ਜਲੰਧਰ (ਮਹੇਸ਼, ਜਤਿੰਦਰ, ਭਾਰਦਵਾਜ)–ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਥਾਣਾ ਰਾਮਾ ਮੰਡੀ ਦੀ ਪੁਲਸ ਵੱਲੋਂ ਦਰਜ ਕੀਤੇ ਗਏ ਨਵੇਂ ਮਾਮਲੇ ਵਿਚ ਉਸ ਨੂੰ ਨਾਭਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਤੋਂ ਬਾਅਦ ਬੀਤੇ ਦਿਨ ਤੀਜੀ ਵਾਰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਹੋਰ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਰਿਮਾਂਡ ਦੌਰਾਨ ਹੁਣ ਇਕ ਹੋਰ ਨਵੀਂ ਚਰਚਾ ਸਾਹਮਣੇ ਆਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਵਿਧਾਇਕ ਰਮਨ ਅਰੋੜਾ ਨੇ ਆਪਣੇ ਕਾਲੇ ਧਨ ਨਾਲ ਹਿਮਾਚਲ ਪ੍ਰਦੇਸ਼ ਵਿਚ ਵੀ ਜਾਇਦਾਦ ਬਣਾਈ ਹੈ।
ਪੰਜਾਬ ਦੇ ਇਸ ਜ਼ਿਲ੍ਹੇ ਦੇ 28 ਸਕੂਲਾਂ 'ਚ ਛੁੱਟੀਆਂ ਦਾ ਐਲਾਨ, DC ਵੱਲੋਂ ਹੁਕਮ ਜਾਰੀ
ਇਸੇ ਨੂੰ ਆਧਾਰ ਬਣਾ ਕੇ ਪੁਲਸ ਨੇ ਉਸ ਦਾ 12 ਤਾਰੀਖ਼ ਤਕ ਹੋਰ ਰਿਮਾਂਡ ਲੈ ਲਿਆ ਹੈ। ਹੁਣ ਉਸ ਨੂੰ ਦੋਬਾਰਾ 13 ਸਤੰਬਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਮਿਲੀ ਹੈ ਕਿ ਰਮਨ ਅਰੋੜਾ ਨੇ ਹਿਮਾਚਲ ਵਿਚ ਆਪਣੇ ਕਾਲੇ ਧਨ ਨੂੰ ਇਨਵੈਸਟ ਕੀਤਾ ਹੋਇਆ ਹੈ। ਐੱਸ. ਐੱਚ. ਓ. ਰਾਮਾ ਮੰਡੀ ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਨਵੇਂ ਮਾਮਲੇ ਨੂੰ ਲੈ ਕੇ ਪੁਲਸ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਵਿਧਾਇਕ ਤੋਂ ਪੁੱਛਗਿੱਛ ਕਰ ਕੇ ਇਸ ਸਬੰਧੀ ਕੋਈ ਪੁਖਤਾ ਸਬੂਤ ਮਿਲੇ ਤਾਂ ਪੁਲਸ ਰਮਨ ਅਰੋੜਾ ਨੂੰ ਹਿਮਾਚਲ ਪ੍ਰਦੇਸ਼ ਵੀ ਲਿਜਾ ਸਕਦੀ ਹੈ।
ਇਹ ਵੀ ਪੜ੍ਹੋ: Breaking: Alert ਰਹੋ ਪੰਜਾਬੀਓ! ਭਾਖੜਾ ਡੈਮ ਤੋਂ ਫਿਰ ਛੱਡਿਆ ਜਾ ਰਿਹਾ ਪਾਣੀ, ਭਾਰੀ ਮੀਂਹ ਦੀ ਚਿਤਾਵਨੀ
