ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਇੱਕ ਔਰਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਔਰਤ ਆਪਣੇ ਪਤੀ ਨੂੰ ਧਮਕੀ ਦੇ ਰਹੀ ਹੈ। ਉਹ ਕਹਿ ਰਹੀ ਹੈ ਕਿ 'ਜੇ ਮੈਂ ਅੱਜ ਤੈਨੂੰ ਨੀਂਦ ਦੀਆਂ ਗੋਲੀਆਂ ਦੇ ਨਾ ਮਾਰ ਦਿਆਂ ਤਾਂ ਮੈਂ ਆਪਣੇ ਪਿਓ ਦੀ ਧੀ ਨਹੀਂ ...'। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, ਔਰਤ ਦੇ ਪਤੀ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ, ਇਸ ਵਾਇਰਲ ਵੀਡੀਓ 'ਚ ਦਿਖਾਈ ਦੇਣ ਵਾਲੀ ਔਰਤ ਦਾ ਨਾਮ ਇਸ਼ਰਤ ਹੈ। ਉਸਦੇ ਪਤੀ ਦਾ ਨਾਮ ਅਨੀਸ ਹੈ। ਵਾਇਰਲ ਵੀਡੀਓ 'ਚ ਔਰਤ ਖੁੱਲ੍ਹੇਆਮ ਆਪਣੇ ਪਤੀ ਨੂੰ ਮਾਰਨ ਦੀ ਧਮਕੀ ਦੇ ਰਹੀ ਹੈ। ਉਹ ਧਮਕੀ ਦੇ ਰਹੀ ਹੈ ਕਿ 'ਜੇ ਮੈਂ ਅੱਜ ਤੈਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਨਹੀਂ ਮਾਰਦੀ ਤਾਂ ਮੈਂ ਆਪਣੇ ਪਿਤਾ ਦੀ ਔਲਾਦ ਨਹੀਂ ਹਾਂ'...। ਇੰਨਾ ਹੀ ਨਹੀਂ ਵੀਡੀਓ 'ਚ, ਉਹ ਇਹ ਵੀ ਕਹਿੰਦੀ ਹੈ ਕਿ ਭਾਵੇਂ ਮੈਨੂੰ ਆਪਣੇ ਪਤੀ ਦੀ ਮੌਤ ਲਈ ਜੇਲ੍ਹ ਜਾਣਾ ਪਵੇ, ਭਾਵੇਂ ਮੈਨੂੰ ਫਾਂਸੀ ਦਿੱਤੀ ਜਾਵੇ, ਮੈਂ ਇਸਨੂੰ ਸਵੀਕਾਰ ਕਰ ਲਵਾਂਗੀ। ਇੱਕ ਹੋਰ ਵੀਡੀਓ 'ਚ ਇੱਕ ਔਰਤ ਆਪਣੇ ਪਤੀ 'ਤੇ ਚਾਕੂ ਨਾਲ ਹਮਲਾ ਕਰਦੀ ਦਿਖਾਈ ਦੇ ਰਹੀ ਹੈ।
'ਪਤਨੀ ਨੇ ਮੇਰੇ ਫੋਨ ਤੋਂ ਫੇਸਬੁੱਕ 'ਤੇ ਗੰਦੀਆਂ ਪੋਸਟਾਂ ਪੋਸਟ ਕੀਤੀਆਂ'
ਇਸ ਮਾਮਲੇ 'ਚ ਆਪਣਾ ਬਿਆਨ ਦਿੰਦੇ ਹੋਏ, ਅਨੀਸ ਨੇ ਕਿਹਾ, ਉਨ੍ਹਾਂ ਦਾ ਵਿਆਹ 2009 'ਚ ਹੋਇਆ ਸੀ। ਉਸਦੀ ਪਤਨੀ ਬਹੁਤ ਬੁਰਾ ਵਿਵਹਾਰ ਕਰ ਰਹੀ ਹੈ। ਮੈਂ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਉਹ ਨਹੀਂ ਰੁਕਦੀ ਤੇ ਮੇਰੇ 'ਤੇ ਹਮਲਾ ਕਰਦੀ ਹੈ। ਉਸਨੇ ਮੇਰਾ ਗਲਾ ਵੀ ਘੁੱਟ ਦਿੱਤਾ ਹੈ। ਸਾਡੇ ਤਿੰਨ ਬੱਚੇ ਹਨ, ਫਿਰ ਵੀ ਉਹ ਸੁਧਰ ਨਹੀਂ ਰਹੀ। ਮੇਰੀ ਪਤਨੀ ਦੇ ਲੋਕਾਂ ਨਾਲ ਗਲਤ ਸਬੰਧ ਹਨ। ਉਸਨੇ ਮੇਰੇ ਫੋਨ ਤੋਂ ਫੇਸਬੁੱਕ ਉੱਤੇ ਗੰਦੀਆਂ ਪੋਸਟਾਂ ਕੀਤੀਆਂ ਹਨ। ਉਸਨੇ ਮੈਨੂੰ ਕਿਹਾ ਕਿ ਉਸਨੂੰ ਜੰਗਲੀ ਸਾਨ੍ਹ ਵਾਂਗ ਛੱਡ ਦੇਵਾਂ ਤੇ ਉਸਨੂੰ ਉਹ ਕਰਨ ਦੇਵਾਂ ਜੋ ਉਹ ਕਰ ਰਹੀ ਹੈ। ਜਦੋਂ ਮੈਂ ਆਪਣੇ ਸਹੁਰਿਆਂ ਨੂੰ ਸ਼ਿਕਾਇਤ ਕੀਤੀ ਤਾਂ ਉਹ ਮੈਨੂੰ ਮਾਰਨ ਲਈ ਆ ਗਏ। ਅਨੀਸ ਨੇ ਕਿਹਾ ਕਿ ਉਸਦੀ ਪਤਨੀ ਕਈ ਵਾਰ ਉਸ ਦਾ ਚਲਾਨ ਕਟਵਾ ਚੁੱਕੀ ਹੈ ਅਤੇ ਉਸਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Katra 'ਚ ਖ਼ਤਰੇ ਦਾ Alert! ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ
NEXT STORY