ਨਵੀਂ ਦਿੱਲੀ- ਯਾਤਰੀ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਮੋਟਰ ਇੰਡੀਆ ਨੇ ਆਪਣੀ ਨਵੀਂ ਐੱਸ.ਯੂ.ਵੀ.ਗ੍ਰੈਂਡ ਵਿਟਾਰਾ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਦੀ ਮੇਕ ਇਨ ਇੰਡੀਆ ਪਹਿਲਕਦਮੀ ਨੂੰ ਮਜ਼ਬੂਤ ਕਰਦੇ ਹੋਏ, ਕੰਪਨੀ ਨੇ ਅੱਜ ਇੱਥੇ ਕਿਹਾ ਕਿ ਉਸ ਨੇ ਆਪਣੀ ਨਵੀਂ ਗ੍ਰਾਂਟ ਵਿਟਾਰਾ ਐੱਸ.ਯੂ.ਵੀ. ਦਾ ਨਿਰਯਾਤ ਸ਼ੁਰੂ ਕਰ ਦਿੱਤਾ ਹੈ। ਕੰਪਨੀ ਇਸ ਨੂੰ ਮਿਲਾ ਕੇ ਹੁਣ ਕੁੱਲ 17 ਮਾਡਲਾਂ ਦੇ ਵਾਹਨਾਂ ਦਾ ਨਿਰਯਾਤ ਕਰ ਰਹੀ ਹੈ। ਕੰਪਨੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਕਈ ਪਹਿਲਕਦਮੀਆਂ ਵੀ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਗ੍ਰਾਂਟ ਵਿਟਾਰਾ ਨੂੰ ਭਾਰਤ 'ਚ ਸਫ਼ਲਤਾ ਮਿਲੀ ਹੈ, ਕੌਮਾਂਤਰੀ ਬਾਜ਼ਾਰ 'ਚ ਵੀ ਇਸ ਤਰ੍ਹਾਂ ਦੀ ਸਫ਼ਲਤਾ ਮਿਲਣ ਦੀ ਉਮੀਦ ਹੈ।
ਦੇਸ਼ 'ਚ ਆਸਮਾਨ ਛੂਹ ਰਹੇ ਕਣਕ ਦੇ ਭਾਅ, ਪਿਛਲੇ ਸਾਲ ਦੀ ਤੁਲਨਾ 'ਚ 16 ਫ਼ੀਸਦੀ ਚੜ੍ਹੀ ਕੀਮਤ
NEXT STORY