ਨਵੀਂ ਦਿੱਲੀ (ਬੀ. ਐੱਨ.) - ਦੁਨੀਆ ਦੀ 6ਵੀਂ ਸਭ ਤੋਂ ਵੱਡੀ ਗਹਿਣਾ ਪ੍ਰਚੂਨ ਵਿਕਰੇਤਾ ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਆਪਣੀ ਕੌਮਾਂਤਰੀ ਵਿਸਥਾਰ ਰਣਨੀਤੀ ਤਹਿਤ ਅਕਤੂਬਰ ’ਚ 20 ਨਵੀਆਂ ਦੁਕਾਨਾਂ (ਸ਼ੋਅਰੂਮ) ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ। ਕੰਪਨੀ ਉੱਤਰ ਪ੍ਰਦੇਸ਼ ’ਚ 3 ਨਵੀਆਂ ਦੁਕਾਨਾਂ, ਜਦੋਂਕਿ ਦਿੱਲੀ, ਮਹਾਰਾਸ਼ਟਰ, ਕਰਨਾਟਕ ਅਤੇ ਰਾਜਸਥਾਨ ’ਚ 2-2 ਅਤੇ ਓਡਿਸ਼ਾ, ਤੇਲੰਗਾਨਾ, ਪੱਛਮ ਬੰਗਾਲ ਅਤੇ ਪੰਜਾਬ ’ਚ 1-1 ਦੁਕਾਨ ਖੋਲ੍ਹੇਗੀ।
ਸ਼ਾਰਜਾਹ ਦੇ ਮੁਵਾਇਲੇਹ, ਕਤਰ ਦੇ ਮੁਈਥਰ ਅਤੇ ਸਾਊਦੀ ਅਰਬ ਦੇ ਨਖੀਲ ਮਾਲ ਦੇ ਨਾਲ-ਨਾਲ ਉੱਤਰੀ ਅਮਰੀਕਾ ’ਚ ਵੀ ਨਵੀਆਂ ਦੁਕਾਨਾਂ ਖੋਲੀਆਂ ਜਾਣਗੀਆਂ। ਮਾਲਾਬਾਰ ਸਮੂਹ ਦੇ ਚੇਅਰਮੈਨ ਐਮ. ਪੀ. ਅਹਿਮਦ ਨੇ ਕਿਹਾ,‘‘ਸਾਡੀ ਵਿਸਥਾਰ ਯੋਜਨਾ ਲਗਾਤਾਰ ਅਤੇ ਜ਼ਿੰਮੇਦਾਰ ਵਾਧੇ ’ਤੇ ਕੇਂਦਰਿਤ ਹੈ ਜੋ ਨਾ ਸਿਰਫ ਸਾਡੇ ਪੇਸ਼ੇ ਨੂੰ ਅੱਗੇ ਵਧਾਉਂਦੀ ਹੈ ਸਗੋਂ ਸਮਾਜ ਨੂੰ ਵੀ ਫਾਇਦਾ ਪਹੁੰਚਾਉਂਦੀ ਹੈ। ਮਾਲਾਬਾਰ ਗੋਲਡ ਦੀ ਮੌਜੂਦਾ ਸਮੇਂ ’ਚ 13 ਦੇਸ਼ਾਂ ’ਚ 355 ਦੁਕਾਨਾਂ ਹਨ।
ਸੋਨੇ ਦੀਆਂ ਕੀਮਤਾਂ 'ਤੇ ਵੱਡੀ ਭਵਿੱਖਬਾਣੀ, ਨਵੇਂ ਰਿਕਾਰਡ ਤੋੜ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ!
NEXT STORY