ਨਵੀਂ ਦਿੱਲੀ - ਅੱਜਕੱਲ੍ਹ ਦਿਲ ਦੇ ਦੌਰੇ ਕਾਰਨ ਅਚਾਨਕ ਹੋ ਰਹੀਆਂ ਮੌਤਾਂ ਬਾਰੇ ਸੁਣ ਕੇ ਹਰ ਕੋਈ ਪਰੇਸ਼ਾਨ ਹੋ ਰਿਹਾ ਹੈ। ਹਰ ਕੋਈ ਆਪਣੇ ਦਿਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਅਜਿਹੇ 'ਚ ਜੇਕਰ ਸਮਾਂ ਰਹਿੰਦੇ ਦਿਲ ਦੀ ਬੀਮਾਰੀ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਆਸਾਨ ਹੋ ਜਾਂਦਾ ਹੈ। ਪਰ ਦਿਲ ਦੇ ਰੋਗਾਂ ਦਾ ਇਲਾਜ ਅਤੇ ਦਵਾਈਆਂ ਬਹੁਤ ਮਹਿੰਗੀਆਂ ਹਨ, ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਦਰਅਸਲ, ਖ਼ਬਰ ਹੈ ਕਿ ਹੁਣ ਦਿਲ ਨਾਲ ਸਬੰਧਤ ਦਵਾਈਆਂ ਲੋੜਵੰਦਾਂ ਨੂੰ ਸਸਤੇ ਭਾਅ 'ਤੇ ਉਪਲਬਧ ਹੋਣਗੀਆਂ।
ਇਹ ਵੀ ਪੜ੍ਹੋ : ਪਾਕਿਸਤਾਨ : ਕਰਾਚੀ ਬੰਦਰਗਾਹ 'ਤੇ ਸਬਜ਼ੀਆਂ ਨਾਲ ਭਰੇ ਸੈਂਕੜੇ ਕੰਟੇਨਰ ਫਸੇ, ਵਪਾਰੀ ਪਰੇਸ਼ਾਨ
ਇਸ ਕਾਰਨ ਸਸਤੀਆਂ ਹੋ ਸਕਦੀਆਂ ਹਨ ਦਵਾਈਆਂ
ਮੀਡੀਆ ਰਿਪੋਰਟਾਂ ਮੁਤਾਬਕ ਹਾਰਟ ਫੇਲ੍ਹ ਹੋਣ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕੀਮਤ ਜਨਵਰੀ ਤੋਂ ਬਾਅਦ 50 ਤੋਂ 70 ਫੀਸਦੀ ਤੱਕ ਘੱਟ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵਿਟਜ਼ਰਲੈਂਡ ਦੀ ਕੰਪਨੀ ਨੋਵਾਰਟਿਸ ਡਰੱਗ ਵਾਇਮਾਡ ਜਾਂ ਐਂਟਰੈਸਟੋ ਦੇ ਪੇਟੈਂਟ ਦੀ ਮਿਆਦ ਜਨਵਰੀ 'ਚ ਖਤਮ ਹੋ ਰਹੀ ਹੈ। ਇਸ ਤੋਂ ਬਾਅਦ 5 ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਇਸ ਦਾ ਜੈਨੇਰਿਕ ਵਰਜ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਵਿੱਚ ਸਨ ਫਾਰਮਾ, ਯੂਐਸਵੀ, ਟੋਰੈਂਟ ਫਾਰਮਾ, ਸਿਪਲਾ ਅਤੇ ਲੂਪਿਨ ਸ਼ਾਮਲ ਹਨ।
ਇਹ ਵੀ ਪੜ੍ਹੋ : ਜਾਂਚ ਦੇ ਘੇਰੇ 'ਚ ਆਏ 3,300 ਤੋਂ ਵੱਧ ਕ੍ਰਿਪਟੋ ਖ਼ਾਤੇ , ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਸ਼ੱਕ
