ਨਵੀਂ ਦਿੱਲੀ-ਦੇਸ਼ ਦੀਆਂ ਪ੍ਰਮੁੱਖ ਕਾਰ ਕੰਪਨੀਆਂ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਹੁੰਡਈ ਮੋਟਰ ਇੰਡੀਆ ਨੇ ਜੂਨ ਮਹੀਨੇ 'ਚ ਯਾਤਰੀ ਵਾਹਨ ਬਾਜ਼ਾਰ 'ਤੇ ਆਪਣਾ ਦਬਦਬਾ ਬਣਾਈ ਰੱਖਿਆ। ਟਾਪ 10 ਵਾਹਨਾਂ ਦੀ ਸੂਚੀ 'ਚ ਇਨ੍ਹਾਂ ਦੋਵਾਂ ਕੰਪਨੀਆਂ ਦੇ ਮਾਡਲਾਂ ਦਾ ਹੀ ਕਬਜ਼ਾ ਰਿਹਾ। ਪਿਛਲੇ ਮਹੀਨੇ 10 ਸਭ ਤੋਂ ਜ਼ਿਆਦਾ ਵਿਕਣ ਵਾਲੇ ਵਾਹਨਾਂ 'ਚ ਮਾਰੂਤੀ ਦੇ 7 ਮਾਡਲਾਂ ਨੂੰ ਜਗ੍ਹਾ ਮਿਲੀ, ਜਦਕਿ ਹੁੰਡਈ ਮੋਟਰ ਇੰਡੀਆ ਦੇ 3 ਵਾਹਨਾਂ ਨੂੰ ਇਸ 'ਚ ਸਥਾਨ ਮਿਲਿਆ। ਟੋਇਟਾ ਕਿਰਲੋਸਕਰ ਮੋਟਰ ਇਨੋਵਾ ਅਤੇ ਰੇਨੋ ਦੀ ਕਵਿਡ ਸਿਖਰ 10 'ਚ ਆਉਣ 'ਚ ਅਸਫਲ ਰਹੀਆਂ। ਪਿਛਲੇ ਸਾਲ ਜੂਨ 'ਚ ਇਹ ਵਾਹਨ ਇਸ ਸੂਚੀ 'ਚ ਆਏ ਸਨ।
ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਯਾਸ) ਦੇ ਨਵੇਂ ਅੰਕੜਿਆਂ ਮੁਤਾਬਕ ਮਾਰੂਤੀ ਦੀ ਆਲਟੋ ਜੂਨ 'ਚ 14, 856 ਇਕਾਈਆਂ ਦੀ ਵਿਕਰੀ ਦੇ ਨਾਲ ਪਹਿਲੇ ਨੰਬਰ 'ਤੇ ਰਹੀ। ਜੂਨ 2016 'ਚ 15,750 ਅਲਟੋ ਕਾਰਾਂ ਵਿਕੀਆਂ ਸਨ। ਹੁੰਡਈ ਦੀ ਕੰਪੈਕਟ ਕਾਰ ਗ੍ਰੈਂਡ ਆਈ-10 ਦੂਸਰੇ ਨੰਬਰ 'ਚ ਰਹੀ। ਜੂਨ 2017 'ਚ 12,317 ਆਈ-10 ਵਿਕੀਆਂ, ਜਦਕਿ ਪਿਛਲੇ ਸਾਲ ਇਸ ਮਹੀਨੇ 'ਚ ਇਸਦੀਆਂ 12,678 ਗੱਡੀਆਂ ਵਿਕੀਆਂ ਸਨ। ਮਾਰੂਤੀ ਦੀ ਕੰਪੈਕਟ ਸੇਡਾਨ ਡਿਜ਼ਾਇਰ 12,050 ਇਕਾਈਆਂ ਦੀ ਵਿਕਰੀ ਦੇ ਨਾਲ ਤੀਸਰੇ ਨੰਬਰ 'ਤੇ ਰਹੀ। ਜੂਨ 2016 'ਚ 15,560 ਡਿਜ਼ਾਇਰ ਕਾਰਾਂ ਵਿਕੀਆਂ ਸਨ। ਇਸੇ ਕੰਪਨੀ ਦੀ ਹੈਚਬੈਕ ਵੈਗਨ ਆਰ 10,668 ਇਕਾਈਆਂ ਦੀ ਵਿਕਰੀ ਦੇ ਨਾਲ ਚੌਥੇ ਸਥਾਨ 'ਤੇ ਰਹੀ। ਹੁੰਡਈ ਦੀ ਏਲੀਟ ਆਈ-20 ਪੰਜਵੇਂ ਸਥਾਨ 'ਤੇ ਰਹੀ। ਪਿਛਲੇ ਮਹੀਨੇ ਇਸ ਮਾਡਲ ਦੀਆਂ 10,609 ਗੱਡੀਆਂ ਵਿਕੀਆਂ, ਜਦਕਿ ਪਿਛਲੇ ਸਾਲ ਇਸੇ ਮਿਆਦ 'ਚ ਇਸ ਸ਼੍ਰੇਣੀ 'ਚ 8990 ਵਾਹਨ ਵਿਕੇ ਸਨ। ਮਾਰੂਤੀ ਦੀ ਸਵਿਫਟ ਛੇਵੇਂ ਸਥਾਨ 'ਤੇ ਬਣੀ ਰਹੀ। ਇਸੇ ਕੰਪਨੀ ਦੀ ਹੈਚਬੈਕ ਬਲੇਨੋ ਪਿਛਲੇ ਮਹੀਨੇ 9057 ਵਾਹਨਾਂ ਦੀ ਵਿਕਰੀ ਦੇ ਨਾਲ ਸੱਤਵੇਂ ਨੰਬਰ 'ਤੇ ਰਹੀ। ਕੰਪੈਕਟ ਐੱਸ. ਯੂ. ਵੀ. ਵਿਟਾਰਾ ਬ੍ਰੇਜ਼ਾ ਦਾ ਸਥਾਨ 8293 ਇਕਾਈਆਂ ਦੀ ਵਿਕਰੀ ਦੇ ਨਾਲ ਅੱਠਵਾਂ ਰਿਹਾ। ਹੁੰਡਈ ਦੀ ਕਰੇਟਾ ਮਾਡਲ ਜੂਨ 'ਚ 6436 ਇਕਾਈਆਂ ਦੀ ਵਿਕਰੀ ਨਾਲ 9ਵੇਂ ਨੰਬਰ 'ਤੇ ਰਿਹਾ। ਮਾਰੂਤੀ ਦੀ ਹੈਚਬੈਕ ਸਲੇਰੀਓ 6375 ਇਕਾਈਆਂ ਦੀ ਵਿਕਰੀ ਨਾਲ 10ਵੇਂ ਨੰਬਰ 'ਤੇ ਰਹੀ।
'ਮੋਦੀ, ਟਰੰਪ ਵਪਾਰਕ ਮੁੱਦਿਆਂ ਨੂੰ ਰਿਸ਼ਤਿਆਂ 'ਚ ਰੁਕਾਵਟ ਨਾ ਬਣਨ ਦੇਣ'
NEXT STORY