ਨਵੀਂ ਦਿੱਲੀ - ਭਾਰਤ ਵਿੱਚ ਲੋਕਾਂ ਦੀ ਵਧਦੀ ਹੋਈ ਆਮਦਨ ਨੂੰ ਦੇਖਦੇ ਹੋਏ ਇਕ ਦਰਜਨ ਤੋਂ ਵੀ ਵੱਧ ਲਗਜ਼ਰੀ ਬ੍ਰਾਂਡ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਣ ਲਈ ਤਿਆਰ ਹਨ। ਇਹ ਟ੍ਰੈਂਡ ਲੋਕਾਂ ਵਿੱਚ ਵਿਦੇਸ਼ੀ ਕੰਪਨੀਆਂ ਅਤੇ ਬ੍ਰਾਂਡਾਂ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਆਇਆ ਹੈ।ਨਵੀਆਂ ਲਾਂਚ ਹੋਏ ਬ੍ਰਾਂਡਾਂ ਵਿੱਚ ਸਵਿਜ਼ਰਲੈਂਡ ਦੀ ਮਸ਼ਹੂਰ ਚਾਕਲੇਟਾਂ ਬਣਾਉਣ ਵਾਲੀ ਕੰਪਨੀ 'ਲੈਡਰੇਕ' ਵੀ ਸ਼ਾਮਲ ਹੈ, ਜਿਸਨੇ ਦਿੱਲੀ ਦੇ DLF ਇੰਪੋਰੀਓ ਦਿੱਲੀ 'ਚ ਬੁਟੀਕ ਲਾਂਚ ਕੀਤਾ ਹੈ। ਫਰਾਂਸ ਦੀ 'ਲਫਾਏਤੇ' ਵੀ ਆਦਿਤਿਆ ਬਿਰਲਾ ਗਰੁੱਪ ਨਾਲ ਹਿੱਸੇਦਾਰੀ ਕਰ ਕੇ ਭਾਰਤ 'ਚ ਦਾਖਲ ਹੋ ਰਹੀ ਹੈ। ਸਪੇਨ ਦਾ ਮਸ਼ਹੂਰ ਫੈਸ਼ਨ ਬ੍ਰਾਂਡ 'ਬੈਲੇਂਸਿਆਗਾ' ਵੀ 'ਰਿਲਾਇੰਸ' ਦੀ ਹਿੱਸੇਦਾਰੀ ਨਾਲ ਸਟੋਰਾਂ 'ਚ ਲਾਂਚ ਹੋਣ ਜਾ ਰਹੀ ਹੈ। ਸਵਿਜ਼ਰਲੈਂਡ ਦਾ ਲਗਜ਼ਰੀ ਘੜੀਆਂ ਦਾ ਬ੍ਰਾਂਡ 'ਟਾਈਮਵਾਲੀ' ਅਤੇ ਨੀਦਰਲੈਂਡ ਦੀ ਹੇਅਰ ਕੇਅਰ ਕੰਪਨੀ 'ਕਿਉਨੇ' ਵੀ ਭਾਰਤੀ ਬਾਜ਼ਾਰ 'ਚ ਉਤਰਨ ਲਈ ਤਿਆਰ ਹਨ। ਜਿਸ ਤਰ੍ਹਾਂ ਚੀਨ ਦੀ ਆਰਥਿਕਤਾ ਡਿੱਗ ਰਹੀ ਹੈ, ਲਗਜ਼ਰੀ ਬ੍ਰਾਂਡ ਹੁਣ ਭਾਰਤੀ ਬਾਜ਼ਾਰ ਵਿੱਚ ਵਿਸ਼ਵਾਸ ਦਿਖਾ ਰਹੇ ਹਨ।
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਸਵਿਜ਼ਰਲੈਂਡ ਦੀ ਸਭ ਤੋਂ ਵੱਡੀ ਚਾਕਲੇਟ ਕੰਪਨੀ 'ਲੈਡਰੇਕ' ਦੇ ਮੁਖੀ ਇਲਾਇਸ ਲੈਡਰੇਕ ਨੇ ਕਿਹਾ, 'ਭਾਰਤ ਵਿੱਚ ਲਗਜ਼ਰੀ ਬ੍ਰਾਂਡਾਂ ਅਤੇ ਵੱਡੀਆਂ ਕੰਪਨੀਆਂ ਦੇ ਕਾਮਯਾਬ ਹੋਣ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ ਹੈ। ਸਾਨੂੰ ਭਾਰਤੀ ਬਾਜ਼ਾਰ, ਵੱਡੇ ਸ਼ਹਿਰਾਂ ਅਤੇ ਗਾਹਕਾਂ ਉਤੇ ਪੂਰਾ ਭਰੋਸਾ ਹੈ।'
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PhonePe ਸ਼ੇਅਰ ਬ੍ਰੋਕਿੰਗ ਸੈਗਮੈਂਟ 'ਚ ਹੋਈ ਦਾਖਲ, ਨਵਾਂ ਪਲੇਟਫਾਰਮ ਕੀਤਾ ਲਾਂਚ
NEXT STORY