀ ਲਿਆ ਜਾ ਸਕਦਾ ਹੈ, ਤਾਂ ਜੋ ਪਰਿਵਾਰ ਨੂੰ ਨਿਯਮਤ ਆਮਦਨ ਮਿਲਦੀ ਰਹੇ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਧੜੰਮ ਡਿੱਗੀਆਂ Gold ਦੀਆਂ ਕੀਮਤਾਂ, ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੇ ਭਾਅ
NEXT STORY