ਨਵੀਂ ਦਿੱਲੀ (ਇੰਟ) : ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਗਾਏ ਜਾਣ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ’ਚ ਧਾਤੂ ਸ਼ੇਅਰਾਂ ਦੀ ਵਿਕਰੀ ਦਾ ਦਬਾਅ ਦੇਖਿਆ ਗਿਆ। ਵੱਡੀਆਂ ਧਾਤੂ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : SBI, PNB, ICICI ਅਤੇ HDFC ਬੈਂਕ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ... ਬਦਲ ਗਏ ਇਹ ਨਿਯਮ
ਸ਼ੁੱਕਰਵਾਰ ਨੂੰ ਵੇਦਾਂਤਾ ਗਰੁੱਪ ਦੇ ਸ਼ੇਅਰ 8 ਫੀਸਦੀ ਤੋਂ ਜ਼ਿਆਦਾ ਡਿੱਗ ਗਏ। ਇਸੇ ਤਰ੍ਹਾਂ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ’ਤੇ ਵੇਦਾਂਤਾ ਦੇ ਸ਼ੇਅਰ 8.45 ਫੀਸਦੀ ਡਿੱਗ ਕੇ 402.40 ਰੁਪਏ ,
ਟਾਟਾ ਸਟੀਲ ਦੇ ਸ਼ੇਅਰ 7.78 ਫੀਸਦੀ ਡਿੱਗ ਕੇ 141.70 ਰੁਪਏ, ਨੈਸ਼ਨਲ ਐਲੂਮੀਨੀਅਮ ਕੰਪਨੀ ਦੇ ਸ਼ੇਅਰ 7.38 ਫੀਸਦੀ ਡਿੱਗ ਕੇ 159.90 ਰੁਪਏ, ਹਿੰਡਾਲਕੋ ਇੰਡਸਟਰੀਜ਼ ਦੇ ਸ਼ੇਅਰ 7.16 ਫੀਸਦੀ ਡਿੱਗ ਕੇ 606 ਰੁਪਏ ਅਤੇ ਐੱਨ. ਐੱਮ. ਡੀ. ਸੀ. ਦੇ ਸ਼ੇਅਰ 7.05 ਫੀਸਦੀ ਡਿੱਗ ਕੇ 65.53 ਰੁਪਏ 'ਤੇ ਆ ਗਏ।
ਇਹ ਵੀ ਪੜ੍ਹੋ : ਕਾਰ ਖਰੀਦਣ ਦੀ ਹੈ ਯੋਜਨਾ... ਜਲਦ ਵਧਣ ਵਾਲੀਆਂ ਹਨ ਮਾਰੂਤੀ ਸੁਜ਼ੂਕੀ ਦੀਆਂ ਕੀਮਤਾਂ, ਜਾਣੋ ਕਿੰਨਾ ਹੋਵੇਗਾ ਵਾਧਾ
ਹੋਰ ਸਟਾਕਾਂ ’ਚ, ਜਿੰਦਲ ਸਟੇਨਲੈੱਸ ਦੇ ਸ਼ੇਅਰ 7.02 ਫੀਸਦੀ ਡਿੱਗ ਕੇ 553.05 ਰੁਪਏ, ਹਿੰਦੁਸਤਾਨ ਜ਼ਿੰਕ ਦੇ ਸ਼ੇਅਰ 7.01 ਫੀਸਦੀ ਡਿੱਗ ਕੇ 427.20 ਰੁਪਏ, ਸਟੀਲ ਅਥਾਰਟੀ ਆਫ ਇੰਡੀਆ ਦੇ ਸ਼ੇਅਰ 5.32 ਫੀਸਦੀ ਡਿੱਗ ਕੇ 112.15 ਰੁਪਏ, ਜਿੰਦਲ ਸਟੀਲ ਐਂਡ ਪਾਵਰ ਦੇ ਸ਼ੇਅਰ 5.59 ਫੀਸਦੀ ਡਿੱਗ ਕੇ 854.35 ਰੁਪਏ ਤੇ ਜੇ. ਐੱਸ. ਡਬਲਯੂ. ਸਟੀਲ ਦੇ ਸ਼ੇਅਰ 3.59 ਫੀਸਦੀ ਡਿੱਗ ਕੇ 1,005.50 ਰੁਪਏ ’ਤੇ ਆ ਗਿਆ। ਟਰੰਪ ਵੱਲੋਂ ਟੈਰਿਫ ਲਗਾਉਣ ਦੀ ਘੋਸ਼ਣਾ ਤੋਂ ਬਾਅਦ ਗਲੋਬਲ ਵਪਾਰ ਯੁੱਧ ਦਾ ਡਰ ਫਿਰ ਵੱਧ ਗਿਆ ਹੈ। ਇਸ ਦਾ ਅਸਰ ਅੱਜ ਮੈਟਲ ਸ਼ੇਅਰਾਂ ’ਤੇ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਖੁਸ਼ਖਬਰੀ: PPF ਖਾਤਾਧਾਰਕਾਂ ਲਈ ਵੱਡੀ ਰਾਹਤ, ਹੁਣ ਇਸ ਚੀਜ਼ ਨੂੰ ਬਦਲਣ 'ਤੇ ਨਹੀਂ ਲੱਗੇਗਾ ਕੋਈ ਚਾਰਜ
ਵੱਧ ਰਹੀ ਭਾਰਤ ਦੀ ਚੁਣੌਤੀ
ਧਾਤੂ ਦੇ ਸ਼ੇਅਰਾਂ ’ਚ ਗਿਰਾਵਟ ਉਦੋਂ ਆਈ ਜਦੋਂ ਟਰੰਪ ਪ੍ਰਸ਼ਾਸਨ ਨੇ ਉਮੀਦ ਤੋਂ ਵੱਧ ਪਰਸਪਰ ਟੈਰਿਫ ਲਗਾਏ, ਜਿਸ ਨਾਲ ਮੰਦੀ ਦਾ ਡਰ ਵਧਿਆ ਹੈ ਤੇ ਚਿੰਤਾਵਾਂ ਪੈਦਾ ਹੋਈਆਂ ਹਨ ਕਿ ਅਮਰੀਕੀ ਟੈਰਿਫ ’ਚ ਤੇਜ਼ੀ ਨਾਲ ਵਾਧਾ ਵਿਸ਼ਵ ਆਰਥਿਕ ਵਿਕਾਸ ਨੂੰ ਨੁਕਸਾਨ ਪਹੁੰਚਾਏਗਾ।
ਯੈੱਸ ਸਿਕਿਓਰਿਟੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਮਰ ਅੰਬਾਨੀ ਨੇ ਕਿਹਾ ਕਿ ਸਟੀਲ ਤੇ ਐਲੂਮੀਨੀਅਮ ’ਤੇ ਮੌਜੂਦਾ 25 ਫੀਸਦੀ ਅਮਰੀਕੀ ਟੈਰਿਫ ’ਚ ਕੋਈ ਬਦਲਾਅ ਨਹੀਂ ਹੈ, ਜਿਸ ਨਾਲ ਅਮਰੀਕਾ ’ਚ ਘਰੇਲੂ ਕੀਮਤਾਂ ਵਧ ਰਹੀਆਂ ਹਨ। ਹਾਲਾਂਕਿ, ਵੀਅਤਨਾਮ, ਜਾਪਾਨ ਤੇ ਦੱਖਣੀ ਕੋਰੀਆ ਦੇ ਨਿਰਯਾਤਕ ਭਾਰਤ ਅਤੇ ਮੱਧ ਪੂਰਬ ਵੱਲ ਮੁੜ ਰਹੇ ਹਨ, ਜਿਸ ਨਾਲ ਸਸਤੇ ਸਟੀਲ ਦੀ ਦਰਾਮਦ ਨਾਲ ਭਾਰਤ ਦੀ ਚੁਣੌਤੀ ਵਧ ਰਹੀ ਹੈ।
ਅਮਰੀਕੀ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਭਾਰਤ ’ਤੇ 26 ਫੀਸਦੀ ਪਰਸਪਰ ਟੈਰਿਫ ਦਾ ਐਲਾਨ ਕਰਦੇ ਹੋਏ ਕਿਹਾ ਕਿ ਨਵੀਂ ਦਿੱਲੀ ਅਮਰੀਕੀ ਸਾਮਾਨ ’ਤੇ ਉੱਚ ਦਰਾਮਦ ਡਿਊਟੀ ਲਾਉਂਦੀ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਪੈਟਰੋਲ ਤੇ ਸ਼ਰਾਬ ਸਸਤੇ...ਸਰਕਾਰ ਨੇ DA 50 ਫੀਸਦੀ ਤੋਂ ਵਧਾ ਕੇ ਕੀਤਾ 53 ਫੀਸਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੇ ਟੈਰਿਫ ਦਾ ਸ਼ਿਕਾਰ ਬਣਿਆ ਅਮਰੀਕਾ, ਬੰਦਰਗਾਹਾਂ 'ਤੇ ਟ੍ਰੈਫਿਕ ਜਾਮ
NEXT STORY