ਨਵੀਂ ਦਿੱਲੀ- ਫਾਰਮਾਸਿਊਟੀਕਲ ਕੰਪਨੀ ਲੂਪਿਨ ਦਾ 30 ਜੂਨ, 2021 ਨੂੰ ਸਮਾਪਤ ਤਿਮਾਹੀ ਵਿਚ ਸਮੂਹਿਕ ਸ਼ੁੱਧ ਲਾਭ ਪੰਜ ਗੁਣਾ ਵੱਧ ਕੇ 542.46 ਕਰੋੜ ਰੁਪਏ ਰਿਹਾ। ਕੰਪਨੀ ਦੇ ਅਪ੍ਰੈਲ-ਜੂਨ 2021 ਤਿਮਾਹੀ ਦੇ ਸ਼ੁੱਧ ਲਾਭ ਵਿਚ ਇਹ ਉਛਾਲ ਐੱਮ. ਈ. ਕੇ. ਇਨਿਹਿਬਟਰ ਕੰਪਾਊਂਡ ਪ੍ਰੋਗਰਾਮ ਸਬੰਧੀ ਸਹਿਯੋਗ ਲਈ ਬਾਇਓ ਫਾਰਮਾਸਿਊਟੀਕਲ ਕੰਪਨੀ ਬੋਹਰਿੰਗਰ ਇੰਗਲਹੈਮ ਤੋਂ ਪ੍ਰਾਪਤ ਹੋਈ ਮਜਬੂਤ ਵਿਕਰੀ ਅਤੇ ਵਜ੍ਹਾ ਨਾਲ ਆਇਆ।
ਗੌਰਤਲਬ ਹੈ ਕਿ ਫਾਰਮਾਸਿਊਟੀਕਲ ਕੰਪਨੀ ਲੂਪਿਨ ਨੇ ਕੈਂਸਰ ਦੇ ਇਲਾਜ ਲਈ ਐੱਮ. ਈ. ਕੇ. ਪ੍ਰੋਗਰਾਮ ਲਈ ਬੋਹਰਿੰਗਰ ਇੰਗਲਹੈਮ ਨਾਲ ਸਹਿਯੋਗ ਕੀਤਾ ਹੈ।
ਮੰਗਲਵਾਰ ਦੇਰ ਰਾਤ ਨੂੰ ਦਿੱਤੀ ਗਈ ਇੱਕ ਰੈਗੂਲੇਟਰੀ ਨੋਟਿਸ ਵਿਚ ਲੂਪਿਨ ਨੇ ਕਿਹਾ ਕਿ ਉਸ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 106.90 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਇਸ ਤਿਮਾਹੀ ਵਿਚ ਕੰਪਨੀ ਦਾ ਸੰਚਾਲਨ ਤੋਂ ਹਾਸਲ ਹੋਣ ਵਾਲਾ ਸਮੂਹਿਕ ਮਾਲੀਆ 4,237.39 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਇਹ 3,468.63 ਕਰੋੜ ਰੁਪਏ ਸੀ। ਲੂਪਿਨ ਦੇ ਮੈਨੇਜਿੰਗ ਡਾਇਰੈਕਟਰ ਨੀਲੇਸ਼ ਗੁਪਤਾ ਨੇ ਕਿਹਾ, "ਜਿੱਥੇ ਸੰਚਾਲਨ ਮਾਹੌਲ ਦੇ ਬਾਵਜੂਦ ਤਿਮਾਹੀ ਲਾਭ ਬੋਹਰਿੰਗਰ ਇੰਗਲਹੈਮ ਐੱਮ. ਈ. ਕੇ. ਪ੍ਰੋਗਰਾਮ ਦੀ ਆਮਦਨ ਨਾਲ ਬਿਹਤਰ ਹੋਇਆ, ਸਾਨੂੰ ਤਰੱਕੀ ਦੀ ਪੂਰੀ ਸੰਭਾਵਨਾ ਦਿਸ ਰਹੀ ਹੈ।"
ਗੋਲਡ ETF 'ਚ 8 ਮਹੀਨੇ 'ਚ ਪਹਿਲੀ ਵਾਰ ਨਿਕਾਸੀ, ਇੱਧਰ ਸੋਨਾ ਇੰਨਾ ਸਸਤਾ
NEXT STORY