ਨਵੀਂ ਦਿੱਲੀ— ਮਾਰੂਤੀ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਕੰਪਨੀ ਹੁਣ ਪਹਿਲਾਂ ਨਾਲੋਂ ਵੱਧ ਕਾਰਾਂ ਬਣਾ ਰਹੀ ਹੈ। ਪਿਛਲੇ ਸਾਲ ਲੰਮਾ ਸਮਾਂ ਸੁਸਤੀ ਦਾ ਸਾਹਮਣਾ ਕਰਨ ਵਾਲੀ ਇੰਡਸਟਰੀ 'ਚ ਹੁਣ ਰਿਕਵਰੀ ਹੁੰਦੀ ਦਿਸ ਰਹੀ ਹੈ। ਦਸੰਬਰ 2019 'ਚ ਮਾਰੂਤੀ ਸੁਜ਼ੂਕੀ ਨੇ 1,15,949 ਵਾਹਨਾਂ ਦਾ ਪ੍ਰਾਡਕਸ਼ਨ ਕੀਤਾ ਹੈ, ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 7.88 ਫੀਸਦੀ ਵੱਧ ਹੈ। ਦਸੰਬਰ 2018 'ਚ ਕੰਪਨੀ 1,07,478 ਵਾਹਨਾਂ ਦਾ ਨਿਰਮਾਣ ਕੀਤਾ ਸੀ।
ਮਾਰੂਤੀ ਸੁਜ਼ੂਕੀ ਨੇ ਸਭ ਤੋਂ ਵੱਧ ਪ੍ਰਾਡਕਸ਼ਨ ਕੰਪੈਕਟ ਸੈਗਮੈਂਟ 'ਚ ਕੀਤਾ ਹੈ, ਜਿਸ 'ਚ ਵੈਗਨਰ, ਸੈਲੇਰੀਓ, ਇਗਨਿਸ, ਸਵਿੱਫਟ, ਬਲੇਨੋ, ਓ. ਈ. ਐੱਮ. ਮਾਡਲ ਤੇ ਡਿਜ਼ਾਇਰ ਹਨ। ਕੰਪੈਕਟ ਸੈਗਮੈਂਟ 'ਚ ਕੰਪਨੀ ਦਾ ਨਿਰਮਾਣ 62,448 ਯੂਨਿਟ ਰਿਹਾ, ਜੋ ਇਕ ਸਾਲ ਪਹਿਲਾਂ ਦੇ 44,329 ਯੂਨਿਟਾਂ ਨਾਲੋਂ 40.87 ਫੀਸਦੀ ਜ਼ਿਆਦਾ ਹੈ, ਯਾਨੀ ਜੇਕਰ ਤੁਸੀਂ ਇਨ੍ਹਾਂ 'ਚੋਂ ਕੋਈ ਪਸੰਦੀਦਾ ਨਵੀਂ ਗੱਡੀ ਖਰੀਦਣ ਵਾਲੇ ਹੋ ਤਾਂ ਅਰਾਮ ਨਾਲ ਮਿਲ ਜਾਵੇਗੀ।
ਉੱਥੇ ਹੀ ਆਲਟੋ, ਐੱਸ-ਪ੍ਰੈਸੋ ਅਤੇ ਪੁਰਾਣੀ ਵੈਗਨਰ ਦੀ ਗੱਲ ਕਰੀਏ ਤਾਂ ਮਿੰਨੀ ਕੈਟਾਗਿਰੀ ਦਾ ਪ੍ਰਾਡਕਸ਼ਨ 9.54 ਫੀਸਦੀ ਘੱਟ ਕੇ 25,613 ਯੂਨਿਟ ਰਿਹਾ। ਇਸ ਤੋਂ ਇਲਾਵਾ ਜਿਪਸੀ, ਵਿਟਾਰਾ ਬ੍ਰੇਜਾ, ਅਰਟਿਗਾ, ਐੱਸ-ਕ੍ਰਾਸ, ਐਕਸ ਐੱਲ-6 ਯੂਟਿਲਟੀ ਵਾਹਨਾਂ ਦਾ ਪ੍ਰਾਡਕਸ਼ਨ 20.62 ਫੀਸਦੀ ਦੇ ਉਛਾਲ ਨਾਲ 19,825 ਯੂਨਿਟ ਰਿਹਾ। ਦਸੰਬਰ 2018 'ਚ ਯੂਟਿਲਟੀ ਵਾਹਨਾਂ ਦਾ ਪ੍ਰਾਡਕਸ਼ਨ 16,436 ਯੂਨਿਟ ਰਿਹਾ ਸੀ। ਉੱਥੇ ਹੀ, ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦਾ ਪ੍ਰਾਡਕਸ਼ਨ 987 ਯੂਨਿਟ ਰਿਹਾ, ਜੋ ਦਸੰਬਰ 2018 'ਚ 545 ਰਿਹਾ ਸੀ। ਇਸ ਦੌਰਾਨ ਮਿਡ ਸਾਈਜ਼ ਸਿਆਜ਼ ਦਾ ਪ੍ਰਾਡਕਸ਼ਨ 1,516 ਯੂਨਿਟਾਂ ਤੋਂ ਘੱਟ ਕੇ ਦਸੰਬਰ 2019 'ਚ 894 ਯੂਨਿਟ ਰਿਹਾ ਤੇ ਈਕੋ ਤੇ ਓਮਨੀ ਦਾ ਪ੍ਰਾਡਕਸ਼ਨ 62.16 ਫੀਸਦੀ ਡਿੱਗਾ।
SBI 'ਚ FD ਕਰਵਾਉਣ ਦਾ ਹੈ ਪਲਾਨ, ਤਾਂ ਜਾਣੋ ਵਿਆਜ ਦਰਾਂ ਤੇ TDS ਨਿਯਮ
NEXT STORY