ਜਲੰਧਰ— ਇਸ ਸਾਲ ਦੀ ਸ਼ੁਰੂਆਤ 'ਚ ਡਿਜੀਟਲ ਵਾਲਟ ਕੰਪਨੀ ਜਲੰਧਰਨੇ ਆਪਣੇ ਪੇਮੈਂਟ ਬੈਂਕ ਨੂੰ Traditional ਬੈਂਕਾਂ ਵਰਗੇ ਫੀਚਰਸ ਨਾਲ ਲਾਂਚ ਕੀਤਾ ਸੀ। Paytm ਨੇ ਮਈ ਮਹੀਨੇ 'ਚ ਕਿਹਾ ਸੀ ਕਿ ਪੇਮੈਂਟ ਬੈਂਕ ਨੂੰ ਗਾਹਕਾਂ ਲਈ ਇਸ ਸਾਲ ਦੇ ਆਖੀਰ ਤਕ ਲਾਈਵ ਕਰ ਦਿੱਤਾ ਜਾਵੇਗਾ। ਹੁਣ ਕੰਪਨੀ ਨੇ ਇਸ ਨੂੰ ਭਾਰਤੀ ਗਾਹਕਾਂ ਲਈ ਲਾਈਵ ਕਰ ਦਿੱਤਾ ਹੈ।
ਹਾਲਾਂਕਿ, ਇਸ ਸੇਵਾ ਨੂੰ ਕੇਵਾ Paytm ਬੀਟਾ 'ਚ ਹੀ ਲਾਈਵ ਕੀਤਾ ਗਿਆ ਹੈ। ਜੋ Paytm ਯੂਜ਼ਰਸ ਇਸ Paytm ਪੇਮੈਂਟਸ ਬੈਂਕ 'ਚ ਅਕਾਊਂਟ ਖੋਲਣਾ ਚਾਹੁੰਦੇ ਹਨ, ਉਹ Paytm ਐਪ ਦਾ ਬੀਟਾ ਵਰਜਨ 6.0 ਡਾਉਨਲੋਡ ਕਰ ਸਕਦੇ ਹਨ। ਧਿਆਨ ਰਹੇ ਕਿ ਉਹੀ ਯੂਜ਼ਰਸ Paytm ਪੇਮੈਂਟ ਬੈਂਕ 'ਚ ਸੇਵਿੰਗ ਅਕਾਊਂਟ ਖੋਲ ਸਕਦੇ ਹਨ, ਜੋ Paytm ਦੁਆਰਾ Verified ਯੂਜ਼ਰਸ ਹੋਣਗੇ।
ਇਸ ਦੇ ਯੂਜ਼ਰਸ ਨੂੰ ਆਧਾਰ ਕਾਰਡ ਅਤੇ ਪੈਨ ਕਾਰਡ Verified ਕਰਨਾ ਹੋਵੇਗਾ ਅਤੇ ਜਿਨ੍ਹਾਂ ਗਾਹਕਾਂ ਦਾ ਅਕਾਊਂਟ KYC ਦੁਆਰਾ Verified ਨਹੀਂ ਹੋਵੇਗਾ, ਉਨ੍ਹਾਂ ਨੂੰ ਐਪ 'ਚ ਪੇਮੈਂਟ ਬੈਂਕ ਨਜ਼ਰ ਨਹੀਂ ਆਵੇਗਾ।
ਯੂਜ਼ਰਸ ਨੂੰ ਅਕਾਊਂਟ ਖੋਲਣ ਲਈ ਐਪ ਦਾ ਬੀਟਾ ਵਰਜਨ 6.0 ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਆਪਣੇ ਸਾਰੇ ਕ੍ਰੈਡੈਂਸ਼ੀਅਲ ਨਾਲ ਲਾਗਈਨ ਕਰਨਾ ਹੋਵੇਗਾ ਅਤੇ ਫਿਰ ਪ੍ਰੋਫਾਈਲ ਸੈਕਸ਼ਨ 'ਚ ਜਾਣਾ ਹੋਵੇਗਾ। ਪ੍ਰੋਫਾਈਲ ਸੈਕਸ਼ਨ 'ਚ ਜਾਣ ਤੋਂ ਬਾਅਦ ਯੂਜ਼ਰਸ ਨੂੰ My Saving Account Menu ਨਜ਼ਰ ਆਵੇਗਾ, ਇਸ ਨੂੰ ਕਲਿਕ ਕਰ ਸਟੈਪਸ ਨੂੰ Follow ਕਰਨਾ ਹੋਵੇਗਾ। ਇਨ੍ਹਾਂ ਸਟੈਪਸ ਨੂੰ Follow ਕਰਨ ਤੋਂ ਬਾਅਦ ਯੂਜ਼ਰਸ ਦਾ Paytm ਪੇਮੈਂਟ ਬੈਂਕ ਸੇਵਿੰਗ ਅਕਾਊਂਟ ਬਣ ਜਾਵੇਗਾ ਅਤੇ ਵਰਚੁਅਲ Paytm ਪੇਮੈਂਟ ਬੈਂਕ ਰੂਪ ਕਾਰਡ ਯੂਜ਼ਰਸ ਨੂੰ ਦੇ ਦਿੱਤਾ ਜਾਵੇਗਾ।
ਡਾਲਰ ਦੇ ਮੁਕਾਬਲੇ ਚੀਨੀ ਯੁਆਨ 'ਚ ਮਜਬੂਤੀ
NEXT STORY