ਚੰਡੀਗੜ੍ਹ (ਵੈੱਬ ਡੈਸਕ, ਸੁਸ਼ੀਲ) : ਚੰਡੀਗੜ੍ਹ 'ਚ ਸਥਿਤ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਪ੍ਰਦਰਸ਼ਨਕਾਰੀਆਂ ਕਾਰਨ ਅੱਜ ਸਵੇਰੇ ਸ਼ਹਿਰ 'ਚ ਭਾਰੀ ਜਾਮ ਲੱਗ ਗਿਆ। ਇਸ ਜਾਮ 'ਚ ਕਈ ਜੱਜਾਂ ਦੀਆਂ ਗੱਡੀਆਂ ਫਸ ਗਈਆਂ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਅਤੇ ਚੰਡੀਗੜ੍ਹ ਦੇ ਡੀ. ਜੀ. ਪੀ. ਨੂੰ ਤਲਬ ਕਰ ਲਿਆ। ਜਸਟਿਸ ਮੌਦਗਿਲ ਨੇ ਰਿਕਾਰਡ 'ਚ ਦਰਜ ਕੀਤਾ ਕਿ ਸਵੇਰੇ ਕਰੀਬ 9:55 ਵਜੇ ਕਈ ਜੱਜ ਟ੍ਰੈਫਿਕ ਜਾਮ 'ਚ ਫਸ ਗਏ ਸਨ, ਜਿਸ ਕਾਰਨ ਅਦਾਲਤੀ ਕਾਰਵਾਈ ਸ਼ੁਰੂ ਹੋਣ 'ਚ 15 ਤੋਂ 20 ਮਿੰਟ ਦੀ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਗੋਲਚੱਕਰ 'ਤੇ ਤਾਇਨਾਤ ਪੁਲਸ ਮੁਲਾਜ਼ਮ ਜੱਜਾਂ ਦੇ ਵਾਹਨਾਂ ਦੇ ਸੁਚਾਰੂ ਲੰਘਣ ਨੂੰ ਯਕੀਨੀ ਬਣਾਉਣ 'ਚ ਅਸਫ਼ਲ ਰਹੇ ਅਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਵਾਹਨ ਤੋਂ ਉੱਤਰ ਕੇ ਟ੍ਰੈਫਿਕ ਸਾਫ਼ ਕਰਵਾਉਣਾ ਪਿਆ।
ਇਹ ਵੀ ਪੜ੍ਹੋ : 'ਜਿਹੜਾ ਕੇਜਰੀਵਾਲ-ਸਿਸੋਦੀਆ ਦੇ ਪੈਰਾਂ 'ਚ ਡਿੱਗ ਜਾਵੇ...', ਮਜੀਠੀਆ ਦਾ CM ਮਾਨ 'ਤੇ ਤਿੱਖਾ ਤੰਜ
ਜਾਮ ਲੱਗਣ ਦੇ ਮੁੱਖ ਕਾਰਨ
ਸੁਣਵਾਈ ਦੌਰਾਨ ਯੂ. ਟੀ. ਪ੍ਰਸ਼ਾਸਨ ਦੇ ਵਕੀਲ ਨੇ ਦੱਸਿਆ ਕਿ ਜਾਮ ਉਸ ਸਮੇਂ ਲੱਗਿਆ, ਜਦੋਂ ਵਿਰੋਧੀ ਧਿਰ ਦੇ 10 ਤੋਂ 12 ਵਿਧਾਇਕਾਂ ਨੇ ਆਪਣੇ ਸਟਾਫ਼ ਅਤੇ ਮੀਡੀਆ ਕਰਮੀਆਂ ਸਮੇਤ ਹਾਈਕੋਰਟ ਦੇ ਗੋਲਚੱਕਰ ਤੋਂ ਵਿਧਾਨ ਸਭਾ ਵੱਲ ਪੈਦਲ ਜਾਣ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ, ਸਮੇਂ-ਸਮੇਂ 'ਤੇ ਮਿਲਣ ਵਾਲੀਆਂ ਬੰਬ ਦੀਆਂ ਧਮਕੀਆਂ ਕਾਰਨ ਵਧਾਈ ਗਈ ਸੁਰੱਖਿਆ ਅਤੇ ਤਲਾਸ਼ੀ ਮੁਹਿੰਮ ਨੂੰ ਵੀ ਟ੍ਰੈਫਿਕ ਹੌਲੀ ਹੋਣ ਦਾ ਇੱਕ ਕਾਰਨ ਦੱਸਿਆ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧਿਤ ਇੱਕ ਸਵੈ-ਨੋਟਿਸ ਲਿਆ। ਇਹ ਫ਼ੈਸਲਾ ਚੰਡੀਗੜ੍ਹ ਦੇ ਡੀ. ਜੀ. ਪੀ. ਡਾ. ਸਾਗਰ ਪ੍ਰੀਤ ਸਿੰਘ ਹੁੱਡਾ ਵੱਲੋਂ ਅਦਾਲਤ ਨੂੰ ਦਿੱਤੇ ਗਏ ਉਸ ਭਰੋਸੇ ਤੋਂ ਬਾਅਦ ਲਿਆ ਗਿਆ, ਜਿਸ 'ਚ ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੀ ਦੁਬਾਰਾ ਦੁਹਰਾਈ ਨੂੰ ਰੋਕਣ ਲਈ ਪੁਖ਼ਤਾ ਕਦਮ ਚੁੱਕੇ ਜਾਣਗੇ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਖ਼ਤਮ ਕਰਦਿਆਂ ਇਸ ਨੂੰ ਰਿਕਾਰਡ ਰੂਮ 'ਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਅਦਾਲਤਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ! ਬਾਰ ਐਸੋਸੀਏਸ਼ਨ ਨੇ ਦਿੱਤੀ ਸਖ਼ਤ ਚਿਤਾਵਨੀ
ਪੁਲਸ ਦਾ ਭਰੋਸਾ ਅਤੇ ਅਦਾਲਤ ਦਾ ਨਿਰਦੇਸ਼
ਅਦਾਲਤ ਨੂੰ ਦੱਸਿਆ ਗਿਆ ਕਿ ਨਵੀਂ ਪਾਰਕਿੰਗ ਵਿਵਸਥਾ ਅਤੇ ਸੋਧੇ ਹੋਏ ਟ੍ਰੈਫਿਕ ਰੂਟਾਂ ਨਾਲ ਆਮ ਤੌਰ 'ਤੇ ਸੁਧਾਰ ਹੋਇਆ ਹੈ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਅਦਾਲਤ ਦੇ ਸਮੇਂ ਦੌਰਾਨ, ਖ਼ਾਸ ਕਰਕੇ ਸੁਣਵਾਈ ਤੋਂ ਪਹਿਲਾਂ ਅਤੇ ਬਾਅਦ 'ਚ ਅਜਿਹੀ ਭੀੜ ਤੋਂ ਬਚਣ ਲਈ ਜ਼ਮੀਨੀ ਪੱਧਰ 'ਤੇ ਟ੍ਰੈਫਿਕ ਕਰਮੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਅਦਾਲਤ ਨੇ ਇਸ ਭਰੋਸੇ ਨੂੰ ਰਿਕਾਰਡ ਕਰਦਿਆਂ ਨਿਰਦੇਸ਼ ਦਿੱਤਾ ਕਿ ਇਹ ਸੰਦੇਸ਼ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਸਿਹਤ ਵਿਭਾਗ ਨੂੰ ਖੁਦ ਇਲਾਜ ਦੀ ਜ਼ਰੂਰਤ; ਅਧਿਕਾਰੀਆਂ ਨੂੰ ਅਜੇ ਤੱਕ ਨਹੀਂ ਮਿਲੇ ਨਵੇਂ ਵਾਹਨ
NEXT STORY