ਨਵੀਂ ਦਿੱਲੀ- ਆਈ.ਟੀ. ਕੰਪਨੀ ਟੈੱਕ ਮਹਿੰਦਰਾ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਉਸ ਦੇ ਪ੍ਰਬੰਧ ਨਿਦੇਸ਼ਕ (ਐੱਮ.ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੀ ਜ਼ਿੰਮੇਵਾਰੀ ਸੰਭਾਲਣਗੇ। ਉਹ ਸੀਪੀ ਗੁਰਨਾਨੀ ਦੇ ਇਸ ਸਾਲ 19 ਦਸੰਬਰ ਨੂੰ ਰਿਟਾਇਰਡ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਜੋਸ਼ੀ ਨੇ ਇੰਫੋਸਿਸ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ
ਜੋਸ਼ੀ ਇੰਫੋਸਿਸ 'ਚ ਗਲੋਬਲ ਵਿੱਤੀ ਸੇਵਾਵਾਂ ਅਤੇ ਸਿਹਤ ਸੰਭਾਲ ਅਤੇ ਸਾਫਟਵੇਅਰ ਕਾਰੋਬਾਰਾਂ ਦੇ ਮੁਖੀ ਸਨ। ਟੈੱਕ ਮਹਿੰਦਰਾ ਨੇ ਇੱਕ ਬਿਆਨ 'ਚ ਕਿਹਾ, “ਸੀਪੀ ਗੁਰਨਾਨੀ 19 ਦਸੰਬਰ 2023 ਨੂੰ ਰਿਟਾਇਰਡ ਹੋਣਗੇ ਅਤੇ ਉਨ੍ਹਾਂ ਤੋਂ ਬਾਅਦ ਮੋਹਿਤ ਐੱਮ.ਡੀ. ਅਤੇ ਸੀ.ਈ.ਓ. ਵਜੋਂ ਅਹੁਦਾ ਸੰਭਾਲਣਗੇ। ਉਹ ਇਸ ਤਾਰੀਖ਼ ਤੋਂ ਪਹਿਲਾਂ ਟੈੱਕ ਮਹਿੰਦਰਾ ਨਾਲ ਜੁੜਣਗੇ ਤਾਂ ਜੋ ਉਸ ਨੂੰ ਇਸ ਬਦਲਾਅ ਦੇ ਅਨੁਕੂਲ ਖ਼ੁਦ ਨੂੰ ਢਾਲਣ ਲਈ ਕਾਫ਼ੀ ਸਮਾਂ ਮਿਲ ਸਕੇ।
ਇਹ ਵੀ ਪੜ੍ਹੋ- ਬੈਂਕਾਂ ਦਾ ਕੁੱਲ NPA 2023-24 ਦੇ ਅੰਤ ਤੱਕ 4 ਫ਼ੀਸਦੀ ਤੋਂ ਘੱਟ ਹੋ ਸਕਦਾ ਹੈ : ਅਧਿਐਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਉਦੈ ਕੋਟਕ ਨੇ SVB ਸੰਕਟ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਕਿਹਾ- ਇਹ ਤਾਂ ਹੋਣਾ ਹੀ ਸੀ
NEXT STORY