ਨਵੀਂ ਦਿੱਲੀ- ਮਾਰਚ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕਰਨ ਮਗਰੋਂ ਮਾਰੂਤੀ ਸੁਜ਼ੂਕੀ ਨੇ ਅਪ੍ਰੈਲ ਦੇ ਵਿਕਰੀ ਅੰਕੜੇ ਵੀ ਜਾਰੀ ਕਰ ਦਿੱਤੇ ਹਨ। ਇਸ ਸਾਲ ਅਪ੍ਰੈਲ ਵਿਚ ਇਸ ਕਾਰ ਨਿਰਮਾਤਾ ਦੀ ਕੁੱਲ ਵਿਕਰੀ (ਘਰੇਲੂ+ਬਰਾਮਦ) 4 ਫ਼ੀਸਦੀ ਘੱਟ ਕੇ 1,59,691 ਇਕਾਈ ਰਹੀ।
ਇਸ ਤੋਂ ਪਿਛਲੇ ਮਹੀਨੇ ਯਾਨੀ ਮਾਰਚ ਵਿਚ ਇਹ 1,67,014 ਇਕਾਈ ਰਹੀ ਸੀ। ਪਿਛਲੇ ਸਾਲ ਅਪ੍ਰੈਲ ਵਿਚ ਦੇਸ਼ ਭਰ ਵਿਚ ਤਾਲਾਬੰਦੀ ਹੋਣ ਕਾਰਨ ਕੰਪਨੀ ਨੇ ਘਰੇਲੂ ਬਜ਼ਾਰ ਵਿਚ ਕੋਈ ਗੱਡੀ ਨਹੀਂ ਵੇਚੀ ਸੀ।
ਕੰਪਨੀ ਨੇ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਸ਼ਨੀਵਾਰ ਨੂੰ ਕਿਹਾ ਕਿ ਕਿਉਂਕਿ ਅਪ੍ਰੈਲ 2020 ਵਿਚ ਕੋਵਿਡ-19 ਕਾਰਨ ਲਾਕਡਾਊਨ ਸੀ, ਇਸ ਲਈ ਇਸ ਦੌਰਾਨ ਕੋਈ ਵਿਕਰੀ ਨਹੀਂ ਹੋ ਸਕੀ ਸੀ, ਇਸ ਲਈ ਉਸ ਨਾਲ ਤੁਲਨਾ ਦਾ ਕੋਈ ਅਰਥ ਨਹੀਂ ਹੈ। ਉੱਥੇ ਹੀ, ਮਹੀਨਾਵਾਰ ਵਿਕਰੀ ਦੇ ਹਿਸਾਬ ਨਾਲ ਮਾਰੂਤੀ ਦੀ ਘਰੇਲੂ ਵਿਕਰੀ 8 ਫ਼ੀਸਦੀ ਘੱਟ ਕੇ 1,42,454 ਇਕਾਈ ਰਹੀ। ਇਸ ਤੋਂ ਪਿਛਲੇ ਮਹੀਨੇ ਘਰੇਲੂ ਬਾਜ਼ਾਰ ਵਿਚ ਇਸ ਦੀ ਵਿਕਰੀ 1,55,417 ਇਕਾਈ ਰਹੀ ਸੀ। ਸਵਿਫਟ, ਸੇਲੇਰੀਓ, ਇਗਨੀਸ, ਬਲੇਨੋ ਅਤੇ ਡਿਜ਼ਾਇਰ ਸਣੇ ਕੰਪੈਕਟ ਸੈਗਮੈਂਟ ਦੀ ਵਿਕਰੀ ਇਸ ਸਾਲ ਮਾਰਚ ਵਿਚ 82,201 ਕਾਰਾਂ ਦੀ ਵਿਕਰੀ ਨਾਲੋਂ 12 ਫ਼ੀਸਦੀ ਘੱਟ ਕੇ 72,318 ਇਕਾਈ ਰਹੀ। ਆਲਟੋ ਅਤੇ ਐੱਸ-ਪ੍ਰੈਸੋ ਸਮੇਤ ਮਿਨੀ ਕਾਰਾਂ ਦੀ ਵਿਕਰੀ ਅਪ੍ਰੈਲ ਵਿਚ 2 ਫ਼ੀਸਦੀ ਵੱਧ ਕੇ 25,041 ਇਕਾਈ ਹੋ ਗਈ ਜੋ ਮਾਰਚ ਵਿਚ 24,653 ਇਕਾਈ ਸੀ।
1.71 ਲੱਖ ਹੈਲਥ ਕਲੇਮ ਲਟਕੇ, ਬੀਮਾ ਕੰਪਨੀਆਂ ਨੇ ਨਹੀਂ ਕੀਤਾ 6,649 ਕਰੋੜ ਦੇ ਦਾਅਵਿਆਂ ਦਾ ਭੁਗਤਾਨ
NEXT STORY