ਨਿਊਯਾਰਕ - ਮੈਟਾ ਪਲੇਟਫਾਰਮ ਇੰਕ ਦੇ ਚੌਥੀ ਤਿਮਾਹੀ ਦੇ ਨਤੀਜੇ ਵਿਸ਼ਲੇਸ਼ਕਾਂ ਦੀਆਂ ਉਮੀਦਾਂ ਤੋਂ ਬਹੁਤ ਘੱਟ ਰਹੇ। ਸ਼ੇਅਰਾਂ 'ਚ ਭਾਰੀ ਗਿਰਾਵਟ ਕਾਰਨ ਮਾਰਕ ਜ਼ੁਕਰਬਰਗ ਦੀ ਦੌਲਤ 'ਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਆਈ ਅਤੇ ਸਿਰਫ ਦੋ ਘੰਟਿਆਂ 'ਚ ਹੀ ਉਨ੍ਹਾਂ ਦੀ ਸੰਪੱਤੀ 'ਚ 31 ਅਰਬ ਡਾਲਰ ਦੀ ਕਮੀ ਆਈ। ਮੈਟਾ ਸ਼ੇਅਰ ਵੀਰਵਾਰ ਨੂੰ 24 ਪ੍ਰਤੀਸ਼ਤ ਤੋਂ ਵੱਧ ਡਿੱਗ ਗਏ।
ਮਾਰਕੀਟ ਕੈਪ 200 ਬਿਲੀਅਨ ਤੋਂ ਵੱਧ ਘਟਿਆ
ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਸ਼ੇਅਰਾਂ 'ਚ ਇਸ ਵੱਡੀ ਗਿਰਾਵਟ ਕਾਰਨ ਕੰਪਨੀ ਦੀ ਮਾਰਕੀਟ ਕੈਪ 200 ਅਰਬ ਡਾਲਰ ਤੋਂ ਵੱਧ ਘਟ ਗਈ। ਇਸ ਸਬੰਧ 'ਚ ਜਾਰੀ ਰਿਪੋਰਟ ਮੁਤਾਬਕ ਇਹ ਕਿਸੇ ਵੀ ਅਮਰੀਕੀ ਕੰਪਨੀ ਲਈ ਇਕ ਦਿਨ 'ਚ ਸਭ ਤੋਂ ਵੱਡੀ ਗਿਰਾਵਟ ਹੈ। ਇਸ ਕਾਰਨ ਪਿਛਲੇ 24 ਘੰਟਿਆਂ 'ਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੀ ਸੰਪਤੀ 'ਚ 31 ਅਰਬ ਡਾਲਰ ਦੀ ਕਮੀ ਆਈ ਹੈ। ਇਸ ਗਿਰਾਵਟ ਤੋਂ ਬਾਅਦ ਜ਼ੁਕਰਬਰਗ ਦੀ ਕੁੱਲ ਜਾਇਦਾਦ ਹੁਣ 92 ਅਰਬ ਡਾਲਰ 'ਤੇ ਆ ਗਈ ਹੈ।
ਇਹ ਵੀ ਪੜ੍ਹੋ : LIC ਬਣੀ ਦੁਨੀਆ ਦਾ 10ਵਾਂ ਸਭ ਤੋਂ ਕੀਮਤੀ ਬੀਮਾ ਬ੍ਰਾਂਡ, ਵਿਨਿਵੇਸ਼ ਲਈ ਤਿਆਰ
ਦਸੰਬਰ ਤਿਮਾਹੀ ਵਿੱਚ ਮੁਨਾਫ਼ਾ 8% ਘਟਿਆ
ਦਸੰਬਰ 2021 ਦੀ ਤਿਮਾਹੀ ਵਿੱਚ ਮੇਟਾ ਦਾ ਮੁਨਾਫਾ ਅੱਠ ਫੀਸਦੀ ਘੱਟ ਕੇ 10.28 ਅਰਬ ਡਾਲਰ ਰਹਿ ਗਿਆ, ਜੋ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 11.21 ਅਰਬ ਡਾਲਰ ਰਿਹਾ ਸੀ। ਫੇਸਬੁੱਕ ਦੇ ਸੀਐਫਓ ਡੇਵਿਡ ਵੇਹਨਰ ਨੇ ਕਿਹਾ ਕਿ ਇਸ ਸਾਲ ਵਿਗਿਆਪਨ ਦੀ ਆਮਦਨ ਵਿੱਚ 10 ਬਿਲੀਅਨ ਡਾਲਰ ਦੀ ਕਮੀ ਹੋ ਸਕਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਫੇਸਬੁੱਕ ਦੀ ਕਮਾਈ ਵਿੱਚ ਵਿਗਿਆਪਨ ਆਮਦਨੀ ਦਾ ਇੱਕ ਵੱਡਾ ਯੋਗਦਾਨ ਹੈ। ਇਸ ਕਮਾਈ ਲਈ ਉਪਭੋਗਤਾਵਾਂ ਦੇ ਵਿਵਹਾਰ ਨੂੰ ਟਰੈਕ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ISB ਦੇ ਵਿਦਿਆਰਥੀਆਂ ਨੂੰ 34.07 ਲੱਖ ਰੁਪਏ ਦੀ ਔਸਤ CTC 'ਤੇ ਦੋ ਹਜ਼ਾਰ ਤੋਂ ਵੱਧ ਨੌਕਰੀਆਂ ਦੇ ਆਫਰ ਮਿਲੇ
ਇੱਕ ਦਿਨ ਵਿੱਚ ਦੂਜੀ ਸਭ ਤੋਂ ਵੱਡੀ ਗਿਰਾਵਟ
ਇੱਕ ਦਿਨ ਵਿੱਚ ਜਾਇਦਾਦ 'ਚ 31 ਅਰਬ ਡਾਲਰ ਦਾ ਨੁਕਸਾਨ ਸ਼ੇਅਰ-ਕੀਮਤ ਵਿੱਚ ਗਿਰਾਵਟ ਕਾਰਨ ਹੋਇਆ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਨੁਕਸਾਨ ਹੈ। ਇਸ ਤੋਂ ਪਹਿਲਾਂ ਨਵੰਬਰ 2021 ਵਿੱਚ ਟੇਸਲਾ ਇੰਕ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਕਾਰਨ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੂੰ ਇੱਕ ਦਿਨ ਵਿੱਚ 35 ਬਿਲੀਅਨ ਡਾਲਰ ਦਾ ਭਾਰੀ ਨੁਕਸਾਨ ਹੋਇਆ ਸੀ। ਇੱਕ ਰਿਪੋਰਟ ਦੇ ਅਨੁਸਾਰ, ਮਸਕ ਦੀ ਦੌਲਤ ਵਿੱਚ ਗਿਰਾਵਟ ਜਾਰੀ ਹੈ ਅਤੇ ਪਿਛਲੇ ਹਫਤੇ ਉਸਦੀ ਕੁੱਲ ਜਾਇਦਾਦ ਵਿੱਚ ਵੀ 25.8 ਬਿਲੀਅਨ ਡਾਲਰ ਦੀ ਗਿਰਾਵਟ ਆਈ।
ਇਹ ਵੀ ਪੜ੍ਹੋ : ITR ਫਾਰਮ ਨਾਲ ਜੁੜੇਗਾ ਨਵਾਂ ਕਾਲਮ, ਕ੍ਰਿਪਟੋ ਤੋਂ ਕਮਾਈ ਦੀ ਦੇਣੀ ਹੋਵੇਗੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
RBI ਅਗਲੇ ਹਫਤੇ ਮੁਦਰਾ ਸਮੀਖਿਆ ’ਚ 0.25 ਫੀਸਦੀ ਵਧਾ ਸਕਦੈ ਰਿਵਰਸ ਰੇਪੋ ਦਰ
NEXT STORY