ਨਵੀਂ ਦਿੱਲੀ–ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਲਈ ਮਾਰਚ ਤਿਮਾਹੀ ਬਿਹਤਰ ਰਹੀ ਹੈ। ਮਾਰਚ ਤਿਮਾਹੀ ’ਚ ਕੰਪਨੀ ਦਾ ਮੁਨਾਫਾ 42 ਫੀਸਦੀ ਵਧ ਕੇ ਕਰੀਬ 2,671 ਕਰੋੜ ਰੁਪਏ ਰਿਹਾ ਹੈ। ਹਾਲਾਂਕਿ ਇਹ ਉਮੀਦ ਤੋਂ ਕੁੱਝ ਘੱਟ ਹੈ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਕੰਪਨੀ ਦਾ ਮੁਨਾਫਾ 1,876 ਕਰੋੜ ਰੁਪਏ ਰਿਹਾ ਸੀ। ਕੰਪਨੀ ਦਾ ਕਹਿਣਾ ਹੈ ਕਿ ਮਾਰਚ ਤਿਮਾਹੀ ਦੌਰਾਨ ਯਾਤਰੀ ਵਾਹਨਾਂ ਦੀ ਜ਼ਬਰਦਸਤ ਮੰਗ ਦੇਖਣ ਨੂੰ ਮਿਲੀ, ਜਿਸ ਦਾ ਫਾਇਦਾ ਹੋਇਆ ਹੈ। ਪਾਜ਼ੇਟਿਵ ਇਹ ਹੈ ਕਿ ਕੰਪਨੀ ਦੇ ਬੋਰਡ ਨੇ 10 ਲੱਖ ਕਾਰ ਹਰ ਸਾਲ ਸਮਰੱਥਾ ਵਧਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ADB ਤੋਂ ਸਭ ਤੋਂ ਜ਼ਿਆਦਾ ਕਰਜ਼ ਲੈਣ ਵਾਲਾ ਦੇਸ਼ ਬਣਿਆ ਪਾਕਿ, 2022 'ਚ ਲਏ ਇੰਨੇ ਅਰਬ ਡਾਲਰ ਉਧਾਰ
20 ਫੀਸਦੀ ਵਧਿਆ ਮਾਲੀਆ
ਮਾਰੂਤੀ ਸੁਜ਼ੂਕੀ ਦੀ ਸੰਚਾਲਨ ਤੋਂ ਆਉਣ ਵਾਲਾ ਮਾਲੀਆ ਸਾਲਾਨਾ ਆਧਾਰ ’ਤੇ 20 ਫੀਸਦੀ ਵਧ ਕੇ 32,048 ਕਰੋੜ ਰਿਹਾ ਹੈ, ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ 25,514 ਕਰੋੜ ਰਿਹਾ ਸੀ। ਉੱਥੇ ਹੀ ਅਰਨਿੰਗ ਬਿਫੋਰ ਇੰਟਰਸਟ, ਟੈਕਸ, ਡੈਪਰੀਸਿਏਸ਼ਨ ਐਂਡ ਅਮਾਰਟਾਈਜੇਸ਼ਨ ਕਰੀਬ 38 ਫੀਸਦੀ ਸਾਲਾਨਾ ਆਧਾਰ ’ਤੇ ਵਧ ਕੇ 3350 ਕਰੋੜ ਰੁਪਏ ਰਿਹਾ ਹੈ। ਮਾਰਜਨ 130 ਅੰਕ ਵਧ ਕੇ 10.4 ਫੀਸਦੀ ਹੋ ਗਿਆ ਹੈ। ਕੰਪਨੀ ਨੇ ਮਾਰਚ ਤਿਮਾਹੀ ਦੌਰਾਨ 5,14,927 ਇਕਾਈਆਂ ਦੀ ਵਿਕਰੀ ਕੀਤੀ ਜੋ ਸਾਲਾਨਾ ਆਧਾਰ ’ਤੇ 5.3 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ
90 ਰੁਪਏ ਪ੍ਰਤੀ ਸ਼ੇਅਰ ਲਾਭ ਅੰਸ਼
ਬੋਰਡ ਆਫ ਡਾਇਰੈਕਟਰ ਨੇ 90 ਰੁਪਏ ਪ੍ਰਤੀ ਸ਼ੇਅਰ ਲਾਭ ਅੰਸ਼ ਦੇਣ ਦਾ ਐਲਾਨ ਕੀਤਾ ਹੈ ਜੋ ਹੁਣ ਤੱਕ ਕੰਪਨੀ ਵਲੋਂ ਦਿੱਤਾ ਜਾਣ ਵਾਲਾ ਸਭ ਤੋਂ ਵੱਧ ਲਾਭ ਅੰਸ਼ ਹੈ। ਕੰਪਨੀ ਦੇ ਬੋਰਡ ਨੇ ਹਰ ਸਾਲ 10 ਲੱਖ ਯੂਨਿਟ ਵਾਧੂ ਸਮਰੱਥਾ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਮੌਜੂਦਾ ਸਮਰੱਥਾ 13 ਲੱਖ ਇਕਾਈਆਂ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ ਜਾ ਰਹੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ੇਅਰ ਬਾਜ਼ਾਰ : ਸੈਂਸੈਕਸ 89 ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ
NEXT STORY