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ 100 ਮਿਲੀਗ੍ਰਾਮ ਵਾਆਮਾਡ ਦੀ ਇਕ ਗੋਲੀ ਲਗਭਗ 85 ਰੁਪਏ 'ਚ ਉਪਲਬਧ ਹੈ। ਫਾਰਮਾ ਮਾਹਰਾਂ ਦੇ ਅਨੁਸਾਰ, ਇੱਕ ਵਾਰ ਜੈਨਰਿਕ ਸੰਸਕਰਣ ਬਾਜ਼ਾਰ ਵਿੱਚ ਆਉਣ ਤੋਂ ਬਾਅਦ, ਇਸਦੀ ਕੀਮਤ 50 ਤੋਂ 70% ਤੱਕ ਘੱਟ ਜਾਵੇਗੀ। ਫਿਰ ਇਹ ਦਵਾਈ 25.5-42.5 ਰੁਪਏ ਤੱਕ ਮਿਲ ਸਕੇਗੀ। ਫਿਰ ਹੋਰ ਕੰਪਨੀਆਂ ਨੂੰ ਵੀ ਅਜਿਹੀਆਂ ਦਵਾਈਆਂ ਦੀ ਕੀਮਤ ਘਟਾਉਣੀ ਪਵੇਗੀ। ਦੇਸ਼ ਦਾ ਕਾਰਡਿਕ ਬਾਜ਼ਾਰ 23,000 ਕਰੋੜ ਰੁਪਏ ਦਾ ਹੈ। ਵਾਇਮਾਡਾ ਦੀ ਇਸ 'ਚ ਵੱਡੀ (ਲਗਭਗ 550 ਕਰੋੜ) ਹਿੱਸੇਦਾਰੀ ਹੈ। ਇਸ ਦੀ ਗਲੋਬਲ ਮਾਰਕੀਟ 32,532 ਕਰੋੜ ਰੁਪਏ ਹੈ। ਦੱਸ ਦਈਏ ਕਿ ਇਸ ਸਾਲ ਅਪ੍ਰੈਲ ਮਹੀਨੇ 'ਚ ਡਾ. ਰੈੱਡੀ ਲੈਬ ਨੇ 463 ਕਰੋੜ ਰੁਪਏ ਖਰਚ ਕੇ ਨੋਵਾਰਟਿਸ ਤੋਂ ਕਾਰਡਿਓਵਸਕੁਲਰ ਬ੍ਰਾਂਡ ਸਿਡਮਸ ਨੂੰ ਖ਼ਰੀਦ ਲਿਆ ਸੀ।
ਇਹ ਵੀ ਪੜ੍ਹੋ : ਭਾਰਤ ਨੇ ਰੋਕਿਆ Vivo ਦੇ 27,000 ਮੋਬਾਈਲ ਫੋਨਾਂ ਦਾ ਨਿਰਯਾਤ, ਚੀਨੀ ਕੰਪਨੀ 'ਤੇ ਲੱਗਾ ਇਹ ਦੋਸ਼
ਦਿਲ ਦੀ ਗਤੀ ਘਟਾਉਣ ਵਿਚ ਸਹਾਇਤਾ ਕਰਦੀ ਹੈ ਵਾਆਮਾਡਾ
ਵਾਆਮਾਡਾ ਸੈਕਉਬਿਟ੍ਰਿਲ ਅਤੇ ਵੈਲਸੇਟ੍ਰਾਨ ਦੀ ਮਿਸ਼ਰਨ ਹੈ। ਇਹ ਦਿਲ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ। ਸੈਕਿਉਬਿਟ੍ਰਿਲ ਖ਼ੂਨ ਦੇ ਦੌਰੇ ਨੂੰ ਕਾਬੂ ਵਿਚ ਰਖਦੀ ਹੈ। ਇਸ ਦਵਾਈ ਦੇ ਅਸਰ ਨਾਲ ਦਿਲ ਦੀ ਗਤੀ ਕੰਟਰੋਲ ਵਿਚ ਰਹਿੰਦੀ ਹੈ ਅਤੇ ਬਲੱਡ ਪ੍ਰੈਸ਼ਰ ਵਿਚ ਕਾਬੂ ਵਿਚ ਰਹਿੰਦਾ ਹੈ। ਇਨ੍ਹਾਂ ਦੋਵਾਂ ਦਵਾਈਆਂ ਦਾ ਮਿਸ਼ਰਨ ਕਮਜ਼ੋਰ ਹੋ ਚੁੱਕੇ ਦਿਲ ਦਾ ਤਣਾਅ ਘਟਾਉਂਦਾ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ ਏਅਰਵੇਜ਼ 'ਚ ਸਾਹਮਣੇ ਆਇਆ ਲਾਪਰਵਾਹੀ ਦਾ ਵੱਡਾ ਮਾਮਲਾ , ਭੋਜਨ 'ਚ ਮਿਲਿਆ 'ਦੰਦ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
IT ਮੰਤਰੀ ਨੇ ਦੱਸਿਆ ਕਦੋਂ ਸ਼ੁਰੂ ਹੋਵੇਗੀ BSNL ਦੀ 5G ਸੇਵਾ, ਦੇਸ਼ ’ਚ ਲੱਗਣਗੇ 1.35 ਲੱਖ ਟਾਵਰ
NEXT STORY