ਨਵੀਂ ਦਿੱਲੀ (ਭਾਸ਼ਾ) – ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਕਿਹਾ ਕਿ ਉਸ ਦੇ ਪ੍ਰੀਮੀਅਮ ਵਿਕਰੀ ਨੈੱਟਵਰਕ ਨੈਕਸਾ ਨੇ ਛੇ ਸਾਲ ਪੂਰੇ ਕਰ ਲਏ ਹਨ ਅਤੇ ਇਸ ਦੌਰਾਨ ਇਸ ਨੈੱਟਵਰਕ ਰਾਹੀਂ 14 ਲੱਖ ਤੋਂ ਵੱਧ ਇਕਾਈਆਂ ਦੀ ਵਿਕਰੀ ਹੋਈ। ਕੰਪਨੀ ਨੇ ਕਿਹਾ ਕਿ 2015 ’ਚ ਪਹਿਲੇ ਸ਼ੋਅਰੂਮ ਦੀ ਸਥਾਪਨਾ ਨਾਲ ਨੈਕਸਾ ਨੇ ਯੁਵਾ ਅਤੇ ਚਾਹਵਾਨ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਹੈ ਅਤੇ ਇਸ ਦੇ ਲਗਭਗ ਅੱਧੇ ਗਾਹਕ 35 ਸਾਲ ਤੋਂ ਘੱਟ ਉਮਰ ਦੇ ਹਨ।
ਨੈਕਸਾ ਨੇ ਗਾਹਕਾਂ ’ਚ 70 ਫੀਸਦੀ ਅਜਿਹੇ ਲੋਕ ਹਨ, ਜਿਨ੍ਹਾਂ ਨੇ ਪਹਿਲੀ ਵਾਰ ਕਾਰ ਖਰੀਦੀ। ਐੱਮ. ਐੱਸ. ਆਈ. ਦੇ ਮੌਜੂਦਾ ਸਮੇਂ ’ਚ ਦੇਸ਼ ਦੇ ਲਗਭਗ 234 ਸ਼ਹਿਰਾਂ ’ਚ 380 ਤੋਂ ਵੱਧ ਨੈਕਸਾ ਆਊਟਲੈੱਟ ਹਨ। ਐੱਮ. ਐੱਸ. ਆਈ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਬਿਆਨ ’ਚ ਕਿਹਾ ਕਿ ਛੇ ਸਾਲ ਅਤੇ 14 ਲੱਖ ਗਾਹਕਾਂ ਦੀ ਹਾਜ਼ਰੀ ਉਸ ਭਰੋਸਾ ਦਾ ਸਬੂਤ ਹੈ, ਜੋ ਸਾਡੇ ਗਾਹਕਾਂ ਨੇ ਸਾਨੂੰ ਸਾਲਾਂ ਤੋਂ ਦਿੱਤਾ ਹੈ।
‘ਜ਼ੋਰਦਾਰ ਲਿਸਟਿੰਗ ਨਾਲ ਜ਼ੋਮੈਟੋ ਨੇ ਪਾਰ ਕੀਤਾ 1 ਲੱਖ ਕਰੋੜ ਮਾਰਕੀਟ ਕੈਪ ਦਾ ਅੰਕੜਾ’(Video)
NEXT STORY