ਨਵੀਂ ਦਿੱਲੀ–ਅਮਰੀਕਾ 'ਚ ਵੱਡਾ ਬੈਂਕਿੰਗ ਸੰਕਟ ਆਇਆ ਹੈ। ਅਮਰੀਕਾ ਦਾ ਇਕ ਹੋਰ ਵੱਡਾ ਬੈਂਕ ਦਿਵਾਲੀਆ ਹੋ ਗਿਆ ਹੈ। ਅਮਰੀਕੀ ਰੈਗੂਲੇਟਰਸ ਨੇ ਦੇਸ਼ ਦੇ ਵੱਡੇ ਬੈਂਕਾਂ ’ਚ ਸ਼ਾਮਲ ਸਿਲੀਕਾਨ ਵੈਲੀ ਬੈਂਕ (ਐੱਸ. ਵੀ. ਬੀ.) ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਬੈਂਕ ਦੇ ਵਿੱਤੀ ਹਾਲਾਤ ਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਐਂਡ ਇਨੋਵੇਸ਼ਨ ਵਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਸਿਲੀਕਾਨ ਵੈਲੀ ਬੈਂਕ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਹੈ। ਬੈਂਕ ਕੋਲ 210 ਅਰਬ ਡਾਲਰ ਦੀ ਜਾਇਦਾਦ ਹੈ ਪਰ ਪਿਛਲੇ ਕੁੱਝ ਸਮੇਂ ’ਚ ਬੈਂਕ ਦੀ ਵਿੱਤੀ ਹਾਲਤ ਅਜਿਹੀ ਹੋ ਗਈ ਹੈ ਕਿ ਰੈਗੂਲੇਟਰਸ ਨੂੰ ਇਸ ਨੂੰ ਬੰਦ ਕਰਨ ਦਾ ਹੁਕਮ ਦੇਣਾ ਪੈਂਦਾ ਹੈ। ਅਮਰੀਕਾ ਦੇ ਬੈਂਕ ’ਤੇ ਲੱਗਾ ਤਾਲਾ ਸਿਰਫ਼ ਅਮਰੀਕਾ ਨੂੰ ਪ੍ਰਭਾਵਿਤ ਨਹੀਂ ਕਰੇਗਾ ਸਗੋਂ ਦੁਨੀਆ ਭਰ ਦੇ ਦੇਸ਼ ਇਸ ਦੀ ਲਪੇਟ ’ਚ ਆਉਣ ਵਾਲੇ ਹਨ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਇਸ ਦੀ ਝਲਕ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ’ਤੇ ਦੇਖਣ ਨੂੰ ਮਿਲ ਗਈ। ਭਾਰੀਤ ਨਿਵੇਸ਼ਕਾਂ ਦੀਆਂ ਵੀ ਚਿੰਤਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ- ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ ਟੈੱਕ ਮਹਿੰਦਰਾ ਦੇ ਨਵੇਂ MD ਅਤੇ SEO
ਅਮਰੀਕੀ ਬੈਂਕ ਸਿਲੀਕਾਨ ਵੈਲੀ ਬੈਂਕ ਦੀ ਮੂਲ ਕੰਪਨੀ ਐੱਸ. ਵੀ. ਬੀ. ਫਾਈਨਾਂਸ਼ੀਅਲ ਗਰੁੱਪ ਦੇ ਸ਼ੇਅਰਾਂ ’ਚ 70 ਫੀਸਦੀ ਤੱਕ ਦੀ ਗਿਰਾਵਟ ਆ ਗਈ। ਅਮਰੀਕਾ ’ਚ ਸ਼ੁਰੂ ਹੋਏ ਇਸ ਬੈਂਕਿੰਗ ਸੰਕਟ ਦਾ ਅਸਰ ਸਿਰਫ ਅਮਰੀਕਾ ਤੱਕ ਸੀਮਤ ਨਹੀਂ ਹੈ। ਭਾਰਤੀ ਨਿਵੇਸ਼ਕਾਂ ਅਤੇ ਭਾਰਤੀ ਸਟਾਰਟਅਪ ਦੀ ਚਿੰਤਾ ਵੀ ਵਧਣ ਲੱਗੀ ਹੈ। ਟੈੱਕ ਸਟਾਰਟਅਪ ਨੂੰ ਕਰਜ਼ਾ ਦੇਣ ਲਈ ਐੱਸ. ਵੀ. ਬੀ. ਫਾਈਨੈਂਸ਼ੀਅਲ ਗਰੁੱਪ ਦੇ ਇਸ ਸੰਕਟ ਨਾਲ ਭਾਰਤੀ ਸਟਾਰਟਅਪਸ ਦੀ ਚਿੰਤਾ ਵਧ ਗਈ ਹੈ।
ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ
ਭਾਰਤ ਦੇ ਸਟਾਰਟਅਪਸ ’ਚ ਲੱਗਾ ਹੈ ਪੈਸਾ
ਸਿਲੀਕਾਨ ਵੈਲੀ ਬੈਂਕਿੰਗ ਸੰਕਟ ਦਾ ਅਸਰ ਭਾਰਤੀ ਸਟਾਰਟਅਪਸ ’ਤੇ ਦਿਖਾਈ ਦੇਵੇਗਾ। ਇਸ ਬੈਂਕ ਨੇ ਭਾਰਤ ’ਚ 20 ਸਟਾਰਟਅਪ ’ਚ ਨਿਵੇਸ਼ ਕੀਤਾ ਹੈ। ਸਟਾਰਟਅਪ ਰਿਸਰਚ ਐਡਵਾਇਜ਼ਰੀ ਟ੍ਰੈਕਸਨ ਮੁਤਾਬਕ ਸਾਲ 2003 ’ਚ ਭਾਰਤੀ ਸਟਾਰਟਅਪ ’ਚ ਨਿਵੇਸ਼ ਕੀਤਾ ਸੀ। ਹਾਲਾਂਕਿ ਇਨ੍ਹਾਂ ’ਚ ਨਿਵੇਸ਼ ਕੀਤੀ ਗਈ ਰਾਸ਼ੀ ਦੀ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪਿਛਲੇ ਸਾਲ ਅਕਤੂਬਰ ’ਚ ਭਾਰਤ ਦੀਆਂ ਸਟਾਰਟਅਪ ਕੰਪਨੀਆਂ ਨੇ ਸਿਲੀਕਾਨ ਵੈਲੀ ਬੈਂਕ ਤੋਂ ਕਰੀਬ 150 ਮਿਲੀਅਨ ਡਾਲਰ ਦੀ ਪੂੰਜੀ ਜੁਟਾਈ ਸੀ। ਭਾਰਤ ’ਚ ਸਭ ਤੋਂ ਅਹਿਮ ਨਿਵੇਸ਼ ਐੱਸ. ਏ. ਏ. ਐੱਸ.-ਯੂਨੀਕਾਰਨ ਆਈਸਰਟਿਸ ’ਚ ਹੈ। ਇਸ ਤੋਂ ਇਲਾਵਾ ਬਲੂਸਟੋਨ, ਪੇਅ. ਟੀ. ਐੱਮ, ਵਨ97 ਕਮਿਊਨੀਕੇਸ਼ਨਸ, ਪੇਅ. ਟੀ. ਐੱਮ. ਮਾਲ, ਨਾਪਤੋਲ, ਕਾਰ ਵਾਲੇ, ਵਿਆਹ, ਇਨਮੋਬੀ ਅਤੇ ਲਾਇਲਟੀ ਰਿਵਾਰਡਜ਼ ਵਰਗੇ ਸਟਾਰਟਅਪ ’ਚ ਬੈਂਕ ਦਾ ਨਿਵੇਸ਼ ਹੈ। ਜ਼ਾਹਰ ਹੈ ਕਿ ਬੈਂਕ ਦੇ ਬੰਦ ਹੋਣ ਨਾਲ ਇਨ੍ਹਾਂ ਨਿਵੇਸ਼ਕਾਂ ਦੀ ਚਿੰਤਾ ਵਧੇਗੀ।
ਇਹ ਵੀ ਪੜ੍ਹੋ- ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ
2008 ਤੋਂ ਬਾਅਦ ਦਾ ਸਭ ਤੋਂ ਵੱਡਾ ਬੈਂਕਿੰਗ ਸੰਕਟ
