ਨਵੀਂ ਦਿੱਲੀ— ਸਰਕਾਰ ਨੇ ਸਬਸਿਡੀ ਵਾਲੀ ਰਸੋਈ ਗੈਸ ਦੀਆਂ ਕੀਮਤਾਂ 'ਚ 4.50 ਰੁਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਵਾਧਾ ਕਰ ਦਿੱਤਾ ਹੈ। ਗੈਰ ਸਬਸਿਡੀ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਹੁਣ ਇਸਦੇ ਲਈ ਤੁਹਾਨੂੰ 93 ਰੁਪਏ ਜ਼ਿਆਦਾ ਦੇਣੇ ਹੋਣਗੇ। ਇਸਦੇ ਇਲਾਵਾ ਜੈੱਟ ਫਊਲ ਦੀ ਕੀਮਤ 'ਚ ਵੀ 2 ਫੀਸਦੀ ਦਾ ਵਾਧਾ ਹੋਇਆ ਹੈ। ਸਿੱਧਾ ਮਤਲਬ ਇਹ ਹੈ ਕਿ ਤੁਹਾਨੂੰ ਰਸੋਈ ਦਾ ਬਜਟ ਅਤੇ ਏਅਰ ਟਿਕਟ, ਦੋਨੋਂ ਹੀ ਮਹਿੰਗੇ ਹੋਣ ਜਾ ਰਹੇ ਹਨ। ਜੁਲਾਈ 2016 ਦੇ ਬਾਅਦ ਤੋਂ ਸਰਕਾਰ ਨੇ 19ਵੀਂ ਵਾਰ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ।
ਪਿਛਲੇ ਸਾਲ ਜੁਲਾਈ 'ਚ ਸਰਕਾਰ ਨੇ ਹਰ ਮਹੀਨੇ ਕੀਮਤ ਵਧਾ ਕੇ ਗੈਸ ਸਿਲੰਡਰ 'ਤੇ ਸਬਸਿਡੀ ਖਤਮ ਕਰਨ ਦਾ ਫੈਸਲਾ ਲਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 19ਵੀਂ ਵਾਰ ਕੀਮਤ 'ਚ ਹੋਏ ਵਾਧੇ ਦੇ ਮੁਤਾਬਕ ਘਰੇਲੂ ਰਸੋਈ ਗੈਸ ਦਾ ਸਬਸਿਡੀ ਯੁਕਤ 14.2 ਕਿਲੋਗ੍ਰਾਮ ਦਾ ਇਕ ਸਿਲੰਡਰ ਹੁਣ495.69 ਰੁਪਏ 'ਚ ਮਿਲੇਗਾ। ਬਿਨ੍ਹਾਂ-ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 93 ਰੁਪਏ ਵਧਾ ਕੇ 742 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਤੋਂ ਪਹਿਲਾਂ ਆਖਰੀ ਬਾਰ ਇਕ ਅਕਤੂਬਰ ਨੂੰ ਇਸਦੀ ਕੀਮਤ 50 ਰੁਪਏ ਵਧਾ ਕੇ 649 ਰੁਪਏ ਕੀਤੀ ਗਈ ਸੀ।
ਪਿਛਲੇ ਸਾਲ ਸਰਕਾਰ ਨੇ ਸਰਵਜਨਿਕ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਤੋਂ ਹਰ ਮਹੀਨੇ ਕੀਮਤਾਂ 'ਚ ਵਾਧਾ ਕਰਨ ਦੇ ਲਈ ਕਿਹਾ ਸੀ ਤਾਂਕਿ ਅਗਲੇ ਸਾਲ ਮਾਰਚ ਤੱਕ ਸਬਸਿਡੀ ਨੂੰ ਖਤਮ ਕੀਤਾ ਜਾ ਸਕੇ। ਇਸ ਨੀਤੀ ਨੂੰ ਲਾਗੂ ਕੀਤੇ ਜਾਣ ਦੇ ਬਾਅਦ ਤੋਂ ਹੁਣ ਤੱਕ ਸਬਸਿਡੀ ਵਾਲੇ ਐਲ.ਪੀ.ਜੀ.ਸਿਲੰਡਰ ਦੀ ਕੀਮਤ 'ਚ 76.51 ਰੁਪਏ ਦਾ ਵਾਧਾ ਹੋਇਆ ਹੈ। ਜੂਨ 2016 'ਚ ਇਸਦੀ ਕੀਮਤ 419.18 ਰੁਪਏ ਪ੍ਰਤੀ ਸਿਲੰਡਰ ਸੀ।
ਸਰਵਜਨਿਕ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਦੀ ਅਧਿਸੂਚਨਾ ਦੇ ਅਨੁਸਾਰ ਵਿਮਾਨ ਈਂਧਨ ( ਏ.ਟੀ.ਐੱਫ) ਦੀ ਕੀਮਤ 'ਚ ਵੀ ਦੋ ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਅਗਸਤ ਤੋਂ ਹੁਣ ਤੱਕ ਇਸਦੀ ਕੀਮਤ 'ਚ ਵੀ ਇਹ ਲਗਾਤਾਰ ਚੌਥੀ ਵਾਧਾ ਹੈ। ਪੈਟਰੋਲੀਅਮ ਕੰਪਨੀਆਂ ਦੇ ਅਨੁਸਾਰ ਵਿਮਾਨ ਈਂਧਨ ਦੀ ਦਿੱਲੀ 'ਚ ਕੀਮਤ 54,143 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਪਿਛਲੀ ਕੀਮਤ 53.045 ਰੁਪਏ ਪ੍ਰਤੀ ਕਿਲੋਲੀਟਰ ਨਾਲ 1,098 ਰੁਪਏ ਅਧਿਕ ਹੈ। ਇਸ ਤੋਂ ਪਹਿਲਾਂ ਇਕ ਅਕਤੂਬਰ ਨੂੰ ਇਸਦੀ ਕੀਮਤ 'ਚ ਛੈ ਪ੍ਰਤੀਸ਼ਤ ਯਾਨੀ 3,025 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਸੀ।
ਸਰਕਾਰੀ ਪੈਟਰੋਲੀਅਮ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐੱਲ.ਪੀ.ਜੀ. ਅਤੇ ਏ.ਟੀ.ਐੱਫ. ਦੀਆਂ ਕੀਮਤਾਂ ਨੂੰ ਸੰਸ਼ੋਧਿਤ ਕਰਦੀ ਹੈ। ਇਹ ਪਿਛਲੇ ਮਹੀਨੇ ਤੇਲ ਦੀ ਔਸਤ ਕੀਮਤ ਅਤੇ ਵਿਦੇਸ਼ੀ ਮੁਦਰਾ ਐਕਸਚੇਂਜ ਦਰ 'ਤੇ ਨਿਰਭਰ ਕਰਦੀ ਹੈ।
ਸ਼ਕਤੀਸ਼ਾਲੀ ਔਰਤਾਂ ਦੀ ਸੂਚੀ 'ਚ ਐਂਜੇਲਾ ਪਹਿਲੇ ਨੰਬਰ 'ਤੇ, ਪ੍ਰਿਯੰਕਾ ਚੋਪੜਾ ਦਾ ਵੀ ਨਾਂ ਸ਼ਾਮਲ
NEXT STORY