ਰੂਪਨਗਰ (ਕੈਲਾਸ਼)-ਖਪਤਕਾਰ ਨੂੰ ਉਸ ਦੀ ਪਾਲਿਸੀ ਦੀ ਰਾਸ਼ੀ ਵਾਪਸ ਨਾ ਕਰਨਾ ਪੀ. ਐੱਨ. ਬੀ. ਮੈੱਟਲਾਈਫ ਬੀਮਾ ਕੰਪਨੀ ਨੂੰ ਮਹਿੰਗਾ ਪੈ ਗਿਆ। ਜ਼ਿਲਾ ਖਪਤਾਕਾਰ ਫੋਰਮ ਨੇ ਕੰਪਨੀ ਨੂੰ ਬੀਮਾ ਪਾਲਿਸੀ ਦੀ ਰਾਸ਼ੀ ਵਿਆਜ ਸਮੇਤ ਸ਼ਿਕਾਇਤਕਰਤਾ ਨੂੰ ਦੇਣ ਅਤੇ ਨਾਲ ਹੀ ਜੁਰਮਾਨੇ ਦੇ ਤੌਰ 'ਤੇ 5000 ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਗੁਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਨਿਵਾਸੀ ਰਾਜਦੀਪ ਨਗਰ ਰੂਪਨਗਰ ਨੇ ਪੀ. ਐੱਨ. ਬੀ. ਮੈੱਟਲਾਈਫ ਬੀਮਾ ਕੰਪਨੀ ਤੋਂ ਡੇਢ ਲੱਖ ਰੁਪਏ ਦੀ ਪਾਲਿਸੀ ਲਈ ਸੀ ਜੋ 10 ਸਾਲਾਂ ਲਈ ਸੀ। ਉਸ ਨੂੰ ਹਰ ਸਾਲ ਡੇਢ ਲੱਖ ਰੁਪਏ ਜਮ੍ਹਾ ਕਰਵਾਉਣੇ ਸਨ। 24 ਅਕਤੂਬਰ 2016 ਨੂੰ ਪਾਲਿਸੀ ਪ੍ਰਾਪਤ ਕਰਨ ਦੇ ਬਾਅਦ ਗੁਰਜੀਤ ਕੌਰ ਨੂੰ ਬੀਮਾ ਕੰਪਨੀ ਵੱਲੋਂ 15 ਦਿਨ ਦਾ ਫ੍ਰੀ ਲੁੱਕ ਪੀਰੀਅਡ ਦਿੱਤਾ ਗਿਆ ਤਾਂ ਕਿ ਸੰਤੁਸ਼ਟ ਹੋਣ 'ਤੇ ਹੀ ਗੁਰਜੀਤ ਕੌਰ ਆਪਣੀ ਪਾਲਿਸੀ ਨੂੰ ਜਾਰੀ ਰੱਖ ਸਕੇ। ਇਸ ਦਰਮਿਆਨ ਗੁਰਜੀਤ ਕੌਰ ਨੇ 7 ਨਵੰਬਰ 2016 ਨੂੰ ਸਬੰਧਤ ਬੀਮਾ ਕੰਪਨੀ ਨੂੰ ਪਾਲਿਸੀ ਜਾਰੀ ਨਾ ਰੱਖਣ ਲਈ ਕਿਹਾ ਪਰ ਬੀਮਾ ਕੰਪਨੀ ਨੇ ਇਸ 'ਤੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਉਸ ਦੀ ਡੇਢ ਲੱਖ ਰੁਪਏ ਦੀ ਜਮ੍ਹਾ ਰਾਸ਼ੀ ਵਾਪਸ ਕੀਤੀ, ਜਿਸ ਨੂੰ ਲੈ ਕੇ ਗੁਰਜੀਤ ਕੌਰ ਵੱਲੋਂ ਉਕਤ ਮਾਮਲਾ ਖਪਤਕਾਰ ਫੋਰਮ 'ਚ ਦਾਇਰ ਕੀਤਾ ਗਿਆ।
ਇਹ ਕਿਹਾ ਫੋਰਮ ਨੇ
ਫੋਰਮ ਦੇ ਨਵ-ਨਿਯੁਕਤ ਜੱਜ ਕਰਨੈਲ ਸਿੰਘ ਆਹੀ ਨੇ ਅੱਜ ਆਪਣਾ ਫੈਸਲਾ ਸੁਣਾਉਂਦੇ ਹੋਏ ਸਬੰਧਤ ਬੀਮਾ ਕੰਪਨੀ ਨੂੰ ਜਮ੍ਹਾ ਕਰਵਾਈ ਗਈ ਡੇਢ ਲੱਖ ਰੁਪਏ ਦੀ ਰਾਸ਼ੀ ਸਾਢੇ 7 ਫੀਸਦੀ ਵਿਆਜ ਸਮੇਤ ਵਾਪਸ ਕਰਨ ਦੇ ਨਾਲ-ਨਾਲ 5 ਹਜ਼ਾਰ ਰੁਪਏ ਬਤੌਰ ਜੁਰਮਾਨਾ ਵੀ ਸ਼ਿਕਾਇਤਕਰਤਾ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਭਾਰਤ 'ਚ ਹੁੰਡਈ ਜਲਦ ਲਾਂਚ ਕਰੇਗੀ ਵਰਨਾ ਦਾ 1.4 ਲੀਟਰ ਵੇਰੀਅੰਟ
NEXT STORY