ਇਸ ਤੋਂ ਇਲਾਵਾ ਪੁਲਸ ਕੋਲ ਪੈਸਿਆਂ ਦੀ ਜਬਰਨ ਵਸੂਲੀ ਨੂੰ ਲੈ ਕੇ ਵਿਧਾਇਕ ਦੀਆਂ ਸ਼ਿਕਾਇਤਾਂ ਤਾਂ ਹੋਰ ਵੀ ਬਹੁਤ ਆ ਰਹੀਆਂ ਹਨ ਪਰ ਕੋਈ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਅਤੇ ਵਿਧਾਇਕ ਰਮਨ ਅਰੋੜਾ ਵੀ ਪੁਲਸ ਨੂੰ ਕੋਈ ਸਹਿਯੋਗ ਨਹੀਂ ਦੇ ਰਿਹਾ। ਅੱਜ ਉਸ ਦਾ ਤੀਜੀ ਵਾਰ ਪੁਲਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਸ ਉਸ ਨੂੰ ਵਾਪਸ ਜਲੰਧਰ ਕੈਂਟ ਵਿਚ ਲੈ ਗਈ। ਕੋਰਟ ਵਿਚ ਪੇਸ਼ ਕਰਨ ਤੋਂ ਪਹਿਲਾਂ ਉਸ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਵੀ ਕਰਵਾਇਆ ਗਿਆ।
ਇਹ ਵੀ ਪੜ੍ਹੋ: DC ਹਿਮਾਂਸ਼ੂ ਅਗਰਵਾਲ ਵੱਲੋਂ ਜਲੰਧਰ ਤੇ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ, ਜਾਰੀ ਕੀਤੇ ਨਵੇਂ ਹੁਕਮ
ਇਕ ਹੋਰ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਰਾਮਾ ਮੰਡੀ ਦੇ ਜਿਸ ਪਾਰਕਿੰਗ ਠੇਕੇਦਾਰ ਰਾਜਿੰਦਰ ਨੇ ਪੁਲਸ ਸਾਹਮਣੇ ਪੇਸ਼ ਹੋ ਕੇ ਕਿਹਾ ਸੀ ਕਿ ਉਹ ਹਰ ਮਹੀਨੇ ਰਮਨ ਅਰੋੜਾ ਨੂੰ 20-25 ਹਜ਼ਾਰ ਰੁਪਏ ਦਿੰਦਾ ਸੀ, ਉਸ ਨੂੰ ਵੀ ਪੁਲਸ ਨੇ ਸੱਦਿਆ ਹੈ ਤਾਂ ਜੋ ਪੁਲਸ ਨੂੰ ਇਸ ਗੱਲ ਦਾ ਪੁਖਤਾ ਸਬੂਤ ਮਿਲ ਸਕੇ ਕਿ ਰਾਜਿੰਦਰ ਕੁਮਾਰ ਕੋਲ ਸੱਚਮੱਚ ਪਾਰਕਿੰਗ ਦਾ ਠੇਕਾ ਹੈ। ਬੁੱਧਵਾਰ ਨੂੰ ਜਦੋਂ ਰਮਨ ਅਰੋੜਾ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਤਾਂ ਉਸ ਦੇ ਬਚਾਅ ਪੱਖ ਵਿਚ ਵਕੀਲ ਦਰਸ਼ਨ ਸਿੰਘ ਦਿਆਲ, ਵਕੀਲ ਨਵੀਨ ਚੱਢਾ ਅਤੇ ਵਕੀਲ ਮੁਖਤਿਆਰ ਮੁਹੰਮਦ ਵੱਲੋਂ ਬਹਿਸ ਕੀਤੀ ਗਈ, ਜਦਕਿ ਸਰਕਾਰੀ ਵਕੀਲ ਵੱਲੋਂ ਹਿਮਾਚਲ ਪ੍ਰਦੇਸ਼ ਵਿਚ ਰਮਨ ਅਰੋੜਾ ਦੀ ਜਾਇਦਾਦ ਨੂੰ ਆਧਾਰ ਬਣਾ ਕੇ ਉਸ ਦਾ 3 ਦਿਨ ਦਾ ਹੋਰ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਹ ਸਕੂਲ 4 ਦਿਨ ਰਹਿਣਗੇ ਬੰਦ! ਹੋ ਗਏ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
NEXT STORY