ਨਵੀਂ ਦਿੱਲੀ-ਅਮਰੀਕਾ ਦੀ ਵੱਡੀ ਕਾਰ ਨਿਰਮਾਤਾ ਕੰਪਨੀ ਫੋਰਡ ਮੋਟਰ ਨੇ ਗੱਡੀਆਂ 'ਚ ਆਈ ਖਰਾਬੀ ਕਾਰਨ ਗਾਹਕਾਂ ਤੋਂ ਕਰੀਬ ਇਕ ਲੱਖ ਕਾਰਾਂ ਵਾਪਸ ਮੰਗਵਾਉਣ ਲਈ ਰੀਕਾਲ ਜਾਰੀ ਕੀਤਾ ਹੈ। ਫੋਰਡ ਵੱਲੋਂ ਇਹ ਹਫਤੇ 'ਚ ਜਾਰੀ ਕੀਤਾ ਗਿਆ ਦੂਜਾ ਰੀਕਾਲ ਹੈ। ਰੀਕਾਲ ਆਰਡਰ ਸ਼ੱਕੀ ਵਾਹਨਾਂ 'ਚ ਸੰਭਾਵਿਤ ਅੱਗ ਦੇ ਜੋਖਮਾਂ ਦੀ ਜਾਂਚ ਲਈ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 60,000 ਕਾਰਾਂ ਦੀ ਜਾਂਚ ਲਈ ਇਸ ਤਰ੍ਹਾਂ ਦਾ ਰੀਕਾਲ ਆਰਡਰ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਯੂਕ੍ਰੇਨੀ ਫੌਜੀਆਂ ਦਾ ਦਲ ਸਿਖਲਾਈ ਲੈਣ ਲਈ ਪਹੁੰਚਿਆ ਬ੍ਰਿਟੇਨ
ਬਲੂਮਰਗ ਦੀ ਰਿਪੋਰਟ ਮੁਤਾਬਕ, ਡੀਲਰਾਂ ਨੂੰ ਇੰਜਣ ਸ਼ੀਲਡ ਅਤੇ ਗ੍ਰਿਲ ਸ਼ਟਰ ਨੂੰ ਠੀਕ ਕਰਨ ਲਈ ਕਿਹਾ ਜਾ ਰਿਹਾ ਹੈ ਤਾਂ ਇਸ ਸਮੱਸਿਆ ਤੋਂ ਬਚਿਆ ਜਾ ਸਕੇ। ਹੁਣ ਤੱਕ, ਇਸ ਸੰਭਾਵਿਤ ਅੱਗ ਜੋਖਮ ਕਾਰਨ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ।ਫੋਰਡ ਦੇ ਲੇਟੈਸਟ ਰੀਕਾਲ 'ਚ 2020 ਅਤੇ 2022 ਦਰਮਿਆਨ ਨਿਰਮਿਤ ਹਾਈਬ੍ਰਿਡ ਅਤੇ ਪਲੱਗ-ਇਨ ਹਾਈਬ੍ਰਿਡ ਇੰਜਣ ਨਾਲ ਫੋਰਡ ਐਸਕੇਪ, ਮਾਵੇਰਿਕ ਅਤੇ ਲਿੰਕਨ ਕਾਰਸਯਰ ਵਰਗੀਆਂ ਕਾਰਾਂ ਸ਼ਾਮਲ ਹਨ। ਸੰਭਾਵਿਤ ਸਮੱਸਿਆ ਅਜਿਹੀ ਸਥਿਤੀ ਨਾਲ ਸਬੰਧਿਤ ਹਨ ਜਿਥੇ ਇੰਜਣ ਫੇਲ ਹੋਣ ਕਾਰਨ ਇੰਜਣ ਦਾ ਤੇਲ ਅਤੇ ਭਾਫ ਨਿਕਲ ਸਕਦੀ ਹੈ ਅਤੇ ਕਿਸੇ ਵੇਲੇ ਇੰਜਣ 'ਚ ਅੱਗ ਲੱਗ ਸਕਦੀ ਹੈ।
ਇਹ ਵੀ ਪੜ੍ਹੋ : ਪਹਿਲੀ ਛਿਮਾਹੀ ’ਚ ਦਿੱਲੀ-NCR ’ਚ ਘਰਾਂ ਦੀ ਵਿਕਰੀ ਹੋਈ ਢਾਈ ਗੁਣਾ
ਕੰਪਨੀਆਂ ਜਾਰੀ ਕਰ ਰਹੀਆਂ ਹਨ ਸੇਫਟੀ ਰੀਕਾਲ
ਦੇਸ਼ ਦੇ ਆਟੋਮੋਟਿਵ ਸੇਫਟੀ ਰੇਗੂਲੇਟਰੀ ਬਾਡੀ ਮਾਡਲ ਵਾਲੀਆਂ ਕੰਪਨੀਆਂ ਵਿਰੁੱਧ ਨਕੇਲ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਕੰਪਨੀਆਂ ਹੁਣ ਜੋਖਮ ਲੈਣ ਤੋਂ ਬਚ ਰਹੀਆਂ ਹਨ ਅਤੇ ਜਾਂਚ ਲਈ ਰੀਕਾਲ ਆਰਡਰ ਜਾਰੀ ਕਰਨ 'ਚ ਕਾਫੀ ਸਰਗਰਮ ਹੋ ਗਈਆਂ ਹਨ। ਅਜਿਹੇ ਲਗਭਗ ਸਾਰੇ ਮਾਮਲਿਆਂ 'ਚ ਇਹ ਜਾਂਚ ਹੁੰਦੀ ਹੈ ਅਤੇ ਜੇਕਰ ਲੋੜ ਹੋਵੇ ਤਾਂ ਮੁਰੰਮਤ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ :ਯੂਕ੍ਰੇਨ ’ਚ ਅਪਾਰਟਮੈਂਟ ’ਤੇ ਰਾਕੇਟ ਨਾਲ ਹਮਲਾ, 15 ਦੀ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਘੱਟ ਤਨਖਾਹ ਦੇ ਵਿਰੋਧ ’ਚ ਇੰਡੀਗੋ ਦੇ ਟੈਕਨੀਸ਼ੀਅਨ ਗਏ ਛੁੱਟੀ ’ਤੇ
NEXT STORY