ਨਵੀਂ ਦਿੱਲੀ—ਘਰੇਲੂ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਘਰੇਲੂ ਵਿਕਰੀ ਦਸੰਬਰ ਮਹੀਨੇ 'ਚ ਇਕ ਫੀਸਦੀ ਵਧੀ ਹੈ। ਯਾਤਰੀ ਅਤੇ ਯੂਟੀਲਿਟੀ ਵਾਹਨਾਂ ਦੀ ਵਧੀ ਵਿਕਰੀ ਨੇ ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ 'ਚ ਆਈ ਗਿਰਾਵਟ ਦੇ ਪ੍ਰਭਾਵ ਨੂੰ ਘੱਟ ਕਰ ਦਿੱਤਾ ਹੈ। ਮਹਿੰਦਰਾ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਦਸੰਬਰ 2019 'ਚ ਉਸ ਦੀ ਘਰੇਲੂ ਬਾਜ਼ਾਰ 'ਚ ਵਾਹਨ ਵਿਕਰੀ ਵਧ ਕੇ 37,081 ਇਕਾਈਆਂ 'ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਇਸ ਮਹੀਨੇ 'ਚ ਉਸ ਨੇ 36,690 ਵਾਹਨ ਵੇਚੇ ਸਨ। ਇਸ ਦੌਰਾਨ ਯਾਤਰੀ ਵਾਹਨਾਂ ਦੀ ਵਿਕਰੀ ਚਾਰ ਫੀਸਦੀ ਵਧ ਕੇ 15,691 ਇਕਾਈਆਂ ਜਦੋਂਕਿ ਯੂਟੀਲਿਟੀ ਵਾਹਨਾਂ ਦੀ ਵਿਕਰੀ 10 ਫੀਸਦੀ ਵਧ ਕੇ 15,225 ਇਕਾਈਆਂ 'ਤੇ ਪਹੁੰਚ ਗਈ। ਹਾਲਾਂਕਿ ਅਰਥਵਿਵਸਥਾ 'ਚ ਸੁਸਤੀ ਅਤੇ ਪੇਂਡੂ ਖਪਤ ਘੱਟ ਹੋਣ ਦੀ ਵਪਾਰਕ ਵਾਹਨ ਵਿਕਰੀ ਪੰਜ ਫੀਸਦੀ ਡਿੱਗ ਕੇ 126,018 ਇਕਾਈਆਂ 'ਤੇ ਰਹਿ ਗਈ। ਦਸੰਬਰ 2019 'ਚ ਕੰਪਨੀ ਦਾ ਵਾਹਨ ਨਿਰਯਾਤ ਹਾਲਾਂਕਿ 30 ਫੀਸਦੀ ਡਿੱਗ ਕੇ 2,149 ਵਾਹਨ ਰਹਿ ਗਿਆ। ਇਸ ਨਾਲ ਕੰਪਨੀ ਦੀ ਕੁੱਲ ਵਿਕਰੀ ਇਕ ਫੀਸਦੀ ਡਿੱਗ ਕੇ 39,230 ਵਾਹਨ ਰਹਿ ਗਈ। ਕੰਪਨੀ ਦੀ ਅਪ੍ਰੈਲ-ਦਸੰਬਰ ਦੇ ਦੌਰਾਨ ਕੁੱਲ ਘਰੇਲੂ ਵਿਕਰੀ 11 ਫੀਸਦੀ ਡਿੱਗ ਕੇ 3.6 ਲੱਖ ਵਾਹਨ ਰਹੀ ਹੈ ਜਦੋਂਕਿ ਨਿਰਯਾਤ ਡਿੱਗਣ ਨਾਲ ਉਸ ਦੀ ਕੁੱਲ ਵਿਕਰੀ 12 ਫੀਸਦੀ ਡਿੱਗ ਕੇ 3.8 ਲੱਖ ਇਕਾਈਆਂ ਦੀ ਰਹੀ।
ਨਵੇਂ ਸਾਲ 'ਚ ਮੋਦੀ ਸਰਕਾਰ 6 ਕਰੋੜ ਕਿਸਾਨਾਂ ਨੂੰ ਵੰਡੇਗੀ 12 ਹਜ਼ਾਰ ਕਰੋੜ ਰੁਪਏ
NEXT STORY