ਨਵੀਂ ਦਿੱਲੀ (ਭਾਸ਼ਾ) - Maruti Suzuki ਇੰਡੀਆ ਦੀ ਦਸੰਬਰ 'ਚ ਕੁੱਲ ਵਿਕਰੀ 1.28 ਫ਼ੀਸਦੀ ਤੋਂ ਘੱਟ ਕੇ 1,37,551 ਇਕਾਈ ਰਹਿ ਗਈ। ਕੰਪਨੀ ਨੇ ਦਸੰਬਰ 2022 ਵਿੱਚ 1,39,347 ਇਕਾਈਆਂ ਦੀ ਵਿਕਰੀ ਕੀਤੀ ਸੀ। Maruti Suzuki ਇੰਡੀਆ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਯਾਤਰੀ ਵਾਹਨਾਂ, ਵਪਾਰਕ ਵਾਹਨਾਂ ਅਤੇ ਥਰਡ ਪਾਰਟੀ ਸਪਲਾਈ ਸਮੇਤ ਕੁੱਲ ਘਰੇਲੂ ਵਿਕਰੀ ਪਿਛਲੇ ਮਹੀਨੇ 5.86 ਫ਼ੀਸਦੀ ਘੱਟ ਕੇ 1,10,667 ਯੂਨਿਟ ਰਹਿ ਗਈ, ਜੋ ਦਸੰਬਰ 2022 'ਚ 1,17,551 ਯੂਨਿਟ ਸੀ।
ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ
ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਪਹਿਲੀ ਵਾਰ ਕੰਪਨੀ ਨੇ ਕੈਲੰਡਰ ਸਾਲ 2023 ਵਿੱਚ 20 ਲੱਖ ਯੂਨਿਟਾਂ ਦੀ ਸਾਲਾਨਾ ਵਿਕਰੀ ਦਾ ਅੰਕੜਾ ਪਾਰ ਕੀਤਾ ਹੈ। ਇਸ ਵਿੱਚ 2,69,046 ਯੂਨਿਟਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਨਿਰਯਾਤ ਸ਼ਾਮਿਲ ਹੈ। ਕੰਪਨੀ ਦੇ ਅਨੁਸਾਰ ਦਸੰਬਰ 2023 ਵਿੱਚ ਕੁੱਲ ਘਰੇਲੂ ਯਾਤਰੀ ਵਾਹਨ ਦੀ ਵਿਕਰੀ 6.46 ਫ਼ੀਸਦੀ ਤੋਂ ਘੱਟ ਕੇ 1,04,778 ਯੂਨਿਟ ਰਹਿ ਗਈ, ਜੋ 2022 'ਚ ਇਸੇ ਮਹੀਨੇ 1,12,010 ਯੂਨਿਟ ਸੀ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਆਲਟੋ ਅਤੇ ਐਸ-ਪ੍ਰੇਸੋ ਸਮੇਤ ਘੱਟ ਕੀਮਤ ਵਾਲੀਆਂ ਕਾਰਾਂ ਦੀ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ 9,765 ਇਕਾਈਆਂ ਦੇ ਮੁਕਾਬਲੇ ਘਟ ਕੇ 2,557 ਇਕਾਈ ਰਹਿ ਗਈ। ਇਸੇ ਤਰ੍ਹਾਂ ਬਲੇਨੋ, ਸੇਲੇਰੀਓ, ਡਿਜ਼ਾਇਰ, ਇਗਨਿਸ, ਸਵਿਫਟ, ਟੂਰ ਐੱਸ ਅਤੇ ਵੈਗਨਆਰ ਵਰਗੇ ਮਾਡਲਾਂ ਸਮੇਤ ਕੰਪੈਕਟ ਕਾਰਾਂ ਦੀ ਵਿਕਰੀ ਦਸੰਬਰ 2023 ਵਿੱਚ ਘਟ ਕੇ 45,741 ਯੂਨਿਟ ਰਹਿ ਗਈ, ਜੋ 2022 ਵਿੱਚ ਇਸੇ ਮਹੀਨੇ 57,502 ਯੂਨਿਟ ਸੀ। ਬ੍ਰੇਜ਼ਾ, ਅਰਟਿਗਾ, ਫ੍ਰੰਟਐਕਸ, ਗ੍ਰੈਂਡ ਵਿਟਾਰਾ, ਇਨਵਿਕਟੋ, ਜਿਮਨੀ, ਐਸ-ਕਰਾਸ ਅਤੇ ਐਕਸਐਲ-6 ਸਮੇਤ ਉਪਯੋਗੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 45,957 ਯੂਨਿਟ ਰਹੀ, ਜਦੋਂ ਕਿ 2022 ਦੀ ਇਸੇ ਮਿਆਦ ਵਿੱਚ 33,008 ਯੂਨਿਟ ਸੀ।
ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ
ਮੱਧ-ਆਕਾਰ ਦੀ ਸੇਡਾਨ ਸਿਆਜ਼ ਦੀ ਵਿਕਰੀ ਦਸੰਬਰ 2022 ਦੇ 1,554 ਯੂਨਿਟ ਦੇ ਮੁਕਾਬਲੇ ਪਿਛਲੇ ਮਹੀਨੇ ਸਿਰਫ਼ 489 ਯੂਨਿਟ ਰਹੀ। ਵੈਨ ਈਕੋ ਦੀ ਵਿਕਰੀ 10,034 ਯੂਨਿਟ ਰਹੀ, ਜੋ ਕਿ 2022 ਵਿੱਚ ਇਸੇ ਮਹੀਨੇ 10,581 ਯੂਨਿਟ ਸੀ। ਮਾਰੂਤੀ ਸੁਜ਼ੂਕੀ ਦੇ ਅਨੁਸਾਰ ਦਸੰਬਰ 2022 ਵਿੱਚ ਇਸਦੀ ਬਰਾਮਦ 21,796 ਯੂਨਿਟਾਂ ਤੋਂ ਦਸੰਬਰ 2023 ਵਿੱਚ ਵਧ ਕੇ 26,884 ਯੂਨਿਟ ਹੋ ਗਈ।
ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਦੀ ਸਰਕਾਰ ਨੇ ਪ੍ਰਚੂਨ ਈਂਧਨ ਦੀਆਂ ਕੀਮਤਾਂ 'ਚ ਕੀਤਾ ਇੰਨੇ ਰੁਪਏ ਦਾ ਵਾਧਾ
NEXT STORY