ਬਿਜ਼ਨੈੱਸ ਡੈਸਕ: ਮੈਟਾ ਦੇ CEO ਮਾਰਕ ਜ਼ੁਕਰਬਰਗ ਤੇ ਟੈਸਲਾ ਦੇ CEO ਐਲਨ ਮਸਕ ਕੇਜ ਫ਼ਾਈਟ ਵਿਚ ਆਹਮੋ-ਸਾਹਮਣੇ ਹੋਣ ਵਾਲੇ ਹਨ। ਇਸ ਦੇ ਲਈ ਜਗ੍ਹਾ ਵੀ ਨਿਰਧਾਰਿਤ ਕਰ ਲਈ ਗਈ ਹੈ। ਮਸਕ ਨੇ ਜ਼ੁਕਰਬਰਗ ਨੂੰ ਇਸ ਲਈ ਚੁਣੌਤੀ ਦਿੱਤੀ ਸੀ ਜਿਸ ਨੂੰ ਜ਼ੁਕਰਬਰਗ ਨੇ ਮਨਜ਼ੂਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - 2 ਘੰਟੇ ਤੋਂ ਵੱਧ ਚੱਲੀ ਮੋਦੀ-ਬਾਈਡੇਨ ਦੀ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਦਰਅਸਲ, ਮੈਟਾ ਵੱਲੋਂ ਟਵਿੱਟਰ ਜਿਹਾ ਪਲੇਟਫ਼ਾਰਮ ਲਾਂਚ ਕਰਨ ਦੀ ਤਿਆਰੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਚਰਚਾਵਾਂ ਵਿਚ ਐਲਨ ਮਸਕ ਨੇ ਮਾਰਕ ਜ਼ੁਕਰਬਰਗ ਨੂੰ ਕੇਜ ਮੈਚ ਲਈ ਚੁਣੌਤੀ ਦਿੱਤੀ ਸੀ। ਇਸ ਨੂੰ ਮਨਜ਼ੂਰ ਕਰਦਿਆਂ ਜ਼ੁਕਰਬਰਗ ਨੇ ਮੁਕਾਬਲੇ ਲਈ ਜਗ੍ਹਾ ਪੁੱਛੀ ਤਾਂ ਹੁਣ ਮਸਕ ਨੇ 'ਵੇਗਾਸ ਆੱਕਟਾਗਨ' ਜਗ੍ਹਾ ਨਿਰਧਾਰਿਤ ਕੀਤੀ ਹੈ। ਹਾਲਾਂਕਿ ਇਹ ਦੋਵੇਂ ਅਸਲ ਵਿਚ ਕੇਜ ਵਿਚ ਲੜਦੇ ਨਜ਼ਰ ਆਉਣਗੇ ਜਾਂ ਇਹ ਸਿਰਫ਼ ਇਕ ਮਜ਼ਾਕ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਖ਼ਬਰ ਵੀ ਪੜ੍ਹੋ - ਫਾਸਟੈਗ ਨਾਲ ਦੋਗੁਣਾ ਵਧੀ ਸਰਕਾਰ ਦੀ ਕਮਾਈ: 5 ਸਾਲਾਂ 'ਚ ਇਕੱਠੇ ਹੋਏ 50 ਹਜ਼ਾਰ ਕਰੋੜ ਰੁਪਏ
ਕੀ ਹੈ ਪੂਰਾ ਮਾਮਲਾ
ਕੁੱਝ ਦੇਰ ਪਹਿਲਾਂ ਪੈਟਾ ਨੇ ਟਵਿਟਰ ਜਿਹਾ ਪਲੇਟਫ਼ਾਰਮ ਲਾਂਚ ਕਰਨ ਦੀ ਗੱਲ ਕਹੀ ਸੀ। ਇਕ ਯੂਜ਼ਰ ਨੇ ਇਸ ਬਾਰੇ ਇਕ ਰਿਪੋਰਟ ਦਾ ਸਕ੍ਰੀਨਸ਼ਾਟ ਟਵਿੱਟਰ 'ਤੇ ਸਾਂਝਾ ਕੀਤਾ। ਇਸ ਟਵੀਟ 'ਤੇ ਮਸਕ ਨੇ ਜਵਾਬ ਦਿੱਤਾ, "ਜ਼ਕ ਮਾਈ 👅"। ਇਸ ਤੋਂ ਬਾਅਦ ਕਈ ਯੂਜ਼ਰਸ ਇਸ ਆਨਲਾਈਨ ਚਰਚਾ ਵਿਚ ਜੁੜੇ ਰਹੇ। ਇਕ ਹੋਰ ਯੂਜ਼ਰ ਨੇ ਜਦ ਮਸਕ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਤਾਂ ਮਸਕ ਨੇ ਜਵਾਬ ਦਿੱਤਾ ਕਿ ਮੈਂ ਕੇਜ ਫਾਈਟ ਲਈ ਤਿਆਰ ਹਾਂ। ਇਸ 'ਤੇ ਮਾਰਕ ਨੇ ਇੰਸਟਾਗ੍ਰਾਣ 'ਤੇ ਲਿਖਿਆ, "Send Me Location"। ਇਸ 'ਤੇ ਮਸਕ ਨੇ ਕਿਹਾ, "ਵੇਗਾਨ ਆੱਕਟਾਗਨ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫਾਸਟੈਗ ਨਾਲ ਦੋਗੁਣਾ ਵਧੀ ਸਰਕਾਰ ਦੀ ਕਮਾਈ: 5 ਸਾਲਾਂ 'ਚ ਇਕੱਠੇ ਹੋਏ 50 ਹਜ਼ਾਰ ਕਰੋੜ ਰੁਪਏ
NEXT STORY