ਅਮਰੀਕਾ ’ਚ ਸਿਲੀਕਾਨ ਵੈਲੀ ਬੈਂਕ ਦਾ ਬੰਦ ਹੋਣਾ ਸਾਲ 2008 ਦੀ ਆਰਥਿਕ ਮੰਦੀ ਦੇ ਦੌਰ ਤੋਂ ਬਾਅਦ ਦਾ ਸਭ ਤੋਂ ਵੱਡਾ ਬੈਂਕ ਫੇਲੀਅਰ ਹੈ। ਬੈਂਕਿੰਗ ਫਰਮ ਲੇਹਮਨ ਬ੍ਰਦਰਜ਼ ਕਾਰਣ ਸਾਲ 2008 ’ਚ ਅਮਰੀਕਾ ਨੂੰ ਸਭ ਤੋਂ ਵੱਡੇ ਬੈਂਕਿੰਗ ਕ੍ਰਾਈਸਿਸ ’ਚੋਂ ਲੰਘਣਾ ਪਿਆ ਸੀ। ਅਮਰੀਕਾ ਦੇ ਰੈਗੂਲੇਟਰਸ ਨੇ ਬੈਂਕ ਦਾ ਕੰਟਰੋਲ ਆਪਣੇ ਹੱਥਾਂ ’ਚ ਲੈ ਲਿਆ ਹੈ। ਬੈਂਕਿੰਗ ਰੈਗੂਲੇਟਰਸ ਦਾ ਕਹਿਣਾ ਹੈ ਕਿ ਸਿਲੀਕਾਨ ਵੈਲੀ ਬੈਂਕ ਕੋਲ ਲੋੜੀਂਦੀ ਮਾਤਰਾ ’ਚ ਨਕਦੀ ਦਾ ਸੰਕਟ ਹੈ। ਨਾਲ ਹੀ ਅਮਰੀਕਾ ’ਚ ਉੱਚੇ ਵਿਆਜ ਕਾਰਣ ਉਸ ਨੂੰ ਫੰਡ ਜੁਟਾਉਣ ’ਚ ਵੀ ਦਿੱਕਤ ਆ ਰਹੀ ਹੈ। ਐੱਫ. ਡੀ. ਆਈ. ਸੀ. ਵਲੋਂ ਬੈਂਕ ਦੇ ਜਮ੍ਹਾਕਰਤਾਵਾਂ ਨੂੰ 2,50,000 ਡਾਲਰ ਤੱਕ ਦੀ ਰਾਸ਼ੀ ’ਤੇ ਬੀਮਾ ਸੁਰੱਖਿਆ ਮਿਲੇਗੀ।
ਇਹ ਵੀ ਪੜ੍ਹੋ- ਏਅਰ ਏਸ਼ੀਆ ਦੇ ਜਹਾਜ਼ ਦੀ ਬੰਗਲੁਰੂ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਐਲਨ ਮਸਕ ਬੈਂਕ ਖਰੀਦਣ ਨੂੰ ਤਿਆਰ
ਬੈਂਕ ਦੇ ਬੰਦ ਹੋਣ ਦੀਆਂ ਖਬਰਾਂ ਦਰਮਿਆਨ ਐਲਨ ਮਸਕ ਨੇ ਇਸ ਬੈਂਕ ਨੂੰ ਖਰੀਦਣ ’ਚ ਦਿਲਚਸਪੀ ਦਿਖਾਈ ਹੈ। ਰੇਜਰ ਦੇ ਸੀ. ਈ. ਓ. ਮਿਨ ਲਿਆਂਗ ਨੇ ਟਵਿਟਰ ’ਤੇ ਲਿਖਿਆ ਕਿ ਟਵਿਟਰ ਨੂੰ ਖਸਤਾਹਾਲ ਸਿਲੀਕਾਨ ਵੈਲੀ ਬੈਂਕ ਨੂੰ ਖਰੀਦ ਲੈਣਾ ਚਾਹੀਦਾ ਹੈ। ਇਸ ਨੂੰ ਖਰੀਦ ਕੇ ਉਸ ਨੂੰ ਡਿਜੀਟਲ ਬੈਂਕ ਬਣਾਉਣਾ ਚਾਹੀਦਾ ਹੈ, ਜਿਸ ਦੇ ਜਵਾਬ ’ਚ ਐਲਨ ਮਸਕ ਨੇ ਲਿਖਿਆ ਕਿ ਮੈਂ ਤੁਹਾਡੇ ਵਿਚਾਰ ਦਾ ਸਵਾਗਤ ਕਰਦਾ ਹਾਂ ਅਤੇ ਮੈਂ ਇਸ ਲਈ ਓਪਨ ਹਾਂ। ਐਲਨ ਮਸਕ ਮੌਕੇ ’ਤੇ ਚੌਕਾ ਮਾਰਨ 'ਚ ਮਾਹਰ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਕਈ ਡੀਲਾਂ ਪਹਿਲਾਂ ਵੀ ਕੀਤੀਆਂ ਹਨ। ਅਜਿਹੀਆਂ ਕੰਪਨੀਆਂ ਨੂੰ ਖਰੀਦ ਕੇ ਉਨ੍ਹਾਂ ਨੂੰ ਵਧਾਉਣ ’ਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਅਜਿਹੇ ’ਚ ਉਨ੍ਹਾਂ ਦਾ ਇਹ ਟਵਿਟਰ ਕਾਫ਼ੀ ਦਿਲਚਸਪ ਹੈ।


ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ
NEXT STORY